Rishabh Pant: ਗੌਤਮ ਗੰਭੀਰ ਨੂੰ ਜਦੋਂ ਤੋਂ ਭਾਰਤੀ ਟੀਮ ਦਾ ਕੋਚ ਬਣਾਇਆ ਗਿਆ ਹੈ, ਉਦੋਂ ਤੋਂ ਹੀ ਟੀਮ ਵਿੱਚ ਕਈ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਇਸ ਵਿਚਾਲੇ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸਾਰੇ ਖਿਡਾਰੀਆਂ ਨੂੰ ਮਲਟੀ-ਟਾਸਕਿੰਗ ਕਰਨੀ ਪਵੇਗੀ। ਇਸ ਕਾਰਨ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਟੀਮ ਇੰਡੀਆ ਦੇ ਕਈ ਬੱਲੇਬਾਜ਼ ਗੇਂਦਬਾਜ਼ੀ ਕਰਦੇ ਨਜ਼ਰ ਆਏ ਸੀ। ਇਸ ਤੋਂ ਇਲਾਵਾ ਕਈ ਗੇਂਦਬਾਜ਼ ਵੀ ਬੱਲੇਬਾਜ਼ੀ ਅਭਿਆਸ ਕਰਦੇ ਨਜ਼ਰ ਆਏ।


ਪਰ ਹੁਣ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਖੁਦ ਨੂੰ ਮਲਟੀ-ਟਾਸਕਿੰਗ ਬਣਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸਲ 'ਚ ਗੱਲ ਇਹ ਹੈ ਕਿ ਰਿਸ਼ਭ ਪੰਤ ਹੁਣ ਖੁਦ ਨੂੰ ਗੇਂਦਬਾਜ਼ ਬਣਾਉਣ ਦੀ ਰਾਹ 'ਤੇ ਚੱਲ ਰਹੇ ਹਨ।



ਰਿਸ਼ਭ ਪੰਤ ਗੇਂਦਬਾਜ਼ੀ ਕਰਦੇ ਨਜ਼ਰ ਆਏ


ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਸ ਸਮੇਂ ਗੇਂਦਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਗੇਂਦਬਾਜ਼ ਦੇ ਤੌਰ 'ਤੇ ਕ੍ਰਿਕਟ ਦੇ ਮੈਦਾਨ 'ਚ ਵੀ ਡੈਬਿਊ ਕੀਤਾ ਹੈ। ਹਕੀਕਤ ਇਹ ਹੈ ਕਿ ਰਿਸ਼ਭ ਪੰਤ ਫਿਲਹਾਲ ਦਿੱਲੀ ਪ੍ਰੀਮੀਅਰ ਲੀਗ 'ਚ ਪੁਰਾਣੀ ਦਿੱਲੀ 6 ਲਈ ਖੇਡ ਰਹੇ ਹਨ ਅਤੇ ਇਸ ਟੂਰਨਾਮੈਂਟ 'ਚ ਆਪਣੀ ਟੀਮ ਦੀ ਕਪਤਾਨੀ ਕਰਦੇ ਵੀ ਨਜ਼ਰ ਆ ਰਹੇ ਹਨ। ਕਪਤਾਨ ਵਜੋਂ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਦੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਉਨ੍ਹਾਂ ਦੀ ਕਪਤਾਨੀ ਨੂੰ ਲੈ ਕੇ ਟਰੋਲਿੰਗ ਵੀ ਹੋ ਰਹੀ ਹੈ।



ਟੈਸਟ ਸੀਰੀਜ਼ ਲਈ ਤਿਆਰ ਹੋ ਰਹੇ ਰਿਸ਼ਭ ਪੰਤ 


ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਖਰੀ ਵਾਰ ਡੇਢ ਸਾਲ ਪਹਿਲਾਂ ਟੈਸਟ ਕ੍ਰਿਕਟ ਖੇਡਿਆ ਸੀ ਅਤੇ ਉਦੋਂ ਤੋਂ ਉਹ ਭਾਰਤੀ ਟੈਸਟ ਟੀਮ ਤੋਂ ਦੂਰ ਹਨ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਮੈਨੇਜਮੈਂਟ ਜਲਦ ਹੀ ਉਸ ਨੂੰ ਟੈਸਟ ਟੀਮ 'ਚ ਸ਼ਾਮਲ ਕਰ ਲਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਸੀਸੀਆਈ ਮੈਨੇਜਮੈਂਟ ਉਸ ਨੂੰ ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਮੁੱਖ ਵਿਕਟਕੀਪਰ ਬੱਲੇਬਾਜ਼ ਵਜੋਂ ਮੌਕਾ ਦੇ ਸਕਦਾ ਹੈ। ਇਹ ਖਬਰ ਸੁਣ ਕੇ ਸਾਰੇ ਸਮਰਥਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।



 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।