Rohit Sharma Ishan Kishan India vs West indies: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਕਾਫੀ ਪਸੀਨਾ ਵਹਾਇਆ ਸੀ। ਭਾਰਤੀ ਟੀਮ ਨੇ ਅਭਿਆਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦਾ ਜਨਮਦਿਨ ਵੀ ਮਨਾਇਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਈਸ਼ਾਨ ਦੇ ਜਨਮਦਿਨ ਦਾ ਇੱਕ ਦਿਲਚਸਪ ਵੀਡੀਓ ਸਾਂਝਾ ਕੀਤਾ ਹੈ। ਇਸ 'ਚ ਕਪਤਾਨ ਰੋਹਿਤ ਸ਼ਰਮਾ ਉਨ੍ਹਾਂ ਤੋਂ ਤੋਹਫਾ ਮੰਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Continues below advertisement



ਦਰਅਸਲ, ਬੀਸੀਸੀਆਈ ਨੇ ਇੱਕ ਵੀਡੀਓ ਟਵੀਟ ਕੀਤਾ ਹੈ। ਇਹ ਈਸ਼ਾਨ ਦੇ ਜਨਮਦਿਨ ਅਤੇ ਟੀਮ ਇੰਡੀਆ ਦੇ ਅਭਿਆਸ ਲਈ ਹੈ। ਭਾਰਤੀ ਖਿਡਾਰੀ ਇਸ 'ਚ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਆਖਰੀ ਹਿੱਸੇ 'ਚ ਈਸ਼ਾਨ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਈਸ਼ਾਨ ਦੇ ਜਨਮਦਿਨ 'ਤੇ ਰੋਹਿਤ ਤੋਂ ਪੁੱਛਿਆ ਗਿਆ ਕਿ ਉਹ ਉਸ ਨੂੰ ਕੀ ਤੋਹਫਾ ਦੇਣਗੇ। ਇਸ 'ਤੇ ਰੋਹਿਤ ਨੇ ਕਿਹਾ ਕੀ ਚਾਹੀਦਾ ਭਰਾ? ਸਭ ਕੁਝ ਤਾਂ ਹੈ। ਤੁਸੀ ਸਾਨੂੰ 100 ਦੌੜਾਂ ਬਣਾ ਕੇ ਦਿਓ।'' ਰੋਹਿਤ ਨੇ ਈਸ਼ਾਨ ਤੋਂ ਉਸ ਦੇ ਜਨਮਦਿਨ 'ਤੇ ਟੀਮ ਇੰਡੀਆ ਲਈ ਸੈਂਕੜਾ ਤੋਹਫੇ ਵਿੱਚ ਮੰਗਿਆ।


ਜ਼ਿਕਰਯੋਗ ਹੈ ਕਿ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡੋਮਿਨਿਕਾ 'ਚ ਖੇਡਿਆ ਗਿਆ ਸੀ। ਇਸ ਵਿੱਚ ਭਾਰਤ ਨੇ ਇੱਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ। ਈਸ਼ਾਨ ਨੇ ਇਸ ਮੈਚ ਤੋਂ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ ਅਜੇਤੂ 1 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਪਾਰੀ ਘੋਸ਼ਿਤ ਕਰ ਦਿੱਤੀ ਸੀ। ਹੁਣ ਦੂਜਾ ਮੈਚ ਤ੍ਰਿਨੀਦਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਵਨਡੇ ਸੀਰੀਜ਼ ਦਾ ਪਹਿਲਾ ਮੈਚ 27 ਜੁਲਾਈ ਨੂੰ ਅਤੇ ਟੀ-20 ਸੀਰੀਜ਼ ਦਾ ਪਹਿਲਾ ਮੈਚ 3 ਅਗਸਤ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਦੌਰੇ ਦਾ ਆਖਰੀ ਮੈਚ 13 ਅਗਸਤ ਨੂੰ ਖੇਡੇਗੀ।