T20 World Cup 2026: ਟੀ-20 ਵਿਸ਼ਵ ਕੱਪ 2026 ਵਿਚਾਲੇ ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕ੍ਰਿਕਟਰ ਦੀ ਅਚਾਨਕ ਮੌਤ; ਖਿਡਾਰੀਆਂ 'ਚ ਪਸਰਿਆ ਮਾਤਮ...
T20 World Cup 2026: ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਮੁਕਾਬਲਿਆਂ ਦੇ ਵਿਚਕਾਰ ਕ੍ਰਿਕਟ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀ ਅਤੇ ਅੰਤਰਰਾਸ਼ਟਰੀ ਅੰਪਾਇਰ ਰਬ ਨਵਾਜ਼ ਦਾ 85 ਸਾਲ...

T20 World Cup 2026: ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਮੁਕਾਬਲਿਆਂ ਦੇ ਵਿਚਕਾਰ ਕ੍ਰਿਕਟ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀ ਅਤੇ ਅੰਤਰਰਾਸ਼ਟਰੀ ਅੰਪਾਇਰ ਰਬ ਨਵਾਜ਼ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਕ੍ਰਿਕਟ ਜਗਤ ਵਿਚਾਲੇ ਸੋਗ ਦਾ ਮਾਹੌਲ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਜਤਾਇਆ ਦੁੱਖ
ਦੱਸ ਦੇਈਏ ਕਿ ਇਸ ਵੱਡੇ ਘਾਟੇ ਉੱਪਰ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਰਬ ਨਵਾਜ਼ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀ.ਸੀ.ਬੀ. ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਰਬ ਨਵਾਜ਼ ਇੱਕ ਸੱਜੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਆਫ-ਸਪਿਨ ਗੇਂਦਬਾਜ਼ ਸਨ ਅਤੇ ਉਨ੍ਹਾਂ ਦਾ ਜਾਣਾ ਪਾਕਿਸਤਾਨੀ ਕ੍ਰਿਕਟ ਜਗਤ ਲਈ ਇੱਕ ਵੱਡਾ ਘਾਟਾ ਹੈ। ਬੋਰਡ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।
ਖੇਡ ਕਰੀਅਰ ਅਤੇ ਅੰਪਾਇਰਿੰਗ ਦਾ ਸਫ਼ਰ
ਉਨ੍ਹਾਂ ਨੇ 17 ਅਕਤੂਬਰ 1940 ਨੂੰ ਲਾਹੌਰ ਵਿੱਚ ਜਨਮੇ ਰਬ ਨਵਾਜ਼ ਨੇ ਪਾਕਿਸਤਾਨ ਦੇ ਘਰੇਲੂ ਕ੍ਰਿਕਟ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ 1982 ਤੋਂ 1984 ਦਰਮਿਆਨ ਦੋ ਪਹਿਲਾ ਦਰਜਾ (First-Class) ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 26 ਦੌੜਾਂ ਬਣਾਈਆਂ ਸਨ। ਖਿਡਾਰੀ ਦੇ ਰੂਪ ਵਿੱਚ ਕਰੀਅਰ ਤੋਂ ਬਾਅਦ ਉਨ੍ਹਾਂ ਨੇ ਅੰਪਾਇਰਿੰਗ ਵਿੱਚ ਆਪਣੀ ਪਛਾਣ ਬਣਾਈ ਅਤੇ ਦੋ ਅੰਤਰਰਾਸ਼ਟਰੀ ਵਨਡੇ (ODI) ਮੈਚਾਂ ਵਿੱਚ ਅੰਪਾਇਰਿੰਗ ਕੀਤੀ। ਉਨ੍ਹਾਂ ਨੇ ਪਹਿਲੀ ਵਾਰ 29 ਮਾਰਚ 1982 ਨੂੰ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ਵਿੱਚ ਅੰਪਾਇਰਿੰਗ ਦੀ ਜ਼ਿੰਮੇਵਾਰੀ ਨਿਭਾਈ ਸੀ। ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਮੈਚ ਉਨ੍ਹਾਂ ਨੇ 1984 ਵਿੱਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੁਕਾਬਲੇ ਦੌਰਾਨ ਅੰਪਾਇਰ ਵਜੋਂ ਖੇਡਿਆ ਸੀ। ਇਸ ਦੁਖਦਾਈ ਖ਼ਬਰ ਨਾਲ ਕ੍ਰਿਕਟ ਪ੍ਰਸ਼ੰਸਕਾਂ ਅਤੇ ਖੇਡ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















