Prithvi Shaw statement: ਕਿਸੇ ਸਮੇਂ ਭਾਰਤੀ ਕ੍ਰਿਕਟ ਦਾ ਭਵਿੱਖ ਕਹੇ ਜਾਣ ਵਾਲੇ ਪ੍ਰਿਥਵੀ ਸ਼ਾਅ ਹੁਣ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਦਾ ਮਿਸ਼ਰਣ ਕਹੇ ਜਾਣ ਵਾਲੇ ਪ੍ਰਿਥਵੀ ਸ਼ਾਅ ਵੈਸਟਇੰਡੀਜ਼ ਖਿਲਾਫ ਟੀਮ ਇੰਡੀਆ 'ਚ ਨਾ ਚੁਣੇ ਜਾਣ 'ਤੇ ਕਾਫੀ ਨਿਰਾਸ਼ ਹਨ। ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਸ਼ਾਅ ਨੇ ਵੱਡਾ ਬਿਆਨ ਦਿੱਤਾ ਹੈ।
ਆਪਣੇ ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਉਣ ਵਾਲੇ ਪ੍ਰਿਥਵੀ ਸ਼ਾਅ ਨੂੰ ਵੈਸਟਇੰਡੀਜ਼ ਦੌਰੇ 'ਤੇ ਕਿਸੇ ਵੀ ਸੀਰੀਜ਼ ਲਈ ਨਹੀਂ ਚੁਣਿਆ ਗਿਆ ਤਾਂ ਉਨ੍ਹਾਂ ਨੇ ਦਲੀਪ ਟਰਾਫੀ ਖੇਡਣ ਦਾ ਫੈਸਲਾ ਕੀਤਾ। ਹੁਣ ਉਹ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡਣਗੇ। ਇਸ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਨੇ ਕ੍ਰਿਕਟ ਵੈੱਬਸਾਈਟ ਕ੍ਰਿਕਬਜ ਨੂੰ ਇੰਟਰਵਿਊ ਦਿੱਤਾ ਸੀ।
ਟੀਮ ਇੰਡੀਆ ਤੋਂ ਬਾਹਰ ਹੋਣ 'ਤੇ ਪ੍ਰਿਥਵੀ ਸ਼ਾਅ ਨੇ ਕਿਹਾ, "ਜਦੋਂ ਮੈਨੂੰ ਟੀਮ ਤੋਂ ਬਾਹਰ ਕੀਤਾ ਗਿਆ ਸੀ ਤਾਂ ਮੈਨੂੰ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਸੀ। ਕੁਝ ਕਹਿ ਰਹੇ ਸਨ ਕਿ ਫਿਟਨੈਸ ਵਜ੍ਹਾ ਹੋ ਸਕਦੀ ਹੈ, ਪਰ ਮੈਂ ਨੈਸ਼ਨਲ ਕ੍ਰਿਕਟ ਅਕੈਡਮੀ ਗਿਆ ਅਤੇ ਉੱਥੇ ਸਾਰੇ ਟੈਸਟ ਪਾਸ ਕੀਤੇ।” ਫਿਰ ਮੈਂ ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿੱਚ ਦੌੜਾਂ ਬਣਾਈਆਂ, ਫਿਰ ਮੈਨੂੰ ਦੁਬਾਰਾ ਟੀ-20 ਟੀਮ ਵਿੱਚ ਜਗ੍ਹਾ ਮਿਲੀ ਪਰ ਹੁਣ ਮੈਨੂੰ ਵੈਸਟਇੰਡੀਜ਼ ਖ਼ਿਲਾਫ਼ ਮੌਕਾ ਨਹੀਂ ਮਿਲਿਆ, ਜਿਸ ਕਾਰਨ ਮੈਂ ਬਹੁਤ ਨਿਰਾਸ਼ ਹਾਂ।
ਇਹ ਵੀ ਪੜ੍ਹੋ: World Cup 2023: ਵਰਲਡ ਕੱਪ ਦੇ ਲਈ ਕਦੋਂ ਹੋਵੇਗਾ ਟੀਮ ਇੰਡੀਆ ਦਾ ਐਲਾਨ? ਸਾਹਮਣੇ ਆਈ ਤਰੀਕ, ਜਾਣੋ
ਪ੍ਰਿਥਵੀ ਸ਼ਾਅ ਨੇ ਕ੍ਰਿਕਬਜ ਨਾਲ ਗੱਲਬਾਤ 'ਚ ਅੱਗੇ ਕਿਹਾ, "ਮੈਂ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਮੇਰਾ ਕੋਈ ਦੋਸਤ ਨਹੀਂ ਹੈ। ਲੋਕ ਮੇਰੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਦੇ ਹਨ, ਪਰ ਜੋ ਮੈਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕਿਵੇਂ ਦਾ ਹਾਂ। ਇਸ ਪੀੜ੍ਹੀ ਨਾਲ ਇਹੀ ਹੋ ਰਿਹਾ ਹੈ। .. ਤੁਸੀਂ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਦੇ। ਜਿਵੇਂ ਹੀ ਤੁਸੀਂ ਕੁਝ ਕਹੋਗੇ, ਉਹ ਅਗਲੇ ਦਿਨ ਸੋਸ਼ਲ ਮੀਡੀਆ 'ਤੇ ਆ ਜਾਵੇਗਾ। ਮੇਰੇ ਬਹੁਤ ਘੱਟ ਦੋਸਤ ਹਨ।"
ਅਜਿਹਾ ਰਿਹਾ ਪ੍ਰਥਵੀ ਸ਼ਾਅ ਦਾ ਕਰੀਅਰ
23 ਸਾਲਾ ਪ੍ਰਿਥਵੀ ਸ਼ਾਅ ਨੇ ਭਾਰਤ ਲਈ ਹੁਣ ਤੱਕ ਪੰਜ ਟੈਸਟ, 6 ਵਨਡੇ ਅਤੇ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਸ਼ਾਅ ਨੇ ਟੈਸਟ 'ਚ 339 ਦੌੜਾਂ, ਵਨਡੇ 'ਚ 189 ਦੌੜਾਂ ਅਤੇ ਟੀ-20 ਮੈਚਾਂ 'ਚ ਜ਼ੀਰੋ ਦੌੜਾਂ ਬਣਾਈਆਂ ਹਨ। ਸ਼ਾਅ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਜ਼ੀਰੋ 'ਤੇ ਆਊਟ ਹੋ ਗਏ ਸਨ।
ਇਹ ਵੀ ਪੜ੍ਹੋ: ਖੇਡ ਮੰਤਰੀ ਨੇ ਕਨਿਕਾ ਆਹੂਜਾ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ 'ਤੇ ਦਿੱਤੀ ਵਧਾਈ