Pat Cummins Reaction: ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈਪੀਐਲ 2024 ਦੇ 41ਵੇਂ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ ਨੇ ਹੈਦਰਾਬਾਦ ਨੂੰ ਉਸ ਦੇ ਘਰ ਵਿੱਚ ਹੀ 35 ਦੌੜਾਂ ਨਾਲ ਹਰਾਇਆ। ਆਰਸੀਬੀ ਦੇ ਖਿਲਾਫ ਮਿਲੀ ਇਸ ਹਾਰ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਇਹ ਟੀ-20 ਕ੍ਰਿਕਟ ਹੈ ਅਤੇ ਤੁਸੀਂ ਹਰ ਮੈਚ ਨਹੀਂ ਜਿੱਤ ਸਕਦੇ। ਸੀਜ਼ਨ ਵਿੱਚ ਹੈਦਰਾਬਾਦ ਦੀ ਇਹ ਤੀਜੀ ਹਾਰ ਰਹੀ।


ਆਰਸੀਬੀ ਦੇ ਖਿਲਾਫ ਮੁਕਾਬਲਾ ਹਾਰਨ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ, ਇੱਕ ਆਦਰਸ਼ ਰਾਤ ਨਹੀਂ। ਗੇਂਦ ਨਾਲ ਕੁਝ ਔਸਤ ਓਵਰ ਖੇਡੇ ਅਤੇ ਬਦਕਿਸਮਤੀ ਨਾਲ ਸਾਡੀ ਪਾਰੀ ਦੌਰਾਨ ਕੁਝ ਵਿਕਟਾਂ ਗੁਆ ਦਿੱਤੀਆਂ। ਸਾਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਚਾਹੀਦੀ ਸੀ, ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਡੇ ਹੱਕ ਵਿੱਚ ਕੰਮ ਕਰ ਰਿਹਾ ਸੀ, ਅਸੀਂ ਜਿੱਤਣ ਤੋਂ ਪਹਿਲਾਂ ਸੋਚ ਰਹੇ ਸੀ ਕਿ ਅਸੀ ਪਹਿਲਾਂ ਬਾਲਿੰਗ ਕਰਨ ਵਾਲੀ ਟੀਮ ਹਾਂ, ਇਹ ਸਾਡੇ ਹੱਕ ਵਿੱਚ ਨਹੀਂ ਗਿਆ।


ਕਮਿੰਸ ਨੇ ਅੱਗੇ ਕਿਹਾ, "ਮੈਂ ਜਿੱਤ ਤੋਂ ਬਾਅਦ ਬੋਲਦਾ ਹਾਂ, ਡੈਨੀਅਲ ਵਿਟੋਰੀ ਹਾਰ ਤੋਂ ਬਾਅਦ ਗੱਲ ਕਰਦੇ ਹਨ। ਮੁੰਡੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਇਹ ਟੀ-20 ਕ੍ਰਿਕਟ ਹੈ, ਤੁਸੀਂ ਹਰ ਮੈਚ ਨਹੀਂ ਜਿੱਤ ਸਕਦੇ। ਇਸ 'ਤੇ ਜ਼ਿਆਦਾ ਧਿਆਨ ਨਾ ਦਿਓ।" ਹੈਦਰਾਬਾਦ ਦੇ ਕਪਤਾਨ ਨੇ ਬੱਲੇ ਨਾਲ ਉੱਚ ਜੋਖਮ ਅਤੇ ਉੱਚ ਇਨਾਮ 'ਤੇ ਅੱਗੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਸਾਡਾ ਮਜ਼ਬੂਤ ​​ਪੱਖ ਹੈ। ਇਹ ਹਰ ਮੈਚ ਵਿੱਚ ਕੰਮ ਨਹੀਂ ਕਰੇਗਾ। ਇੱਕ ਜਾਂ ਦੋ ਮੈਚ ਜਿੱਥੇ ਸ਼ੁਰੂਆਤ ਵਿੱਚ ਸਾਡੇ ਪੱਖ ਵਿੱਚ ਨਹੀਂ ਗਏ, ਫਿਰ ਵੀ ਅਸੀਂ ਚੰਗਾ ਟੋਟਲ ਬਣਾਇਆ।"


ਅਜਿਹਾ ਰਿਹਾ ਮੈਚ ਦਾ ਹਾਲ


ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 206 ਦੌੜਾਂ ਬਣਾਈਆਂ। ਟੀਮ ਲਈ ਰਜਤ ਪਾਟੀਦਾਰ ਅਤੇ ਵਿਰਾਟ ਕੋਹਲੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 171 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਹੈਦਰਾਬਾਦ ਇਹ ਮੈਚ 35 ਦੌੜਾਂ ਨਾਲ ਹਾਰ ਗਿਆ।


Read MOre: Watch: 'ਛੋਟੇ ਹਾਥੀ' 'ਚ ਲੱਦਿਆ ਸਾਮਾਨ, ਖਟਾਰਾ ਬੱਸ 'ਚ ਬੈਠੇ ਖਿਡਾਰੀ, ਕ੍ਰਿਕਟਰਾਂ ਦੇ ਸਵਾਗਤ ਦਾ ਹੈਰਾਨੀਜਨਕ ਵੀਡੀਓ ਵਾਇਰਲ