Shikhar Dhawan vs New Zealand: ਨਿਊਜ਼ੀਲੈਂਡ ਖਿਲਾਫ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਟੀਮ ਇੰਡੀਆ ਦੀ ਕਮਾਨ ਸ਼ਿਖਰ ਧਵਨ (Shikhar Dhawan) ਦੇ ਹੱਥਾਂ 'ਚ ਹੈ। ਸ਼ਿਖਰ ਧਵਨ (Shikhar Dhawan) ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਕਪਤਾਨੀ ਦੀ ਪਾਰੀ ਖੇਡੀ ਸੀ। ਉਹਨਾਂ ਦੀ ਪਾਰੀ ਕਈ ਮਾਇਨਿਆਂ 'ਚ ਖਾਸ ਸੀ। ਉਹ ਇਸ ਪਾਰੀ ਤੋਂ ਬਾਅਦ ਵਿਰਾਟ ਕੋਹਲੀ, ਐਮਐਸ ਧੋਨੀ ਅਤੇ ਸਚਿਨ ਤੇਂਦੁਲਕਰ ਵਰਗੇ ਦਿੱਗਜ ਖਿਡਾਰੀਆਂ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ।
ਸ਼ਿਖਰ ਧਵਨ ਦੀ ਕਪਤਾਨੀ ਵਾਲੀ ਪਾਰੀ
ਸ਼ਿਖਰ ਧਵਨ ਨੇ ਟੀਮ ਲਈ ਕਪਤਾਨੀ ਪਾਰੀ ਖੇਡਦੇ ਹੋਏ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ 'ਚ ਸ਼ਾਨਦਾਰ ਸ਼ੁਰੂਆਤ ਦਿੱਤੀ। ਉਹਨਾਂ ਨੇ 77 ਗੇਂਦਾਂ ਦਾ ਸਾਹਮਣਾ ਕਰਦੇ ਹੋਏ 72 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ ਇਸ ਪਾਰੀ 'ਚ 13 ਚੌਕੇ ਲਗਾਏ। ਸ਼ਿਖਰ ਧਵਨ ਨੇ ਇਸ ਪਾਰੀ ਨਾਲ ਲਿਸਟ ਏ ਕ੍ਰਿਕਟ 'ਚ ਆਪਣੀਆਂ 12000 ਦੌੜਾਂ ਵੀ ਪੂਰੀਆਂ ਕਰ ਲਈਆਂ।
ਇਸ ਨਿਵੇਕਲੇ ਕਲੱਬ ਵਿੱਚ ਹੋਏ ਸ਼ਾਮਲ
ਸ਼ਿਖਰ ਧਵਨ ਤੋਂ ਪਹਿਲਾਂ ਸਿਰਫ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਐਮਐਸ ਧੋਨੀ ਅਤੇ ਯੁਵਰਾਜ ਸਿੰਘ ਵਰਗੇ ਭਾਰਤੀ ਬੱਲੇਬਾਜ਼ ਹੀ ਲਿਸਟ ਏ ਕ੍ਰਿਕਟ ਵਿੱਚ 12000 ਦੌੜਾਂ ਬਣਾਉਣ ਦਾ ਕਾਰਨਾਮਾ ਕਰ ਸਕੇ ਸਨ। ਸ਼ਿਖਰ ਧਵਨ ਨੇ ਸਿਰਫ 297 ਮੈਚਾਂ 'ਚ ਇਹ ਖਾਸ ਉਪਲੱਬਧੀ ਹਾਸਲ ਕੀਤੀ, ਹਾਲਾਂਕਿ ਵਿਰਾਟ ਕੋਹਲੀ ਨੇ ਇਹ ਕਾਰਨਾਮਾ ਸਿਰਫ 242 ਪਾਰੀਆਂ 'ਚ ਹੀ ਕੀਤਾ ਸੀ।
ਗਿੱਲ ਨਾਲ ਮਿਲ ਕੇ 124 ਦੌੜਾਂ ਬਣਾਈਆਂ
ਸ਼ੁਭਮ ਗਿੱਲ ਨੇ ਸ਼ਿਖਰ ਧਵਨ ਦੇ ਨਾਲ ਇਸ ਮੈਚ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਾਲੇ ਇਕ ਵਾਰ ਫਿਰ ਸੈਂਕੜਾ ਪਾਰੀ ਦੇਖਣ ਨੂੰ ਮਿਲੀ। ਦੋਵਾਂ ਖਿਡਾਰੀਆਂ ਵਿਚਾਲੇ ਪਹਿਲੀ ਵਿਕਟ ਲਈ ਸਿਰਫ਼ 124 ਦੌੜਾਂ ਦੀ ਸਾਂਝੇਦਾਰੀ ਹੋਈ। ਸ਼ੁਭਮ ਗਿੱਲ ਵੀ 65 ਗੇਂਦਾਂ ਵਿੱਚ 50 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
MS Dhoni ਦੇ ਨਵੇਂ ਅਵਤਾਰ ਨੇ ਜਿੱਤਿਆ ਦਿਲ, ਰੋਹਿਤ ਸ਼ਰਮਾ 'ਤੇ ਫੈਨਜ਼ ਨੇ ਬਣਾਏ ਮਜ਼ੇਦਾਰ ਮੀਮਜ਼
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ