IND vs AUS Semi-Final: ਭਾਰਤ ਨੇ ਚੈਂਪੀਅਨ ਟ੍ਰਾਫੀ 2025 ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ ਹਰਾ ਦਿੱਤਾ। ਟੀਮ ਇੰਡੀਆ ਨੇ ਦੁਬਈ ਵਿੱਚ ਖੇਡੇ ਗਏ ਮੁਕਾਬਲੇ ਵਿੱਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਫਾਈਨਲ ਵਿੱਚ ਪਹੁੰਚ ਗਿਆ। ਟੀਮ ਦੀ ਜਿੱਤ ਦੇ ਨਾਲ ਕਪਤਾਨ ਰੋਹਿਤ ਸ਼ਰਮਾ ਦੇ ਨਾਮ ਇੱਕ ਖਾਸ ਰਿਕਾਰਡ ਦਰਜ ਹੋ ਗਿਆ। ਉਨ੍ਹਾਂ ਨੇ ਇਤਿਹਾਸ ਰਚ ਦਿਤਾ। ਰੋਹਿਤ ਆਈਸੀਸੀ ਦੇ ਚਾਰ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਕਪਤਾਨ ਬਣ ਗਏ ਹਨ।
ਆਸਟ੍ਰੇਲੀਆ ਨੇ ਸੈਮੀਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 264 ਰਨ ਬਣਾਏ ਸਨ। ਇਸ ਦੇ ਜਵਾਬ ਵਿੱਚ ਟੀਮ ਇੰਡੀਆ ਨੇ 48.1 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਭਾਰਤ ਲਈ ਵਿਰਾਟ ਕੋਹਲੀ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ। ਕੋਹਲੀ ਨੇ 98 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 84 ਰਨ ਬਣਾਏ। ਸ਼੍ਰੇਅਸ ਅਈਅਰ ਨੇ 45 ਰਨਾਂ ਦੀ ਪਾਰੀ ਖੇਡੀ ਤੇ ਕੇਐਲ ਰਾਹੁਲ ਨੇ ਨਾਟ ਆਊਟ 42 ਰਨ ਬਣਾਏ। ਭਾਰਤ ਨੇ ਇਹ ਮੁਕਾਬਲਾ 4 ਵਿਕਟਾਂ ਨਾਲ ਆਪਣੇ ਨਾਮ ਕੀਤਾ।
ਕਪਤਾਨੀ ਦੇ ਇਸ ਰਿਕਾਰਡ ਵਿੱਚ ਧੋਨੀ ਤੇ ਵਿਰਾਟ ਨੂੰ ਵੀ ਪਿੱਛੇ ਛੱਡਿਆ ਰੋਹਿਤ ਨੇ
ਰੋਹਿਤ ਸ਼ਰਮਾ 4 ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ। ਭਾਰਤ ਨੇ ਧੋਨੀ ਦੀ ਕਪਤਾਨੀ 'ਚ 3 ਵੱਡੇ ਖਿਤਾਬ ਜਿੱਤੇ ਸਨ, ਪਰ ਧੋਨੀ ਦੀ ਅਗਵਾਈ ਵਿੱਚ ਟੀਮ 4 ਟੂਰਨਾਮੈਂਟਾਂ ਦੇ ਫਾਈਨਲ ਤੱਕ ਨਹੀਂ ਪਹੁੰਚੀ। ਭਾਰਤ ਨੇ ਧੋਨੀ ਦੀ ਕਪਤਾਨੀ 'ਚ T20 ਵਿਸ਼ਵਕੱਪ 2007, ਵਨਡੇ ਵਿਸ਼ਵਕੱਪ 2011 ਅਤੇ ਚੈਂਪੀਅਨ ਟ੍ਰਾਫੀ 2013 ਜਿੱਤੀ ਸੀ।
ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਵਰਲਡ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ 209 ਰਨਾਂ ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਭਾਰਤੀ ਟੀਮ ਵਨਡੇ ਵਿਸ਼ਵਕੱਪ 2023 ਦੇ ਫਾਈਨਲ ਵਿੱਚ ਪਹੁੰਚੀ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ T20 ਵਿਸ਼ਵਕੱਪ 2024 ਦੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਹੁਣ ਭਾਰਤ ਨੇ ਚੈਂਪੀਅਨ ਟ੍ਰਾਫੀ 2025 ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾ ਲਈ ਹੈ।
ਰੋਹਿਤ ਦੀ ਕਪਤਾਨੀ ਵਿੱਚ ਭਾਰਤ ਨੇ ਇਹ ਫਾਈਨਲ ਮੁਕਾਬਲੇ ਖੇਡੇ
ਰੋਹਿਤ ਸ਼ਰਮਾ men's ICC ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਕਪਤਾਨ
ਵਰਲਡ ਟੈਸਟ ਚੈਂਪੀਅਨਸ਼ਿਪ (2023)
ਵਨਡੇ ਵਿਸ਼ਵਕੱਪ (2023)
T20 ਵਿਸ਼ਵਕੱਪ (2024)
ਚੈਂਪੀਅਨਸ ਟ੍ਰਾਫੀ (2025)