Sachin Tendulkar: ਟੀ-20 ਵਿਸ਼ਵ ਕੱਪ 2024 ਇਸ ਸਮੇਂ ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਹਰ ਦੇਸ਼ ਦੀ ਟੀਮ ਜਿੱਤਣ ਲਈ ਮੈਦਾਨ ਉੱਪਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁੱਟੀ ਹੋਈ ਹੈ। ਦੱਸ ਦੇਈਏ ਕਿ ਇਸ ਵਿੱਚ ਟੀਮ ਇੰਡੀਆ ਨੇ ਆਪਣੇ ਸ਼ੁਰੂਆਤੀ ਮੈਚ ਜਿੱਤ ਖੂਬ ਵਾਹੋ-ਵਾਹੀ ਖੱਟੀ। ਇਸ 'ਚ ਟੀਮ ਇੰਡੀਆ ਆਪਣੇ ਪਹਿਲੇ 2 ਗਰੁੱਪ ਮੈਚਾਂ 'ਚ ਆਇਰਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਹੈ।



ਟੀਮ ਇੰਡੀਆ ਦੀ ਮੇਜ਼ਬਾਨ ਦੇਸ਼ ਅਮਰੀਕਾ ਨਾਲ ਅੱਜ ਹੋਏਗੀ ਟੱਕਰ


ਦੱਸ ਦੇਈਏ ਕਿ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ ਸੀ ਅਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਵੀ ਸ਼ਾਨਦਾਰ ਮੈਚ ਦੇਖਣ ਪਹੁੰਚੇ ਸਨ। ਪਰ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਸਚਿਨ ਦੇ ਕਰੀਬੀ ਦੋਸਤ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸਚਿਨ ਤੋਂ ਲੈ ਕੇ ਅਰਜੁਨ ਤੇਂਦੁਲਕਰ ਅਤੇ ਸਾਰਾ ਤੇਂਦੁਲਕਰ ਤੱਕ ਸਾਰਿਆਂ ਨੂੰ ਡੂੰਘਾ ਸਦਮਾ ਲੱਗਾ ਹੈ।


ਸਚਿਨ ਤੇਂਦੁਲਕਰ ਦੇ ਕਰੀਬੀ ਦੋਸਤ ਦਾ ਦੇਹਾਂਤ 


ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ। ਕਿਉਂਕਿ 10 ਜੂਨ ਨੂੰ ਮੁੰਬਈ ਕ੍ਰਿਕਟ ਐਸੋਸੀਏਸ਼ਨ (MCA) ਦੇ ਪ੍ਰਧਾਨ ਅਮੋਲ ਕਾਲੇ ਦਾ ਦਿਹਾਂਤ ਹੋ ਗਿਆ ਸੀ। ਸ਼੍ਰੀ ਅਮੋਲ ਕਾਲੇ ਸਾਬਕਾ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਦੇ ਬਹੁਤ ਕਰੀਬ ਮੰਨੇ ਜਾਂਦੇ ਸਨ। ਜਿਸ ਕਾਰਨ ਸਚਿਨ ਨੂੰ ਉਨ੍ਹਾਂ ਦੀ ਮੌਤ ਦਾ ਗਹਿਰਾ ਸਦਮਾ ਲੱਗਾ।


 


ਉਥੇ ਹੀ ਸਚਿਨ ਦਾ ਪਰਿਵਾਰ ਵੀ ਇਸ ਖਬਰ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਰਜੁਨ ਤੇਂਦੁਲਕਰ ਅਤੇ ਸਾਰਾ ਤੇਂਦੁਲਕਰ ਵੀ ਇਸ ਖਬਰ ਨਾਲ ਹੈਰਾਨ ਹਨ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੀ ਅਮੋਲ ਕਾਲੇ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੋਵੇਗਾ।






ਸਚਿਨ ਨੇ ਟਵੀਟ ਕੀਤਾ


ਦੱਸ ਦੇਈਏ ਕਿ ਅਮੋਲ ਕਾਲੇ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪੂਰਾ ਮੁੰਬਈ ਕ੍ਰਿਕਟ ਸਦਮੇ 'ਚ ਹੈ। ਉਥੇ ਹੀ ਅਮੋਲ ਕਾਲੇ ਦੀ ਮੌਤ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਸਚਿਨ ਤੇਂਦੁਲਕਰ ਨੇ ਟਵੀਟ ਕੀਤਾ, 'ਐਮਸੀਏ ਦੇ ਪ੍ਰਧਾਨ ਸ਼੍ਰੀ ਅਮੋਲ ਕਾਲੇ ਦੇ ਬੇਵਕਤੀ ਦੇਹਾਂਤ ਬਾਰੇ ਸੁਣ ਕੇ ਸਦਮਾ ਲੱਗਾ। ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਮਦਰਦੀ। ਪ੍ਰਮਾਤਮਾ ਉਨ੍ਹਾਂ ਨੂੰ ਇਸ ਅਚਾਨਕ ਹੋਏ ਨੁਕਸਾਨ ਤੋਂ ਉਭਰਨ ਦੀ ਤਾਕਤ ਦੇਵੇ।


ਮੁੰਬਈ ਕ੍ਰਿਕਟ ਨੇ ਵੀ ਦੁੱਖ ਪ੍ਰਗਟ ਕੀਤਾ 


ਮੁੰਬਈ ਕ੍ਰਿਕੇਟ ਐਸੋਸੀਏਸ਼ਨ ਵੀ ਅਮੋਲ ਕਾਲੇ ਦੇ ਦੇਹਾਂਤ ਤੋਂ ਦੁਖੀ ਹੈ ਅਤੇ ਐਮਸੀਏ ਨੇ ਪ੍ਰਧਾਨ ਸ਼੍ਰੀ ਅਮੋਲ ਕਾਲੇ ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ ਅਤੇ ਲਿਖਿਆ, 'ਸਾਡੇ ਪ੍ਰਧਾਨ ਸ਼੍ਰੀ ਅਮੋਲ ਕਾਲੇ ਦੇ ਅਚਾਨਕ ਹੋਏ ਨੁਕਸਾਨ ਤੋਂ ਅਸੀਂ ਬਹੁਤ ਦੁਖੀ ਹਾਂ। ਐਪੈਕਸ ਕੌਂਸਲ, ਮੈਂਬਰ ਕਲੱਬਾਂ, ਸਟਾਫ਼ ਅਤੇ ਸਾਡੇ ਸਮੁੱਚੇ ਐਮਸੀਏ ਪਰਿਵਾਰ ਦੀ ਤਰਫ਼ੋਂ, ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਯਤਨ ਸਾਡੇ ਦਿਲਾਂ ਵਿੱਚ ਹਮੇਸ਼ਾ ਯਾਦ ਰੱਖੇ ਜਾਣਗੇ।