Ravichandran Ashwin: ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਟੀਮ ਇੰਡੀਆ ਨਾਲ ਵਾਪਸ ਜੁੜ ਜਾਣਗੇ। ਪਰਿਵਾਰਕ ਐਮਰਜੈਂਸੀ ਕਾਰਨ ਅਸ਼ਵਿਨ ਮੈਚ ਤੋਂ ਦੂਰ ਰਹੇ ਸੀ। BCCI ਨੇ ਅਸ਼ਵਿਨ ਨੂੰ ਲੈ ਕੇ ਇੱਕ ਅਹਿਮ ਅਪਡੇਟ ਦਿੱਤਾ ਹੈ। ਮੈਚ ਦੇ ਦੂਜੇ ਦਿਨ ਤੋਂ ਬਾਅਦ ਅਸ਼ਵਿਨ ਨੇ ਅਸਥਾਈ ਤੌਰ 'ਤੇ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ।


ਹੁਣ ਬੀਸੀਸੀਆਈ ਨੇ ਕਿਹਾ ਕਿ ਅਸ਼ਵਿਨ ਅਤੇ ਟੀਮ ਪ੍ਰਬੰਧਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਚੌਥੇ ਦਿਨ ਐਕਸ਼ਨ ਵਿੱਚ ਵਾਪਸੀ ਕਰੇਗਾ ਅਤੇ ਚੱਲ ਰਹੇ ਟੈਸਟ ਵਿੱਚ ਯੋਗਦਾਨ ਦੇਣਾ ਜਾਰੀ ਰੱਖੇਗਾ।


ਬੀਸੀਸੀਆਈ ਨੇ ਅੱਗੇ ਕਿਹਾ ਕਿ ਟੀਮ ਪ੍ਰਬੰਧਨ, ਖਿਡਾਰੀਆਂ, ਮੀਡੀਆ ਅਤੇ ਪ੍ਰਸ਼ੰਸਕਾਂ ਨੇ ਪਰਿਵਾਰ ਦੇ ਮਹੱਤਵ ਨੂੰ ਪਹਿਲ ਦੇ ਤੌਰ 'ਤੇ ਸਵੀਕਾਰ ਕਰਕੇ ਕਾਫੀ ਸਮਝਦਾਰੀ ਅਤੇ ਹਮਦਰਦੀ ਦਿਖਾਈ। ਟੀਮ ਅਤੇ ਇਸ ਦੇ ਸਮਰਥਕ ਇਸ ਔਖੇ ਸਮੇਂ ਵਿੱਚ ਅਸ਼ਵਿਨ ਦੇ ਸਮਰਥਨ ਵਿੱਚ ਇੱਕਜੁੱਟ ਰਹੇ ਅਤੇ ਪ੍ਰਬੰਧਨ ਉਨ੍ਹਾਂ ਦਾ ਮੈਦਾਨ ਵਿੱਚ ਵਾਪਸੀ ਕਰਕੇ ਸਵਾਗਤ ਕਰਨ ਲਈ ਖੁਸ਼ ਹੈ।







ਅੱਗੇ ਦੱਸਿਆ ਗਿਆ ਕਿ ਅਸ਼ਵਿਨ ਅਤੇ ਉਸ ਦੇ ਪਰਿਵਾਰ ਨੇ ਗੋਪਨੀਯਤਾ ਲਈ ਬੇਨਤੀ ਕੀਤੀ ਹੈ ਕਿਉਂਕਿ ਉਹ ਇਸ ਮੁਸ਼ਕਲ ਸਮੇਂ ਵਿੱਚੋਂ ਲੰਘੇ ਹਨ।


ਤੁਹਾਨੂੰ ਦੱਸ ਦੇਈਏ ਕਿ ਅਸ਼ਵਿਨ ਨੇ ਰਾਜਕੋਟ ਟੈਸਟ ਦੇ ਦੂਜੇ ਦਿਨ 500 ਟੈਸਟ ਵਿਕਟ ਪੂਰੇ ਕਰ ਲਏ ਸਨ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਫੈਮਿਲੀ ਐਮਰਜੈਂਸੀ ਲਈ ਜਾਣਾ ਪਿਆ।




Read MOre: ILT20 2024 Prize Money: 'ਮੁੰਬਈ ਇੰਡੀਅਨਜ਼' 'ਤੇ ਹੋਈ ਪੈਸਿਆਂ ਦੀ ਬਰਸਾਤ, ਫਾਈਨਲ ਹਾਰਨ ਵਾਲੀ ਦਿੱਲੀ ਕੈਪੀਟਲਜ਼ ਨੂੰ ਵੀ ਮਿਲੇ ਕਰੋੜਾਂ ਰੁਪਏ

Read More: IND vs ENG: ਜੋ ਰੂਟ 'ਤੇ ਬੁਰੀ ਤਰ੍ਹਾਂ ਭੜਕਿਆ ਇੰਗਲਿਸ਼ ਮੀਡੀਆ, ਜਾਣੋ ਸਾਬਕਾ ਕਪਤਾਨ ਨੂੰ ਜਨਤਕ ਤੌਰ 'ਤੇ ਕਿਉਂ ਝਿੜਕਿਆ ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।