RR vs PBKS Live : ਪੰਜਾਬ ਨੇ ਰਾਜਸਥਾਨ ਨੂੰ ਜਿੱਤਣ ਲਈ 198 ਦੌੜਾਂ ਦਾ ਦਿੱਤਾ ਟੀਚਾ

RR vs PBKS Live : ਅੱਜ (5 ਅਪ੍ਰੈਲ) IPL ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਮੁਕਾਬਲਾ ਹੋਵੇਗਾ। ਰਾਜਸਥਾਨ ਰਾਇਲਜ਼ ਦੀ ਕਪਤਾਨੀ ਜਿੱਥੇ ਸੰਜੂ ਸੈਮਸਨ ਦੇ ਹੱਥਾਂ 'ਚ ਹੈ, ਓਥੇ ਹੀ ਇਸ ਸੀਜ਼ਨ 'ਚ

ਏਬੀਪੀ ਸਾਂਝਾ Last Updated: 05 Apr 2023 10:54 PM
RR vs PBKS Live : ਰਾਜਸਥਾਨ ਰਾਇਲਜ਼ ਦਾ ਡਿੱਗਿਆ ਚੌਥਾ ਵਿਕਟ, ਸੰਜੂ ਆਊਟ

RR vs PBKS Live : RR vs PBKS Live : ਰਾਜਸਥਾਨ ਦਾ ਚੌਥਾ ਵਿਕਟ ਡਿੱਗਿਆ। ਕਪਤਾਨ ਸੰਜੂ ਸੈਮਸਨ 25 ਗੇਂਦਾਂ ਵਿੱਚ 42 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਊਟ ਹੋ ਗਏ। ਸੰਜੂ ਨੇ 5 ਚੌਕੇ ਅਤੇ 1 ਛੱਕਾ ਲਗਾਇਆ। ਰਾਜਸਥਾਨ ਨੇ 11 ਓਵਰਾਂ ਵਿੱਚ 91 ਦੌੜਾਂ ਬਣਾਈਆਂ ਹਨ। ਟੀਮ ਨੂੰ ਜਿੱਤ ਲਈ 107 ਦੌੜਾਂ ਦੀ ਲੋੜ ਹੈ।

RR vs PBKS Live : ਰਾਜਸਥਾਨ ਨੂੰ ਜਿੱਤ ਲਈ 72 ਗੇਂਦਾਂ ਵਿੱਚ 128 ਦੌੜਾਂ ਦੀ ਲੋੜ

RR vs PBKS Live : ਰਾਜਸਥਾਨ ਰਾਇਲਜ਼ ਨੇ 8 ਓਵਰਾਂ ਵਿੱਚ 70 ਦੌੜਾਂ ਬਣਾਈਆਂ। ਉਸ ਨੂੰ ਜਿੱਤ ਲਈ 72 ਗੇਂਦਾਂ ਵਿੱਚ 128 ਦੌੜਾਂ ਦੀ ਲੋੜ ਹੈ। ਸੰਜੂ 16 ਗੇਂਦਾਂ ਵਿੱਚ 33 ਅਤੇ ਦੇਵਦੱਤ 5 ਦੌੜਾਂ ਬਣਾ ਕੇ ਖੇਡ ਰਹੇ ਹਨ।

RR vs PBKS Live : ਸੰਜੂ ਸੈਮਸਨ ਨੇ ਅਜਿੰਕਿਆ ਰਹਾਣੇ ਦਾ ਤੋੜਿਆ ਰਿਕਾਰਡ

RR vs PBKS Live : ਸੰਜੂ ਸੈਮਸਨ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। ਉਸ ਨੇ 11 ਗੇਂਦਾਂ ਵਿੱਚ 25 ਦੌੜਾਂ ਬਣਾਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸੰਜੂ ਨੇ ਅਜਿੰਕਿਆ ਰਹਾਣੇ ਦਾ ਇੱਕ ਖਾਸ ਰਿਕਾਰਡ ਤੋੜ ਦਿੱਤਾ ਹੈ। ਉਹ ਰਾਜਸਥਾਨ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

RR vs PBKS Live : ਯਸ਼ਸਵੀ ਜੈਸਵਾਲ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ , ਰਾਜਸਥਾਨ ਨੂੰ ਪਹਿਲਾ ਝਟਕਾ

RR vs PBKS Live : 198 ਦੇ ਸਕੋਰ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਪਹਿਲਾ ਝਟਕਾ 13 ਦੇ ਸਕੋਰ 'ਤੇ ਯਸ਼ਸਵੀ ਜੈਸਵਾਲ ਦੇ ਰੂਪ 'ਚ ਲੱਗਾ, ਜੋ 11 ਦੌੜਾਂ ਬਣਾ ਕੇ ਅਰਸ਼ਦੀਪ ਸਿੰਘ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ।

RR vs PBKS Live : ਪੰਜਾਬ ਨੇ ਰਾਜਸਥਾਨ ਨੂੰ ਜਿੱਤਣ ਲਈ 198 ਦੌੜਾਂ ਦਾ ਦਿੱਤਾ ਟੀਚਾ

RR vs PBKS Live : ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 198 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਿਖਰ ਧਵਨ ਨੇ 86 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 9 ਚੌਕੇ ਅਤੇ 3 ਛੱਕੇ ਲਗਾਏ। ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਉਨ੍ਹਾਂ ਨੇ 7 ਚੌਕੇ ਅਤੇ 4 ਛੱਕੇ ਲਗਾਏ। ਜਿਤੇਸ਼ ਸ਼ਰਮਾ ਨੇ 16 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਰਾਜਸਥਾਨ ਲਈ ਜੇਸਨ ਹੋਲਡਰ ਨੇ 2 ਵਿਕਟਾਂ ਲਈਆਂ। ਅਸ਼ਵਿਨ ਅਤੇ ਚਾਹਲ ਨੂੰ ਵੀ ਇਕ-ਇਕ ਵਿਕਟ ਮਿਲੀ।
 

RR vs PBKS Live : ਪੰਜਾਬ ਦੀ ਚੌਥੀ ਵਿਕਟ ਡਿੱਗੀ

RR vs PBKS Live : ਪੰਜਾਬ ਕਿੰਗਜ਼ ਦਾ ਚੌਥਾ ਵਿਕਟ ਡਿੱਗਿਆ। ਸ਼ਾਹਰੁਖ ਖਾਨ 10 ਗੇਂਦਾਂ 'ਚ 11 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਜੇਸਨ ਹੋਲਡਰ ਨੇ ਆਪਣਾ ਸ਼ਿਕਾਰ ਬਣਾਇਆ। ਬਟਲਰ ਨੇ ਸ਼ਾਹਰੁਖ ਦਾ ਕੈਚ ਲਿਆ। ਪੰਜਾਬ ਨੇ 19.4 ਓਵਰਾਂ ਵਿੱਚ 196 ਦੌੜਾਂ ਬਣਾਈਆਂ ਹਨ।
 

RR vs PBKS Live : ਪੰਜਾਬ ਨੇ 18 ਓਵਰਾਂ ਵਿੱਚ 174 ਦੌੜਾਂ ਬਣਾਈਆਂ

RR vs PBKS Live : ਪੰਜਾਬ ਕਿੰਗਜ਼ ਨੇ 18 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾ ਲਈਆਂ ਹਨ। ਸ਼ਿਖਰ ਧਵਨ 50 ਗੇਂਦਾਂ 'ਚ 73 ਦੌੜਾਂ ਬਣਾ ਕੇ ਖੇਡ ਰਹੇ ਹਨ। ਸ਼ਾਹਰੁਖ ਖਾਨ ਨੇ 5 ਦੌੜਾਂ ਬਣਾਈਆਂ ਹਨ।

RR vs PBKS Live : ਪੰਜਾਬ ਨੇ 17 ਓਵਰਾਂ ਵਿੱਚ 165 ਦੌੜਾਂ ਬਣਾਈਆਂ

RR vs PBKS Live : ਪੰਜਾਬ ਕਿੰਗਜ਼ ਨੇ 17 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾ ਲਈਆਂ ਹਨ। ਸ਼ਿਖਰ ਧਵਨ 46 ਗੇਂਦਾਂ ਵਿੱਚ 65 ਦੌੜਾਂ ਬਣਾ ਕੇ ਖੇਡ ਰਹੇ ਹਨ। ਉਸ ਨੇ 8 ਚੌਕੇ ਅਤੇ 1 ਛੱਕਾ ਲਗਾਇਆ ਹੈ। ਸ਼ਾਹਰੁਖ ਖਾਨ 4 ਦੌੜਾਂ ਬਣਾ ਕੇ ਖੇਡ ਰਹੇ ਹਨ। ਰਾਜਸਥਾਨ ਲਈ ਅਸ਼ਵਿਨ ਅਤੇ ਚਾਹਲ ਨੇ 1-1 ਵਿਕਟ ਲਈ। ਜੇਸਨ ਹੋਲਡਰ ਨੂੰ ਵੀ ਸਫਲਤਾ ਮਿਲੀ ਹੈ।

RR vs PBKS Live : ਸ਼ਿਖਰ ਧਵਨ ਨੇ ਲਗਾਇਆ ਅਰਧ ਸੈਂਕੜਾ

RR vs PBKS Live : ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਜੜਿਆ। ਉਸ ਨੇ 36 ਗੇਂਦਾਂ 'ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਮੈਦਾਨ 'ਤੇ ਉਨ੍ਹਾਂ ਦੇ ਨਾਲ ਜਿਤੇਸ਼ ਸ਼ਰਮਾ ਡਟੇ ਹਨ।

RR vs PBKS Live : ਪੰਜਾਬ ਨੇ 12 ਓਵਰਾਂ ਵਿੱਚ ਬਣਾਈਆਂ 113 ਦੌੜਾਂ

RR vs PBKS Live : ਪੰਜਾਬ ਕਿੰਗਜ਼ ਨੇ 12 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 113 ਦੌੜਾਂ ਬਣਾ ਲਈਆਂ ਹਨ। ਸ਼ਿਖਰ ਧਵਨ ਨੇ 31 ਗੇਂਦਾਂ 'ਚ 3 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ 12 ਦੌੜਾਂ ਬਣਾ ਕੇ ਖੇਡ ਰਹੇ ਹਨ।

RR vs PBKS Live : ਪੰਜਾਬ ਕਿੰਗਜ਼ ਨੂੰ ਪਹਿਲਾ ਝਟਕਾ, ਪ੍ਰਭਸਿਮਰਨ ਸਿੰਘ ਆਊਟ

RR vs PBKS Live :  ਪੰਜਾਬ ਕਿੰਗਜ਼ ਦੀ ਪਹਿਲੀ ਵਿਕਟ ਡਿੱਗੀ। ਪ੍ਰਭਸਿਮਰਨ ਸਿੰਘ 34 ਗੇਂਦਾਂ ਵਿੱਚ 60 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 3 ਛੱਕੇ ਅਤੇ 7 ਚੌਕੇ ਲਗਾਏ। ਪ੍ਰਭਸਿਮਰਨ ਨੂੰ ਰਾਜਸਥਾਨ ਦੇ ਜੇਸਨ ਹੋਲਡਰ ਨੇ ਸ਼ਿਕਾਰ ਬਣਾਇਆ। ਉਸ ਦਾ ਕੈਚ ਬਟਲਰ ਨੇ ਫੜਿਆ।

RR vs PBKS Live : ਪ੍ਰਭਸਿਮਰਨ ਸਿੰਘ ਨੇ ਲਗਾਇਆ ਸ਼ਾਨਦਾਰ ਅਰਧ ਸੈਂਕੜਾ

 RR vs PBKS Live : ਪੰਜਾਬ ਕਿੰਗਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਭਸਿਮਰਨ ਸਿੰਘ ਨੇ 28 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ 29 ਗੇਂਦਾਂ ਵਿੱਚ 51 ਦੌੜਾਂ ਬਣਾਉਣ ਤੋਂ ਬਾਅਦ ਖੇਡ ਰਿਹਾ ਹੈ। ਪੰਜਾਬ ਨੇ 7.3 ਓਵਰਾਂ ਵਿੱਚ 71 ਦੌੜਾਂ ਬਣਾ ਲਈਆਂ ਹਨ। ਸ਼ਿਖਰ ਧਵਨ 16 ਦੌੜਾਂ ਬਣਾ ਕੇ ਡਟੇ ਹਨ।

RR vs PBKS Live : ਪੰਜਾਬ ਕਿੰਗਜ਼ ਦੀ ਤੂਫਾਨੀ ਸ਼ੁਰੂਆਤ, 4 ਓਵਰਾਂ ਤੋਂ ਬਾਅਦ ਸਕੋਰ - 45/0

RR vs PBKS Live : ਪੰਜਾਬ ਕਿੰਗਜ਼ ਨੇ ਤੂਫਾਨੀ ਸ਼ੁਰੂਆਤ ਕੀਤੀ ਹੈ। ਟੀਮ ਨੇ 4 ਓਵਰਾਂ ਵਿੱਚ 45 ਦੌੜਾਂ ਬਣਾਈਆਂ ਹਨ। ਪ੍ਰਭਸਿਮਰਨ ਨੇ ਸਿਰਫ 15 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਗਾਏ। ਸ਼ਿਖਰ ਧਵਨ 9 ਗੇਂਦਾਂ 'ਚ 12 ਦੌੜਾਂ ਬਣਾ ਕੇ ਖੇਡ ਰਹੇ ਹਨ।


 
RR vs PBKS Live : ਪੰਜਾਬ ਨੇ 2 ਓਵਰਾਂ ਵਿੱਚ 16 ਦੌੜਾਂ ਬਣਾਈਆਂ


RR vs PBKS Live :  ਪੰਜਾਬ ਕਿੰਗਜ਼ ਨੇ 2 ਓਵਰਾਂ ਬਾਅਦ 16 ਦੌੜਾਂ ਬਣਾ ਲਈਆਂ ਹਨ। ਪ੍ਰਭਸਿਮਰਨ ਸਿੰਘ 8 ਗੇਂਦਾਂ 'ਚ 11 ਦੌੜਾਂ ਅਤੇ ਸ਼ਿਖਰ ਧਵਨ 3 ਦੌੜਾਂ ਬਣਾ ਕੇ ਖੇਡ ਰਹੇ ਹਨ। ਟ੍ਰੇਂਟ ਬੋਲਟ ਨੇ ਪਹਿਲੇ ਓਵਰ 'ਚ 7 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਕੇਐਮ ਆਸਿਫ਼ ਨੇ ਦੂਜੇ ਓਵਰ ਵਿੱਚ 9 ਦੌੜਾਂ ਦਿੱਤੀਆਂ।

RR vs PBKS Live : ਪੰਜਾਬ ਲਈ ਸ਼ਿਖਰ ਧਵਨ ਅਤੇ ਪ੍ਰਭਸਿਮਰਨ ਸਿੰਘ ਕਰ ਰਹੇ ਹਨ ਓਪਨਿੰਗ

RR vs PBKS Live : ਪੰਜਾਬ ਕਿੰਗਜ਼ ਲਈ ਕਪਤਾਨ ਸ਼ਿਖਰ ਧਵਨ ਅਤੇ ਪ੍ਰਭਸਿਮਰਨ ਸਿੰਘ ਓਪਨਿੰਗ ਕਰ ਰਹੇ ਹਨ ਜਦਕਿ ਰਾਜਸਥਾਨ ਰਾਇਲਸ ਨੇ ਟ੍ਰੇਂਟ ਬੋਲਟ ਨੂੰ ਪਹਿਲਾ ਓਵਰ ਸੌਂਪਿਆ ਹੈ।

RR vs PBKS Live : ਪੰਜਾਬ ਕਿੰਗਜ਼ ਦੀ ਪਲੇਇੰਗ ਇਲੈਵਨ
RR vs PBKS Live : ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਸੈਮ ਕੁਰਾਨ, ਸਿਕੰਦਰ ਰਜ਼ਾ, ਨਾਥਨ ਐਲਿਸ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ।


 

RR vs PBKS Live : ਰਾਜਸਥਾਨ ਰਾਇਲਜ਼ ਦੀ ਪਲੇਇੰਗ ਇਲੈਵਨ
 RR vs PBKS Live : ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ ( ਕਪਤਾਨ/ਵਿਕਟਕੀਪਰ), ਦੇਵਦੱਤ ਪੈਡਿਕਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਕੇਐਮ ਆਸਿਫ, ਯੁਜਵੇਂਦਰ ਚਾਹਲ। 

 
 RR vs PBKS Live : ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
RR vs PBKS Live : ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤਣ ਤੋਂ ਬਾਅਦ ਕਿਹਾ, "ਅਸੀਂ ਪਹਿਲਾਂ ਗੇਂਦਬਾਜ਼ੀ ਕਰਨਾ ਚਾਹਾਂਗੇ।" ਇੱਥੇ ਤ੍ਰੇਲ ਪੈਣ ਦੀ ਸੰਭਾਵਨਾ ਹੈ।  

ਪਿਛੋਕੜ

RR vs PBKS Live : ਅੱਜ (5 ਅਪ੍ਰੈਲ) IPL ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਮੁਕਾਬਲਾ ਹੋਵੇਗਾ। ਰਾਜਸਥਾਨ ਰਾਇਲਜ਼ ਦੀ ਕਪਤਾਨੀ ਜਿੱਥੇ ਸੰਜੂ ਸੈਮਸਨ ਦੇ ਹੱਥਾਂ 'ਚ ਹੈ, ਓਥੇ ਹੀ ਇਸ ਸੀਜ਼ਨ 'ਚ ਪੰਜਾਬ ਦੀ ਕਪਤਾਨੀ ਸ਼ਿਖਰ ਧਵਨ ਕਰ ਰਹੇ ਹਨ। ਇਨ੍ਹਾਂ ਦੋਵਾਂ ਕਪਤਾਨਾਂ ਨੇ ਇਸ ਸੀਜ਼ਨ ਦਾ ਪਹਿਲਾ ਮੈਚ ਆਪੋ-ਆਪਣੀਆਂ ਟੀਮਾਂ ਨੂੰ ਜਿਤਾ ਚੁੱਕੇ ਹਨ।

 

ਰਾਜਸਥਾਨ ਰਾਇਲਜ਼ ਨੇ IPL 2023 ਦੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਪੰਜਾਬ ਕਿੰਗਜ਼ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 7 ਦੌੜਾਂ ਨਾਲ ਜਿੱਤ ਲਿਆ ਸੀ। ਜਦੋਂ ਆਪਣੇ-ਆਪਣੇ ਪਿਛਲੇ ਮੈਚਾਂ ਦੀਆਂ ਜੇਤੂ ਟੀਮਾਂ ਅੱਜ ਇੱਕ ਦੂਜੇ ਨਾਲ ਭਿੜਨਗੀਆਂ ਤਾਂ ਇਹ ਮੈਚ ਰੋਮਾਂਚਕ ਹੋਣ ਦੀ ਉਮੀਦ ਕੀਤੀ ਜਾਵੇਗੀ।

 


  ਕਦੋਂ ਅਤੇ ਕਿੱਥੇ ਦੇਖਣਾ ਹੋਵੇਗਾ ਮੈਚ?


ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਇਹ ਮੈਚ ਅੱਜ (5 ਅਪ੍ਰੈਲ) ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਹ ਗੁਹਾਟੀ ਦੇ ਬਾਰਾਸਪਾਰਾ ਕ੍ਰਿਕਟ ਸਟੇਡੀਅਮ 'ਚ ਆਯੋਜਿਤ ਕੀਤਾ ਜਾਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ 'ਤੇ ਉਪਲਬਧ ਹੋਵੇਗੀ। ਇੱਥੇ ਵੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਕੁਮੈਂਟਰੀ ਸੁਣਨ ਦਾ ਵਿਕਲਪ ਹੋਵੇਗਾ। ਦੱਸ ਦੇਈਏ ਕਿ ਇਸ ਮੈਚ ਨੂੰ Jio Cinema ਐਪ 'ਤੇ ਮੁਫਤ 'ਚ ਦੇਖਿਆ ਜਾ ਸਕਦਾ ਹੈ।

ਮੁਕਾਬਲੇ ਦਾ ਰੋਮਾਂਚ ਕਿਵੇਂ ਰਹੇਗਾ?


ਇਸ ਮੈਚ 'ਚ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ਾਂ ਅਤੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ਾਂ ਵਿਚਾਲੇ ਜ਼ਬਰਦਸਤ ਟੱਕਰ ਹੋਵੇਗੀ। ਪੰਜਾਬ ਟੀਮ ਕੋਲ ਸੈਮ ਕੁਰਾਨ, ਕਾਗਿਸੋ ਰਬਾਡਾ ਅਤੇ ਅਰਸ਼ਦੀਪ ਵਰਗੇ ਸ਼ਾਨਦਾਰ ਤੇਜ਼ ਗੇਂਦਬਾਜ਼ ਹਨ, ਦੂਜੇ ਪਾਸੇ ਰਾਜਸਥਾਨ ਦੀ ਟੀਮ ਕੋਲ ਸਿਖਰਲੇ ਕ੍ਰਮ ਵਿੱਚ ਜੋਸ ਬਟਲਰ, ਯਸ਼ਸਵੀ ਜੈਸਵਾਲ ਅਤੇ ਮੱਧ ਕ੍ਰਮ ਵਿੱਚ ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਹਨ। ਅਜਿਹੇ 'ਚ ਗੇਂਦ ਅਤੇ ਬੱਲੇ ਦੀ ਇਸ ਟੱਕਰ ਨੂੰ ਦੇਖਣਾ ਮਜ਼ੇਦਾਰ ਹੋਵੇਗਾ। ਵੈਸੇ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਜਸਥਾਨ ਦੀ ਸਪਿਨ ਜੋੜੀ ਚਾਹਲ ਅਤੇ ਅਸ਼ਵਿਨ ਦੇ ਸਾਹਮਣੇ ਪੰਜਾਬ ਦੇ ਬੱਲੇਬਾਜ਼ ਕੀ ਰੰਗ ਦਿਖਾਉਂਦੇ ਹਨ।



 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.