Pat Cummins Statement: ਭਾਰਤ-ਆਸਟ੍ਰੇਲੀਆ ਦੇ ਫਾਈਨਲ ਤੋਂ ਪਹਿਲਾਂ ਕੰਗਾਰੂ ਕਪਤਾਨ ਪੈਟ ਕਮਿੰਸ ਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਟੀਮ ਇੰਡੀਆ ਨੂੰ ਦਿੱਤੇ ਸਮਰਥਨ ਤੋਂ ਇਲਾਵਾ ਖਿਤਾਬੀ ਮੈਚ ਨੂੰ ਲੈ ਕੇ ਆਪਣੀ ਗੱਲ ਰੱਖੀ। ਪੈਟ ਕਮਿੰਸ ਨੇ ਕਿਹਾ ਕਿ ਖੇਡ ਵਿੱਚ ਘਰੇਲੂ ਟੀਮ ਨੂੰ ਸਮਰਥਨ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਵਿਰੋਧੀ ਟੀਮ ਹੋਣ ਦੇ ਨਾਤੇ ਸ਼ਾਇਦ ਆਪਣੇ ਖੇਡ ਨਾਲ ਸਟੇਡੀਅਮ ਵਿੱਚ ਸੰਨਾਟਾ ਕਰ ਦੇਣ ਤੋਂ ਵੱਧ ਚੰਗਾ ਅਤੇ ਤਸੱਲੀਬਖਸ਼ ਹੋਰ ਕੁਝ ਨਹੀਂ ਹੋ ਸਕਦਾ। ਇਹ ਹੀ ਸਾਡਾ ਟੀਚਾ ਰਹਿਣ ਵਾਲਾ ਹੈ।


'ਅਸੀਂ ਭਾਰਤੀ ਧਰਤੀ 'ਤੇ ਕਾਫੀ ਕ੍ਰਿਕਟ ਖੇਡਦੇ ਹਾਂ, ਉਦਾਹਰਣ ਵਜੋਂ...'


ਪੈਟ ਕਮਿੰਸ ਨੇ ਕਿਹਾ ਕਿ ਅਸੀਂ ਭਾਰਤੀ ਧਰਤੀ 'ਤੇ ਕਾਫੀ ਕ੍ਰਿਕਟ ਖੇਡਿਆ ਹੈ, ਉਦਾਹਰਣ ਵਜੋਂ 1,32,000 ਦਰਸ਼ਕਾਂ ਦੇ ਸਾਹਮਣੇ ਰੌਲੇ-ਰੱਪੇ 'ਚ ਖੇਡਣਾ ਕੋਈ ਨਵਾਂ ਅਹਿਸਾਸ ਨਹੀਂ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੱਧਰ 'ਤੇ ਇਹ ਸ਼ਾਇਦ ਉਸ ਨਾਲੋਂ ਕਿਤੇ ਵੱਧ ਹੋਵੇਗਾ ਜੋ ਅਸੀਂ ਪਹਿਲਾਂ ਅਨੁਭਵ ਕੀਤਾ ਹੈ। ਕੰਗਾਰੂ ਕਪਤਾਨ ਨੇ ਕਿਹਾ ਕਿ ਇਹ ਵੱਡਾ ਮੈਚ ਹੋਣ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਅਸੀਂ ਸਾਰੇ ਬੱਚੇ ਸੀ, ਕੁਝ ਮਹਾਨ ਟੀਮਾਂ ਨੂੰ 1999, 2003, 2007 ਵਿਸ਼ਵ ਕੱਪ ਚੈਂਪੀਅਨ ਬਣਦੇ ਦੇਖਿਆ।


ਇਹ ਵੀ ਪੜ੍ਹੋ: World Cup: ਫਾਈਨਲ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ ਦੇ ਬਾਹਰ ਲੱਗੇ ਭਾਰਤ ਮਾਤਾ ਕੀ ਜੈ ਦੇ ਨਾਅਰੇ, ਫੈਨਜ਼ 'ਚ ਭਾਰੀ ਜੋਸ਼


'ਕੱਲ੍ਹ ਸਾਡੇ ਉਹ ਮੌਕਾ ਹੈ ਜੋ ਅਸਲ ਵਿੱਚ ਦਿਲਚਸਪ ਹੋਣ ਵਾਲਾ ਹੈ...'


ਪੈਟ ਕਮਿੰਸ ਦਾ ਕਹਿਣਾ ਹੈ ਕਿ ਕੱਲ੍ਹ ਸਾਡੇ ਕੋਲ ਉਹ ਮੌਕਾ ਹੈ ਜੋ ਅਸਲ ਵਿੱਚ ਰੋਮਾਂਚਕ ਹੋਣ ਵਾਲਾ ਹੈ। ਕਪਤਾਨ ਦੇ ਤੌਰ 'ਤੇ ਇਨ੍ਹਾਂ ਸ਼ਾਨਦਾਰ ਖਿਡਾਰੀਆਂ ਨਾਲ ਟਰਾਫੀ ਜਿੱਤਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਵਿਸ਼ਵ ਕੱਪ 2015 ਦਾ ਖਿਤਾਬ ਜਿੱਤਿਆ ਸੀ। ਪੈਟ ਕਮਿੰਸ ਉਸ ਆਸਟ੍ਰੇਲੀਆਈ ਟੀਮ ਦਾ ਹਿੱਸਾ ਸਨ। ਪਰ ਇਸ ਵਾਰ ਪੈਟ ਕਮਿੰਸ ਦੀ ਅਗਵਾਈ ਵਿੱਚ ਕੰਗਾਰੂ ਟੀਮ ਵਿਸ਼ਵ ਕੱਪ ਖਿਤਾਬ ਜਿੱਤਣ ਲਈ ਉਤਰੇਗੀ। ਆਸਟ੍ਰੇਲੀਆਈ ਟੀਮ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਸੀ, ਜਦਕਿ ਟੀਮ ਇੰਡੀਆ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾਇਆ ਸੀ।


ਇਹ ਵੀ ਪੜ੍ਹੋ: World Cup: ਭਾਰਤ-ਆਸਟਰੇਲੀਆ ਫਾਈਨਲ 'ਚ ਬੱਲੇਬਾਜ਼ਾਂ ਦੀ ਹੋਵੇਗੀ ਮੌਜ ਜਾਂ ਗੇਂਦਬਾਜ਼ਾਂ ਨੂੰ ਮਿਲੇਗੀ ਮਦਦ? ਇੱਥੇ ਜਾਣੋ ਪਿੱਚ ਰਿਪੋਰਟ