Arshdeep Singh Sister Wedding: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਸ ਸਮੇਂ ਕਈ ਚੀਜ਼ਾਂ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਕ੍ਰਿਕਟ ਵਿੱਚ ਆਪਣੇ ਪ੍ਰਦਰਸ਼ਨ ਤੋਂ ਇਲਾਵਾ ਖਿਡਾਰੀ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਇਸ ਘਾਤਕ ਗੇਂਦਬਾਜ਼ ਦੀ ਭੈਣ ਗੁਰਲੀਨ ਕੌਰ ਦਾ ਵਿਆਹ ਸੀ, ਜਿਸ ਦੀਆਂ ਵੀਡੀਓਜ਼ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਕ੍ਰਿਕਟਰ ਦੀ ਭੈਣ ਦੇ ਵਿਆਹ ਉਤੇ ਪੰਜਾਬੀ ਗਾਇਕ ਅਰਜਨ ਢਿੱਲੋਂ ਅਤੇ ਬੰਨੀ ਜੌਹਲ ਨੇ ਆਪਣੇ ਗੀਤਾਂ ਰਾਹੀਂ ਰੌਣਕਾਂ ਲਗਾਈਆਂ।
ਅਰਜਨ ਢਿੱਲੋਂ ਅਤੇ ਬੰਨੀ ਜੌਹਲ ਨੇ ਬੰਨ੍ਹੇ ਰੰਗ
ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਸ਼ਦੀਪ ਨੇ ਨੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਦੇ ਨਾਲ ਕ੍ਰਿਕਟਰ ਨੇ ਫਿੱਕੇ ਹਰੇ ਰੰਗ ਦੀ ਪੱਗ ਨੂੰ ਮੈਚ ਕੀਤਾ ਹੈ, ਦੂਜੇ ਪਾਸੇ ਗਾਇਕ ਅਰਜਨ ਢਿੱਲੋਂ ਨੇ ਫਿੱਕੇ ਪੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਦੌਰਾਨ ਗਾਇਕ ਆਪਣਾ ਗੀਤ "ਤੂੰ ਜਦੋਂ ਆਉਣਾ ਹੈ" ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਗਾਇਕ ਬੰਨੀ ਜੌਹਲ ਨੇ ਵੀ ਵਿਆਹ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਜੋੜੀ ਨੂੰ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ। ਦੋਵਾਂ ਗਾਇਕਾ ਨੇ ਪੂਰੇ ਜੋਸ਼ ਨਾਲ ਵਿਆਹ ਦੇ ਰੰਗ ਨੂੰ ਦੋਗੁਣਾ ਕੀਤਾ। https://punjabi.abplive.com/sports/cricket/punjabi-singers-arjan-dhillon-and-bunny-johal-sang-at-cricketer-arshdeep-singh-sister-wedding-video-goes-viral-833408
ਕ੍ਰਿਕਟਰ ਅਰਸ਼ਦੀਪ ਸਿੰਘ ਬਾਰੇ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਹੋਇਆ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਅਰਸ਼ਦੀਪ 13 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ 2015 ਵਿੱਚ ਜਸਵੰਤ ਰਾਏ ਕ੍ਰਿਕਟ ਅਕੈਡਮੀ ਚੰਡੀਗੜ੍ਹ ਤੋਂ ਆਪਣੀ ਗੇਂਦਬਾਜ਼ੀ ਨੂੰ ਤੇਜ਼ ਕੀਤਾ। ਉਸਨੇ ਰਾਜ ਪੱਧਰ 'ਤੇ ਚੰਡੀਗੜ੍ਹ ਅਤੇ ਪੰਜਾਬ ਦੀਆਂ ਟੀਮਾਂ ਲਈ ਕ੍ਰਿਕਟ ਖੇਡੀ। ਹੁਣ ਉਹ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ ਖੇਡਦਾ ਹੈ। ਉਸਨੇ 2019 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ। ਅਰਸ਼ਦੀਪ ਇਸ ਸਮੇਂ ਭਾਰਤੀ ਟੀਮ ਦਾ ਖਾਸ ਖਿਡਾਰੀ ਬਣ ਚੁੱਕਿਆ ਹੈ। ਉਨ੍ਹਾਂ ਨੂੰ ਹੁਣ ਤੱਕ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 60 ਪਾਰੀਆਂ ਵਿੱਚ ਗੇਂਦਬਾਜ਼ੀ ਕਰਦੇ ਹੋਏ, ਉਨ੍ਹਾਂ ਨੇ 18.10 ਦੀ ਔਸਤ ਨਾਲ 95 ਵਿਕਟਾਂ ਲਈਆਂ ਹਨ, ਜਿਸ ਵਿੱਚ ਸਭ ਤੋਂ ਵਧੀਆ ਅੰਕੜਾ 4/9 ਰਿਹਾ ਹੈ।