India vs Australia Test: ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ 'ਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਲਈ ਇਹ ਸ਼ਰਮਨਾਕ ਹਾਰ ਸੀ। ਇਸ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਲੈ ਕੇ ਇੱਕ ਅਹਿਮ ਅਪਡੇਟ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ, ਰੋਹਿਤ ਸ਼ਰਮਾ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਇਹ ਮੈਚ 22 ਨਵੰਬਰ ਤੋਂ ਪਰਥ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਬਹੁਤ ਮਹੱਤਵਪੂਰਨ ਹੋਵੇਗਾ।
ਟੀਮ ਇੰਡੀਆ ਦੀ ਹਾਰ ਦੀ ਜ਼ਿੰਮੇਵਾਰੀ ਖੁਦ ਰੋਹਿਤ ਸ਼ਰਮਾ ਨੇ ਲਈ ਹੈ। ਉਸ ਨੇ ਮੁੰਬਈ ਟੈਸਟ ਤੋਂ ਬਾਅਦ ਕਿਹਾ ਕਿ ਉਹ ਕਪਤਾਨੀ ਦੇ ਨਾਲ-ਨਾਲ ਚੰਗੀ ਬੱਲੇਬਾਜ਼ੀ ਨਹੀਂ ਕਰ ਪਾ ਰਿਹਾ ਸੀ। ਇਕਨਾਮਿਕ ਟਾਈਮਜ਼ 'ਚ ਛਪੀ ਖਬਰ ਮੁਤਾਬਕ, ਰੋਹਿਤ ਨੇ ਪਰਥ ਟੈਸਟ 'ਚ ਖੇਡਣ 'ਤੇ ਵੀ ਸ਼ੱਕ ਜਤਾਇਆ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਣਾ ਹੈ। ਰਿਪੋਰਟ ਮੁਤਾਬਕ ਰੋਹਿਤ ਨੇ ਕਿਹਾ, ''ਮੈਂ ਅਜੇ ਇਹ ਨਹੀਂ ਕਹਿ ਸਕਦਾ ਕਿ ਮੈਂ ਪਰਥ ਟੈਸਟ 'ਚ ਖੇਡਾਂਗਾ ਜਾਂ ਨਹੀਂ, ਇਸ ਲਈ ਰੋਹਿਤ ਟੈਸਟ ਟੀਮ ਇੰਡੀਆ ਤੋਂ ਬ੍ਰੇਕ ਲੈ ਸਕਦਾ ਹੈ।
ਨਿਊਜ਼ੀਲੈਂਡ ਖਿਲਾਫ ਰੋਹਿਤ ਦਾ ਖ਼ਰਾਬ ਪ੍ਰਦਰਸ਼ਨ
ਨਿਊਜ਼ੀਲੈਂਡ ਨੇ ਮੁੰਬਈ ਟੈਸਟ 'ਚ ਭਾਰਤ ਨੂੰ 25 ਦੌੜਾਂ ਨਾਲ ਹਰਾਇਆ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਰੋਹਿਤ ਸ਼ਰਮਾ ਨੇ 18 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਹ ਆਊਟ ਹੋ ਗਿਆ। ਦੂਜੀ ਪਾਰੀ ਵਿੱਚ ਉਹ ਸਿਰਫ਼ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਰੋਹਿਤ ਦਾ ਖ਼ਰਾਬ ਪ੍ਰਦਰਸ਼ਨ ਪੂਰੀ ਸੀਰੀਜ਼ 'ਚ ਦੇਖਣ ਨੂੰ ਮਿਲਿਆ। ਉਹ 3 ਮੈਚਾਂ 'ਚ ਸਿਰਫ 91 ਦੌੜਾਂ ਹੀ ਬਣਾ ਸਕਿਆ। ਵਿਰਾਟ ਕੋਹਲੀ ਦਾ ਵੀ ਇਹੀ ਹਾਲ ਸੀ। ਕੋਹਲੀ ਨੇ 3 ਮੈਚਾਂ 'ਚ ਸਿਰਫ 93 ਦੌੜਾਂ ਬਣਾਈਆਂ।
ਭਾਰਤ ਦਾ ਆਸਟ੍ਰੇਲੀਆ ਦੌਰਾ 22 ਨਵੰਬਰ ਤੋਂ ਸ਼ੁਰੂ ਹੋਵੇਗਾ। ਸੀਰੀਜ਼ ਦਾ ਪਹਿਲਾ ਮੈਚ ਪਰਥ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 30 ਨਵੰਬਰ ਤੋਂ ਅਭਿਆਸ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ 6 ਦਸੰਬਰ ਤੋਂ ਐਡੀਲੇਡ 'ਚ ਦੂਜਾ ਟੈਸਟ ਖੇਡੇਗੀ। ਇਸ ਤੋਂ ਬਾਅਦ ਤੀਜਾ ਟੈਸਟ ਬ੍ਰਿਸਬੇਨ 'ਚ ਅਤੇ ਚੌਥਾ ਟੈਸਟ ਮੈਲਬੋਰਨ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦਾ ਆਖਰੀ ਮੈਚ 3 ਜਨਵਰੀ ਤੋਂ ਸਿਡਨੀ 'ਚ ਹੋਵੇਗਾ।