Muttiah Muralitharan's Biopic Trailer: ਸ਼੍ਰੀਲੰਕਾ ਟੀਮ ਦੇ ਮਹਾਨ ਖਿਡਾਰੀ ਮੁਥੱਈਆ ਮੁਰਲੀਧਰਨ ਦੇ ਜੀਵਨ 'ਤੇ ਬਣ ਰਹੀ ਬਾਇਓਪਿਕ ਫਿਲਮ '800' ਦਾ ਟ੍ਰੇਲਰ 5 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਸ ਫਿਲਮ ਦਾ ਟੀਜ਼ਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ ਜਦਕਿ ਟਰੇਲਰ ਨੂੰ ਸਚਿਨ ਤੇਂਦੁਲਕਰ ਮੁੰਬਈ 'ਚ ਲਾਂਚ ਕਰਨਗੇ। ਇਸ ਫਿਲਮ 'ਚ ਮੁਰਲੀਧਰਨ ਦਾ ਕਿਰਦਾਰ ਅਦਾਕਾਰ ਮਧੁਰ ਮਿੱਤਲ ਨਿਭਾਅ ਰਹੇ ਹਨ, ਜਿਨ੍ਹਾਂ ਨੇ ਆਸਕਰ ਜੇਤੂ ਫਿਲਮ 'ਸਲਮਡਾਗ ਮਿਲੇਨੀਅਰ' 'ਚ ਕੰਮ ਕੀਤਾ ਸੀ।


ਮੁਥੱਈਆ ਮੁਰਲੀਧਰਨ ਦੀ ਫਿਲਮ 800 ਐਮਐਸ ਸ੍ਰੀਪਥੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫਿਲਮ 3 ਭਾਰਤੀ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ, ਜਿਸ 'ਚ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਵੀ ਸ਼ਾਮਲ ਹੈ। ਮੁਰਲੀਧਰਨ ਦੀ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਟ੍ਰੇਲਰ ਲਾਂਚ ਦੇ ਮੌਕੇ 'ਤੇ ਦਿੱਤੀ ਜਾਵੇਗੀ। ਫਿਲਮ ਦਾ ਟੀਜ਼ਰ, ਜੋ ਰਿਲੀਜ਼ ਹੋ ਗਿਆ ਹੈ, ਉਸ ਵਿੱਚ ਮੁਰਲੀਧਰਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ।


ਇਹ ਵੀ ਪੜ੍ਹੋ: Virat kohli: 'ਗੁਆਂਢੀਆਂ ਨਾਲ ਪਿਆਰ ਕਰਨਾ ਬੁਰੀ ਗੱਲ ਨਹੀਂ', ਵਿਰਾਟ ਕੋਹਲੀ ਦੀ ਪਾਕਿਸਤਾਨੀ ਫੀਮੇਲ ਫੈਨ ਦੇ ਬਿਆਨ ਨੇ ਜਿੱਤਿਆ ਦਿਲ




ਮਸ਼ਹੂਰ ਅਦਾਕਾਰ ਵਿਜੇ ਸੇਤੂਪਤੀ ਪਹਿਲਾਂ ਇਸ ਫਿਲਮ ਲਈ ਮੁਰਲੀਧਰਨ ਦੀ ਭੂਮਿਕਾ ਨਿਭਾਉਣ ਵਾਲੇ ਸਨ, ਪਰ ਬਾਅਦ ਵਿਚ ਵਿਰੋਧ ਕਾਰਨ ਉਨ੍ਹਾਂ ਨੇ ਆਪਣਾ ਨਾਂ ਵਾਪਸ ਲੈ ਲਿਆ। ਮੁਰਲੀਧਰਨ ਨੇ ਆਪਣੇ ਕਰੀਅਰ 'ਚ 13 ਵਾਰ ਸਚਿਨ ਤੇਂਦੁਲਕਰ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਜਦਕਿ ਮੁਰਲੀ ​​ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਭਾਰਤ ਖਿਲਾਫ ਹੀ ਖੇਡਿਆ ਸੀ। ਜਦੋਂ ਕਿ ਮੁਥੱਈਆ ਮੁਰਲੀਧਰਨ ਨੇ ਸਾਲ 2005 ਵਿੱਚ ਚੇਨਈ ਦੇ ਰਹਿਣ ਵਾਲੇ ਮਧੀਮਾਲਰ ਰਾਮਾਮੂਰਤੀ ਨਾਲ ਵਿਆਹ ਕੀਤਾ ਸੀ।


ਟੈਸਟ ਕ੍ਰਿਕਟ ਵਿੱਚ 800 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼


ਸਾਲ 1992 ਵਿੱਚ ਮੁਥੱਈਆ ਮੁਰਲੀਧਰਨ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਮੁਰਲੀ ​​ਨੇ 133 ਟੈਸਟ ਮੈਚਾਂ 'ਚ 22.73 ਦੀ ਔਸਤ ਨਾਲ 800 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਮੁਰਲੀ ​​ਨੇ 67 ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਜਦਕਿ 22 ਵਾਰ ਇੱਕ ਪਾਰੀ ਵਿੱਚ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਇਸ ਤੋਂ ਇਲਾਵਾ ਮੁਰਲੀਧਰਨ ਨੇ 350 ਵਨਡੇ ਖੇਡਦੇ ਹੋਏ 534 ਵਿਕਟਾਂ ਆਪਣੇ ਨਾਂ ਕੀਤੀਆਂ।


ਇਹ ਵੀ ਪੜ੍ਹੋ: India World Cup Squad 2023: ਭਲਕੇ ਵਿਸ਼ਵ ਕੱਪ ਲਈ ਹੋੋਵੇਗਾ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੇ ਨਾਂ ਹੋ ਚੁੱਕੇ ਤੈਅ