Shahid Afridi Claim Stones Were Thrown On Pakistan Team Bus In India: ਪਾਕਿਸਤਾਨ ਦੀ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਭਾਰਤ ਨੂੰ ਲੈ ਕੇ ਕਾਫੀ ਵਿਵਾਦਿਤ ਬਿਆਨ ਦਿੱਤਾ ਹੈ। ਅਫਰੀਦੀ ਨੇ ਪਾਕਿਸਤਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਦੀ ਟੀਮ 2005 'ਚ ਭਾਰਤ ਦੌਰੇ 'ਤੇ ਆਈ ਸੀ ਤਾਂ ਬੈਂਗਲੁਰੂ ਟੈਸਟ ਜਿੱਤਣ ਤੋਂ ਬਾਅਦ ਟੀਮ ਦੀ ਬੱਸ 'ਤੇ ਪਥਰਾਅ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ 10 ਸਾਲਾਂ ਤੋਂ ਕੋਈ ਵੀ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹਨ।


ਸਾਲ 2005 'ਚ ਜਦੋਂ ਪਾਕਿਸਤਾਨੀ ਟੀਮ ਭਾਰਤ ਦੌਰੇ 'ਤੇ ਆਈ ਸੀ ਤਾਂ ਉਸ ਨੇ 3 ਟੈਸਟ ਅਤੇ 6 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਸੀ ਅਤੇ ਟੈਸਟ ਸੀਰੀਜ਼ 1-1 ਨਾਲ ਬਰਾਬਰੀ 'ਤੇ ਸਮਾਪਤ ਹੋਈ ਸੀ। ਉੱਥੇ ਹੀ ਪਾਕਿਸਤਾਨ ਨੇ ਵਨਡੇ ਸੀਰੀਜ਼ 4-2 ਨਾਲ ਆਪਣੇ ਨਾਮ ਕੀਤੀ ਲਈ ਸੀ। ਇਸ ਟੈਸਟ ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ ਸੀ। ਇਸ 'ਚ ਪਾਕਿਸਤਾਨ ਨੇ 168 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਸੀਰੀਜ਼ ਡਰਾਅ 'ਤੇ ਖਤਮ ਕਰਨ 'ਚ ਕਾਮਯਾਬ ਰਹੀ ਸੀ।


ਇਹ ਵੀ ਪੜ੍ਹੋ: Asian Games 2023: IPL ਦੇ ਪਿਛਲੇ ਸੀਜ਼ਨ 'ਚ 35 ਛੱਕੇ ਲਾਉਣ ਵਾਲੇ ਖਿਡਾਰੀ ਨੂੰ ਮਿਲੀ ਟੀਮ ਇੰਡੀਆ 'ਚ ਥਾਂ, ਪੜ੍ਹੋ ਕਿਵੇਂ ਦਾ ਰਿਹਾ ਰਿਕਾਰਡ


ਸ਼ਾਹਿਦ ਅਫਰੀਦੀ ਨੇ ਇਸ ਦੌਰੇ ਨੂੰ ਲੈ ਕੇ ਕਿਹਾ ਕਿ ਉੱਥੇ ਸਾਡੇ ਲਈ ਕਾਫੀ ਦਬਾਅ ਵਾਲਾ ਮਾਹੌਲ ਸੀ। ਜਦੋਂ ਅਸੀਂ ਚੌਕੇ-ਛੱਕੇ ਮਾਰਦੇ ਸੀ ਤਾਂ ਕੋਈ ਸਾਡੇ ਲਈ ਤਾੜੀ ਨਹੀਂ ਵਜਾਉਂਦਾ ਸੀ। ਜੇ ਰਜ਼ਾਕ ਨੂੰ ਯਾਦ ਹੋਵੇ, ਤਾਂ ਜਦੋਂ ਅਸੀਂ ਬੈਂਗਲੁਰੂ ਵਿੱਚ ਟੈਸਟ ਮੈਚ ਜਿੱਤਿਆ ਸੀ, ਤਾਂ ਸਾਡੀ ਟੀਮ ਦੀ ਬੱਸ 'ਤੇ ਪਥਰਾਅ ਕੀਤਾ ਗਿਆ ਸੀ।






ਪਾਕਿਸਤਾਨ ਦੀ ਟੀਮ ਨੂੰ ਵਰਲਡ ਕੱਪ ਖੇਡਣ ਜ਼ਰੂਰ ਜਾਣਾ ਚਾਹੀਦਾ


ਹੁਣ ਤੱਕ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਖੇਡਣ ਲਈ ਭਾਰਤ ਆਉਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਬਾਰੇ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਤੁਸੀਂ ਲੋਕ ਕਹਿ ਰਹੇ ਹੋ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਣਾ ਚਾਹੀਦਾ ਅਤੇ ਇਸ ਵਿਸ਼ਵ ਕੱਪ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪਰ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਜਿੱਤ ਕੇ ਵਾਪਸ ਆਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Asian Games 2023: 'ਸਾਡਾ ਸੁਪਨਾ ਦੇਸ਼ ਲਈ ਗੋਲਡ ਜਿੱਤਣਾ', ਟੀਮ ਇੰਡੀਆ ਦੀ ਕਪਤਾਨੀ ਮਿਲਣ 'ਤੇ ਰਿਤੂਰਾਜ ਨੇ ਦਿੱਤਾ ਪਹਿਲਾ ਰਿਐਕਸ਼ਨ