Rohit Sharma IND vs NZ: ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਭਾਰਤ ਨੂੰ 25 ਦੌੜਾਂ ਨਾਲ ਹਰਾਇਆ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ। ਟੀਮ ਇੰਡੀਆ ਦੀ ਹਾਰ ਦੇ ਨਾਲ ਹੀ ਰੋਹਿਤ ਸ਼ਰਮਾ ਦੇ ਨਾਮ ਇੱਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਰੋਹਿਤ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ 3-0 ਨਾਲ ਹਾਰਨ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ।



ਟੀਮ ਇੰਡੀਆ ਦੇ ਟੈਸਟ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੂੰ ਘਰੇਲੂ ਮੈਦਾਨ 'ਤੇ ਕਿਸੇ ਸੀਰੀਜ਼ 'ਚ ਵ੍ਹਾਈਟਵਾਸ਼ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ ਅਜੇ ਤੱਕ ਘਰੇਲੂ ਮੈਦਾਨ 'ਤੇ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ 'ਚ ਵ੍ਹਾਈਟਵਾਸ਼ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਨਿਊਜ਼ੀਲੈਂਡ ਲਈ ਇਹ ਜਿੱਤ ਇਤਿਹਾਸਕ ਸੀ। ਭਾਰਤ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਹਰਾਉਣ ਵਾਲੀ ਇਹ ਚੌਥੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਅਜਿਹਾ ਕਰ ਚੁੱਕੇ ਹਨ।


ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਮੰਨੀ ਆਪਣੀ ਗ਼ਲਤੀ


ਹਾਰ ਤੋਂ ਬਾਅਦ ਰੋਹਿਤ ਨੇ ਆਪਣੀ ਗ਼ਲਤੀ ਮੰਨ ਲਈ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਕ੍ਰਿਕਟ ਨਹੀਂ ਖੇਡ ਸਕੇ। ਰੋਹਿਤ ਨੇ ਕਿਹਾ, ਟੈਸਟ ਸੀਰੀਜ਼ ਦੀ ਹਾਰ ਨੂੰ ਹਜ਼ਮ ਕਰਨਾ ਆਸਾਨ ਨਹੀਂ ਹੈ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਉਹ ਸਾਡੇ ਨਾਲੋਂ ਬਹੁਤ ਵਧੀਆ ਖੇਡੇ। ਅਸੀਂ ਵੀ ਬਹੁਤ ਗਲਤੀਆਂ ਕੀਤੀਆਂ।



ਨਿਊਜ਼ੀਲੈਂਡ ਦੀ ਇਤਿਹਾਸਕ ਜਿੱਤ


ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਇਹ ਮੈਚ ਬੈਂਗਲੁਰੂ 'ਚ ਖੇਡਿਆ ਗਿਆ ਸੀ। ਦੂਜਾ ਟੈਸਟ 113 ਦੌੜਾਂ ਨਾਲ ਜਿੱਤਿਆ। ਇਹ ਮੈਚ ਪੁਣੇ 'ਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਮੁੰਬਈ ਨੇ ਇਹ ਟੈਸਟ 25 ਦੌੜਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਨੇ ਮੁੰਬਈ ਟੈਸਟ ਦੀ ਪਹਿਲੀ ਪਾਰੀ 'ਚ 235 ਦੌੜਾਂ ਅਤੇ ਦੂਜੀ ਪਾਰੀ 'ਚ 174 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤ ਨੇ ਪਹਿਲੀ ਪਾਰੀ 'ਚ 263 ਦੌੜਾਂ ਅਤੇ ਦੂਜੀ ਪਾਰੀ 'ਚ 121 ਦੌੜਾਂ ਬਣਾਈਆਂ।


ਇਹ ਵੀ ਪੜ੍ਹੋ-ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼