Rishabh Pant Viral Video: ਰਿਸ਼ਭ ਪੰਤ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਖ਼ਿਲਾਫ਼ ਸੈਂਕੜਾ ਲਗਾਇਆ। ਉਸ ਨੇ ਚੇਨਈ ਟੈਸਟ ਦੀ ਦੂਜੀ ਪਾਰੀ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਰਿਸ਼ਭ ਪੰਤ ਸੈਂਕੜਾ ਬਣਾ ਕੇ ਜਲਦੀ ਹੀ ਪੈਵੇਲੀਅਨ ਪਰਤ ਗਏ ਸਨ ਪਰ ਉਦੋਂ ਤੱਕ ਉਨ੍ਹਾਂ ਨੇ ਟੀਮ ਇੰਡੀਆ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ ਸੀ। ਰਿਸ਼ਭ ਪੰਤ ਨੇ 128 ਗੇਂਦਾਂ 'ਤੇ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 13 ਚੌਕੇ ਅਤੇ 4 ਛੱਕੇ ਲਗਾਏ। ਇਸ ਸ਼ਾਨਦਾਰ ਸੈਂਕੜੇ ਤੋਂ ਬਾਅਦ ਰਿਸ਼ਭ ਪੰਤ ਮੇਹਦੀ ਹਸਨ ਮਿਰਾਜ ਦੇ ਹੱਥੋਂ ਕੈਚ ਆਊਟ ਹੋ ਗਏ।
ਇਸ ਮੌਕੇ ਪੰਤ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਿਸ਼ਭ ਪੰਤ ਬੰਗਲਾਦੇਸ਼ ਲਈ ਫੀਲਡਿੰਗ ਸਜ਼ਾ ਰਹੇ ਹਨ ਤੇ ਹੈਰਾਨੀ ਦੀ ਗੱਲ ਉਦੋਂ ਹੋਈ ਬੰਗਲਾਦੇਸ਼ ਦੇ ਖਿਡਾਰੀ ਨੇ ਉਸ ਦੀ ਗੱਲ ਮੰਨ ਵੀ ਲਈ।
ਦਰਅਸਲ, ਜਦੋਂ ਰਿਸ਼ਭ ਪੰਤ ਬੱਲੇਬਾਜ਼ੀ ਲਈ ਉਤਰੇ ਤਾਂ ਟੀਮ ਇੰਡੀਆ 67 ਦੌੜਾਂ 'ਤੇ 3 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਪੈਵੇਲੀਅਨ ਚਲੇ ਗਏ ਸਨ ਪਰ ਇਸ ਤੋਂ ਬਾਅਦ ਰਿਸ਼ਭ ਪੰਤ ਨੇ ਸ਼ੁਭਮਨ ਗਿੱਲ ਦੇ ਨਾਲ ਟੀਮ ਦੀ ਕਮਾਨ ਸੰਭਾਲ ਲਈ। ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੂੰ ਵਿਕਟਾਂ ਲਈ ਤਰਸਾਇਆ। ਰਿਸ਼ਭ ਪੰਤ ਜਦੋਂ ਪੈਵੇਲੀਅਨ ਪਰਤਿਆ ਤਾਂ ਭਾਰਤੀ ਟੀਮ ਦਾ ਸਕੋਰ 234 ਦੌੜਾਂ ਸੀ। ਇਸ ਤਰ੍ਹਾਂ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਵਿਚਾਲੇ 167 ਦੌੜਾਂ ਦੀ ਸਾਂਝੇਦਾਰੀ ਹੋਈ।