India Vs England: ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 12 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਟੀਮ ਇੰਡੀਆ ਵਨਡੇ ਸੀਰੀਜ਼ 'ਚ ਆਪਣੇ ਰੈਗੁਲਰ ਕਪਤਾਨ ਰੋਹਿਤ ਸ਼ਰਮਾ (Rohit Sharma) ਦੀ ਅਗਵਾਈ 'ਚ ਮੈਦਾਨ 'ਚ ਉਤਰੇਗੀ। ਰੋਹਿਤ ਸ਼ਰਮਾ ਕੋਲ ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ ਵਨਡੇ ਸੀਰੀਜ਼ 'ਚ ਇਤਿਹਾਸ ਸਿਰਜਣ ਦਾ ਮੌਕਾ ਹੈ। ਹਾਲਾਂਕਿ ਇਸ ਦੇ ਲਈ ਰੋਹਿਤ ਸ਼ਰਮਾ ਨੂੰ ਘੱਟੋ-ਘੱਟ 5 ਛੱਕੇ ਲਗਾਉਣੇ ਪੈਣਗੇ।


ਰੋਹਿਤ ਸ਼ਰਮਾ ਵਨਡੇ ਕ੍ਰਿਕਟ 'ਚ ਹੁਣ ਤੱਕ 245 ਛੱਕੇ ਲਗਾ ਚੁੱਕੇ ਹਨ। ਜੇਕਰ ਰੋਹਿਤ ਸ਼ਰਮਾ ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਵਨਡੇ ਸੀਰੀਜ਼ 'ਚ 5 ਹੋਰ ਛੱਕੇ ਲਗਾ ਲੈਂਦੇ ਹਨ ਤਾਂ ਉਹ ਇਸ ਫਾਰਮੈਟ 'ਚ 250 ਛੱਕੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ।


ਹਾਲਾਂਕਿ ਰੋਹਿਤ ਸ਼ਰਮਾ ਪਹਿਲਾਂ ਹੀ ਭਾਰਤ ਲਈ ਵਨਡੇ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਹਨ। ਰੋਹਿਤ ਸ਼ਰਮਾ ਨੇ 229 ਮੈਚਾਂ 'ਚ 245 ਛੱਕੇ ਲਗਾਏ ਹਨ। ਦੂਜੇ ਨੰਬਰ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂਅ ਹੈ, ਜਿਨ੍ਹਾਂ ਨੇ 350 ਵਨਡੇ ਮੈਚਾਂ 'ਚ 229 ਛੱਕੇ ਲਗਾਏ ਹਨ।


ਸਭ ਤੋਂ ਅੱਗੇ ਹਨ ਅਫਰੀਦੀ
ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਸ਼ਾਹਿਦ ਅਫਰੀਦੀ ਦੇ ਨਾਂਅ ਹੈ। ਸ਼ਾਹਿਦ ਅਫਰੀਦੀ ਨੇ 398 ਵਨਡੇ ਮੈਚਾਂ 'ਚ 351 ਛੱਕੇ ਲਗਾਏ ਹਨ। ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੇ 301 ਵਨਡੇ ਮੈਚਾਂ 'ਚ 331 ਛੱਕੇ ਲਗਾਏ ਹਨ ਅਤੇ ਉਹ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ।
ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਕ੍ਰਿਕਟਰ ਸਨਥ ਜੈਸੂਰੀਆ ਦਾ ਨਾਂਅ ਵੀ ਸ਼ਾਮਲ ਹੈ। ਸਨਥ ਜੈਸੂਰੀਆ ਨੇ 445 ਵਨਡੇ ਮੈਚਾਂ 'ਚ 270 ਛੱਕੇ ਲਗਾਏ ਹਨ।