Rohit Sharma: ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਤੋਂ ਸੰਨਿਆਸ ਲੈ ਲਿਆ ਹੈ। ਭਾਰਤ ਨੂੰ 2024 ਟੀ-20 ਵਿਸ਼ਵ ਕੱਪ ਖਿਤਾਬ ਜਿੱਤਾਉਣ 'ਚ ਮਦਦ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਬਾਅਦ ਰੋਹਿਤ ਨੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ 'ਚ ਟੀ-20 ਦੀ ਤਰ੍ਹਾਂ ਬੱਲੇਬਾਜ਼ੀ ਕੀਤੀ, ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਸ਼ਾਇਦ ਰੋਹਿਤ ਟੀ-20 ਤੋਂ ਸੰਨਿਆਸ ਵਾਪਸ ਲੈ ਸਕਦੇ ਹਨ। ਪਰ ਹੁਣ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਆਪਣੇ ਯੂ-ਟਰਨ ਦਾ ਮਜ਼ਾਕੀਆ ਜਵਾਬ ਦਿੱਤਾ ਹੈ।


ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਜੀਓ ਸਿਨੇਮਾ 'ਤੇ ਕਿਹਾ, "ਅੱਜਕਲ ਵਿਸ਼ਵ ਕ੍ਰਿਕਟ ਵਿੱਚ ਸੰਨਿਆਸ ਇੱਕ ਮਜ਼ਾਕ ਬਣ ਗਿਆ ਹੈ। ਲੋਕ ਸੰਨਿਆਸ ਦਾ ਐਲਾਨ ਕਰਦੇ ਹਨ, ਪਰ ਫਿਰ ਖੇਡਣ ਲਈ ਵਾਪਸ ਆਉਂਦੇ ਹਨ। ਭਾਰਤ ਵਿੱਚ ਅਜਿਹਾ ਨਹੀਂ ਹੋਇਆ। ਹਾਲਾਂਕਿ, ਮੈਂ ਹੋਰ ਦੇਸ਼ਾਂ ਵਿੱਚ ਖਿਡਾਰੀਆਂ ਨੂੰ ਦੇਖ ਰਿਹਾ ਹਾਂ, ਉਹ ਰਿਟਾਇਰਮੈਂਟ ਦਾ ਐਲਾਨ ਕਰਦੇ ਹਨ ਪਰ ਫਿਰ ਯੂ-ਟਰਨ ਲੈਂਦੇ ਹਨ, ਇਸ ਲਈ ਤੁਹਾਨੂੰ ਕਦੇ ਪਤਾ ਨਹੀ ਚੱਲਦਾ ਕਿ   ਅਸਲ ਵਿੱਚ ਸੰਨਿਆਸ ਲੈ ਲਿਆ ਹੈ ਜਾਂ ਨਹੀਂ।


Read MOre: Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ



ਰੋਹਿਤ ਆਪਣੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਬਾਰੇ ਕਹਿੰਦੇ ਹਨ, "ਮੇਰਾ ਫੈਸਲਾ ਅੰਤਿਮ ਹੈ ਅਤੇ ਮੈਂ ਬਿਲਕੁਲ ਸਪੱਸ਼ਟ ਹਾਂ। ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿਣ ਦਾ ਇਹ ਸਹੀ ਸਮਾਂ ਸੀ। ਮੈਂ ਆਪਣਾ ਸੰਨਿਆਸ ਵਾਪਸ ਨਹੀਂ ਲੈ ਰਿਹਾ ਹਾਂ।" ਰੋਹਿਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਟੀ-20 ਫਾਰਮੈਟ ਖੇਡਣਾ ਬਹੁਤ ਪਸੰਦ ਹੈ।


IPL ਖੇਡਦੇ ਰੱਖਣਗੇ ਰੋਹਿਤ 


ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਸਿਰਫ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲਿਆ ਹੈ। ਉਹ IPL 'ਚ ਖੇਡਣਾ ਜਾਰੀ ਰੱਖਣਗੇ। ਹਾਲਾਂਕਿ ਚਰਚਾ ਹੈ ਕਿ IPL 2025 'ਚ ਉਨ੍ਹਾਂ ਦੀ ਟੀਮ 'ਚ ਬਦਲਾਅ ਹੋਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਤੋਂ ਵੱਖ ਹੋਣ ਦਾ ਮਨ ਬਣਾ ਲਿਆ ਹੈ ਅਤੇ ਉਹ ਆਉਣ ਵਾਲੇ ਸੀਜ਼ਨ ਵਿੱਚ ਕਿਸੇ ਹੋਰ ਟੀਮ ਵਿੱਚ ਖੇਡਦੇ ਨਜ਼ਰ ਆ ਸਕਦੇ ਹਨ। ਇਹ ਵੀ ਖਬਰ ਸੀ ਕਿ ਲਖਨਊ ਸੁਪਰ ਜਾਇੰਟਸ ਟੀ-20 ਵਿਸ਼ਵ ਕੱਪ ਜੇਤੂ ਨੂੰ ਆਪਣਾ ਕਪਤਾਨ ਬਣਾਉਣਾ ਚਾਹੁੰਦੀ ਹੈ। ਅਜਿਹੇ 'ਚ ਹੁਣ ਇਹ ਦੇਖਣਾ ਹੋਵੇਗਾ ਕਿ ਰੋਹਿਤ IPL 2025 'ਚ ਕਿਸ ਟੀਮ ਨਾਲ ਖੇਡਦੇ ਨਜ਼ਰ ਆਉਂਦੇ ਹਨ।


 




Read MOre: Shikhar Dhawan: ਸ਼ਿਖਰ ਧਵਨ ਨੇ ਸੰਨਿਆਸ ਤੋਂ ਲਿਆ ਯੂ-ਟਰਨ, ਇਸ ਟੀਮ ਦੇ ਬਣੇ ਕਪਤਾਨ