IPL 2024 RCB vs SRH Bengaluru Records: ਆਈਪੀਐਲ 2024 ਵਿੱਚ ਇਸ ਵਾਰ ਇਤਿਹਾਸਕ ਪਾਰੀ ਵੇਖਣ ਨੂੰ ਮਿਲੀ। ਦਰਅਸਲ, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ 30ਵਾਂ ਮੁਕਾਬਲਾ ਖੇਡਿਆ ਗਿਆ। ਇਸ ਮੈਚ 'ਚ ਸਭ ਕੁਝ ਦੇਖਣ ਨੂੰ ਮਿਲਿਆ। ਦੋਵਾਂ ਟੀਮਾਂ ਨੇ 250 ਤੋਂ ਵੱਧ ਦੌੜਾਂ ਬਣਾਈਆਂ। ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ 'ਤੇ 287 ਦੌੜਾਂ ਬਣਾਈਆਂ। ਜਵਾਬ 'ਚ ਆਰਸੀਬੀ ਨੇ ਵੀ 6 ਵਿਕਟਾਂ 'ਤੇ 262 ਦੌੜਾਂ ਬਣਾਈਆਂ। ਹੈਦਰਾਬਾਦ ਇਹ ਮੈਚ ਸਿਰਫ਼ 25 ਦੌੜਾਂ ਨਾਲ ਜਿੱਤਣ ਵਿੱਚ ਸਫ਼ਲ ਰਿਹਾ। ਹਾਲਾਂਕਿ ਇਸ ਮੈਚ 'ਚ ਕਈ ਰਿਕਾਰਡ ਬਣੇ ਹਨ। ਆਓ ਉਨ੍ਹਾਂ 'ਤੇ ਇੱਕ ਨਜ਼ਰ ਮਾਰੀਏ।
ਸਭ ਤੋਂ ਵੱਧ ਸਕੋਰ
ਸਨਰਾਈਜ਼ਰਸ ਹੈਦਰਾਬਾਦ ਨੇ ਇਸ ਸੀਜ਼ਨ 'ਚ ਇਕ ਵਾਰ ਫਿਰ ਆਪਣੇ ਹੀ ਬਣਾਏ ਰਿਕਾਰਡ ਨੂੰ ਤੋੜਦੇ ਹੋਏ IPL ਇਤਿਹਾਸ 'ਚ ਸਭ ਤੋਂ ਜ਼ਿਆਦਾ ਸਕੋਰ ਬਣਾਇਆ ਹੈ। ਉਸ ਨੇ ਆਰਸੀਬੀ ਖ਼ਿਲਾਫ਼ 3 ਵਿਕਟਾਂ ’ਤੇ 287 ਦੌੜਾਂ ਬਣਾਈਆਂ। ਇਹ ਆਈਪੀਐਲ ਦਾ ਸਭ ਤੋਂ ਵੱਡਾ ਸਕੋਰ ਹੈ।
ਸਭ ਤੋਂ ਵੱਧ ਦੌੜਾਂ
ਆਈਪੀਐਲ ਦੇ ਇੱਕ ਮੈਚ ਵਿੱਚ ਸਭ ਤੋਂ ਵੱਧ 549 ਦੌੜਾਂ ਦਾ ਸਕੋਰ ਵੀ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ ਵਿੱਚ ਬਣਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਹੈਦਰਾਬਾਦ ਅਤੇ ਮੁੰਬਈ ਵਿਚਾਲੇ ਹੋਏ ਮੈਚ ਦੇ ਨਾਂ ਸੀ, ਜਿਸ 'ਚ 523 ਦੌੜਾਂ ਬਣਾਈਆਂ ਸਨ।
ਸਭ ਤੋਂ ਵੱਧ ਚੌਕੇ
ਰਾਇਸ ਚੈਲੇਂਜਰਸ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ 'ਚ ਕੁੱਲ 81 ਚੌਕੇ ਲਗਾਏ ਗਏ। ਮੈਚ 'ਚ 43 ਚੌਕੇ ਅਤੇ 38 ਛੱਕੇ ਲੱਗੇ। ਇਹ ਆਈਪੀਐਲ ਇਤਿਹਾਸ ਵਿੱਚ ਇੱਕ ਮੈਚ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਦਾ ਰਿਕਾਰਡ ਹੈ।
ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ
ਆਈਪੀਐਲ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਹੁਣ ਸਨਰਾਈਜ਼ਰਸ ਹੈਦਰਾਬਾਦ ਦੇ ਨਾਮ ਹੈ। ਹੈਦਰਾਬਾਦ ਨੇ ਬੈਂਗਲੁਰੂ ਖਿਲਾਫ ਇਕ ਪਾਰੀ 'ਚ 22 ਛੱਕੇ ਲਗਾਏ ਸਨ।
ਸਭ ਤੋਂ ਵੱਧ ਛੱਕੇ
ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ 'ਚ ਕੁੱਲ 38 ਛੱਕੇ ਲੱਗੇ। ਹੈਦਰਾਬਾਦ ਨੇ 22 ਛੱਕੇ ਜੜੇ ਜਦਕਿ ਬੈਂਗਲੁਰੂ ਨੇ ਵੀ 16 ਛੱਕੇ ਲਗਾਏ। ਦੂਜੀ ਵਾਰ ਟੀ-20 ਮੈਚ 'ਚ 38 ਛੱਕੇ ਲਗਾਏ ਹਨ।
ਸਭ ਤੋਂ ਤੇਜ਼ ਸੈਂਕੜਾ
ਸਨਰਾਈਜ਼ਰਜ਼ ਹੈਦਰਾਬਾਦ ਦੇ ਆਸਟਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਆਈਪੀਐਲ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸ ਨੇ ਸਿਰਫ 39 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ।