IPL 2024: ਰਿਸ਼ਭ ਪੰਤ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਲੰਬੇ ਸਮੇਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਉਸ ਘਾਤਕ ਸੱਟ ਕਾਰਨ ਉਸ ਦੇ ਕਰੀਅਰ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਸਨ। ਪਰ ਕੁਝ ਹਫ਼ਤੇ ਪਹਿਲਾਂ ਖ਼ਬਰ ਆਈ ਸੀ ਕਿ ਰਿਸ਼ਭ ਪੰਤ ਆਈਪੀਐਲ 2024 ਵਿੱਚ ਦਿੱਲੀ ਕੈਪੀਟਲਜ਼ ਦੇ ਕਪਤਾਨ ਵਜੋਂ ਵਾਪਸੀ ਕਰਨਗੇ। ਹਾਲ ਹੀ 'ਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਇੱਕ ਵਾਰ ਫਿਰ ਸਵਾਲੀਆ ਨਿਸ਼ਾਨ ਸੀ ਪਰ ਹੁਣ ਬੀਸੀਸੀਆਈ ਨੇ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਰਿਸ਼ਭ ਪੰਤ ਨੂੰ ਫਿੱਟ ਐਲਾਨ ਕੀਤਾ
ਰਿਸ਼ਭ ਪੰਤ ਦੀ ਫਿਟਨੈੱਸ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਬੀਸੀਸੀਆਈ ਨੇ ਐਕਸ 'ਤੇ ਲਿਖਿਆ, "ਰਿਸ਼ਭ ਪੰਤ 30 ਦਸੰਬਰ, 2022 ਨੂੰ ਇੱਕ ਕਾਰ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਏ ਸੀ, ਜਿਸ ਕਾਰਨ ਉਸ ਦੀ ਜਾਨ ਜਾ ਸਕਦੀ ਸੀ। ਹੁਣ 14 ਮਹੀਨਿਆਂ ਦੇ ਮੁੜ ਵਸੇਬੇ ਅਤੇ ਰਿਕਵਰੀ ਪ੍ਰਕਿਰਿਆ ਤੋਂ ਬਾਅਦ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਆਈਪੀਐਲ 2024 ਲਈ ਫਿੱਟ ਐਲਾਨਿਆ ਜਾ ਰਿਹਾ ਹੈ।" ਪੰਤ ਨੂੰ ਇਸ ਸੱਟ ਕਾਰਨ 2023 ਦੇ ਆਈਪੀਐਲ ਸੀਜ਼ਨ ਤੋਂ ਖੁੰਝਣਾ ਪਿਆ ਸੀ, ਪਰ ਉਨ੍ਹਾਂ ਦੇ ਪ੍ਰਸ਼ੰਸਕ ਕਰੀਬ ਡੇਢ ਸਾਲ ਬਾਅਦ ਉਨ੍ਹਾਂ ਨੂੰ ਇੱਕ ਵਾਰ ਫਿਰ ਮੈਦਾਨ 'ਤੇ ਖੇਡਦੇ ਦੇਖ ਸਕਣਗੇ।