ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲੀ ਹੈ, ਜਿੱਥੇ ਉਸ ਨੂੰ ਮੇਜ਼ਬਾਨ ਟੀਮ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਖੇਡਣੀ ਹੈ। ਇਸ ਲੜੀ ਲਈ ਭਾਰਤੀ ਟੀਮ ਤੇ ਨਵੇਂ ਟੈਸਟ ਕਪਤਾਨ ਦਾ ਐਲਾਨ 24 ਮਈ (ਸ਼ਨੀਵਾਰ) ਨੂੰ ਕੀਤਾ ਗਿਆ ਸੀ। 18 ਮੈਂਬਰੀ ਟੀਮ ਦੀ ਕਮਾਨ ਸ਼ੁਭਮਨ ਗਿੱਲ ਨੂੰ ਸੌਂਪੀ ਗਈ ਹੈ। ਜਦੋਂ ਕਿ ਵਿਕਟਕੀਪਰ ਰਿਸ਼ਭ ਪੰਤ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।
ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਾਈ ਸੁਦਰਸ਼ਨ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਕਰੁਣ ਨਾਇਰ ਨੂੰ ਵੀ ਟੀਮ ਵਿੱਚ ਚੁਣਿਆ ਗਿਆ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਟਨੈਸ ਕਾਰਨਾਂ ਕਰਕੇ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ੀ ਆਲਰਾਊਂਡਰ ਸ਼ਾਰਦੁਲ ਠਾਕੁਰ ਦੀ ਵੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਜਿੱਥੇ ਸ਼੍ਰੇਅਸ ਅਈਅਰ ਇਸ ਟੀਮ ਦਾ ਹਿੱਸਾ ਨਹੀਂ ਹੈ, ਉੱਥੇ ਹੀ ਸਰਫਰਾਜ਼ ਖਾਨ ਨੂੰ ਵੀ ਜਗ੍ਹਾ ਨਹੀਂ ਮਿਲੀ ਹੈ।
ਟੀਮ ਚੋਣ ਲਈ ਮੀਟਿੰਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਹੋਈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਅਤੇ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਅਜੀਤ ਅਗਰਕਰ ਨੇ ਭਾਰਤੀ ਟੀਮ ਦਾ ਐਲਾਨ ਕੀਤਾ। ਪ੍ਰੈਸ ਕਾਨਫਰੰਸ ਵਿੱਚ ਸ਼ਿਵ ਸੁੰਦਰ ਦਾਸ ਵੀ ਮੌਜੂਦ ਸਨ।
ਇੰਗਲੈਂਡ ਦੌਰੇ ਲਈ 18 ਮੈਂਬਰੀ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਉਪ-ਕਪਤਾਨ/ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਅਭਿਮਨਿਊ ਈਸਾਵਰ, ਮੁਹੰਮਦ ਸਿਰਾਜ,ਪ੍ਰਸਿਧ ਕ੍ਰਿਸ਼ਨਾ, ਕਰੁਣ ਨਾਇਰ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।
ਇੰਗਲੈਂਡ ਵਿੱਚ ਭਾਰਤ ਦਾ ਟੈਸਟ ਰਿਕਾਰਡ ਇੰਨਾ ਚੰਗਾ ਨਹੀਂ
ਇੰਗਲੈਂਡ ਦੀ ਧਰਤੀ 'ਤੇ ਭਾਰਤੀ ਟੀਮ ਦਾ ਟੈਸਟ ਰਿਕਾਰਡ ਚੰਗਾ ਨਹੀਂ ਰਿਹਾ ਹੈ। ਭਾਰਤ ਨੇ ਹੁਣ ਤੱਕ ਇੰਗਲੈਂਡ ਵਿਰੁੱਧ ਉਨ੍ਹਾਂ ਦੇ ਘਰ ਵਿੱਚ 67 ਟੈਸਟ ਮੈਚ ਖੇਡੇ ਹਨ (1932-2022)। ਇਸ ਸਮੇਂ ਦੌਰਾਨ ਇਸਨੇ ਸਿਰਫ਼ 9 ਟੈਸਟ ਜਿੱਤੇ ਹਨ, ਜਦੋਂ ਕਿ ਇਸਨੂੰ 36 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 22 ਮੈਚ ਡਰਾਅ ਵੀ ਹੋਏ। ਐਮਐਸ ਧੋਨੀ (2011-2014) ਦਾ ਇੰਗਲੈਂਡ ਦੀ ਧਰਤੀ 'ਤੇ ਕਪਤਾਨ ਵਜੋਂ ਸਭ ਤੋਂ ਮਾੜਾ ਰਿਕਾਰਡ ਸੀ। ਉਸਦੀ ਕਪਤਾਨੀ ਹੇਠ, ਭਾਰਤ ਨੇ ਅੰਗਰੇਜ਼ੀ ਧਰਤੀ 'ਤੇ 9 ਟੈਸਟ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤਿਆ, ਜਦੋਂ ਕਿ ਸੱਤ ਹਾਰੇ। ਇੱਕ ਮੈਚ ਡਰਾਅ 'ਤੇ ਖਤਮ ਹੋਇਆ