Steve Smith completed 9000 runs in Test cricket: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲਾਰਡਸ ਦੇ ਇਤਿਹਾਸਕ ਮੈਦਾਨ 'ਚ ਏਸ਼ੇਜ਼ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਸ ਦੌਰਾਨ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਇਤਿਹਾਸ ਰਚ ਦਿੱਤਾ ਹੈ।


ਦਰਅਸਲ, ਸਟੀਵ ਸਮਿਥ ਦੇ ਨਾਮ ਹੁਣ ਟੈਸਟ ਕ੍ਰਿਕਟ ਵਿੱਚ 9000 ਦੌੜਾਂ ਹੋ ਗਈਆਂ ਹਨ। ਉਹ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਸਮਿਥ ਨੇ ਇਹ ਕਾਰਨਾਮਾ 174ਵੀਂ ਪਾਰੀ 'ਚ ਹੀ ਕੀਤਾ।






ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਵਾਲੇ ਬੱਲੇਬਾਜ਼


ਕੁਮਾਰ ਸੰਗਾਕਾਰਾ - 172


ਸਟੀਵ ਸਮਿਥ - 174


ਰਾਹੁਲ ਦ੍ਰਾਵਿੜ - 176


ਬ੍ਰਾਇਨ ਲਾਰਾ - 177


ਰਿਕੀ ਪੋਂਟਿੰਗ - 177







99ਵਾਂ ਟੈਸਟ ਖੇਡ ਰਹੇ ਹਨ ਸਮਿਥ, ਇਦਾਂ ਦਾ ਹੈ ਕਰੀਅਰ


ਸਟੀਵ ਸਮਿਥ ਆਪਣੇ ਟੈਸਟ ਕਰੀਅਰ ਦਾ 99ਵਾਂ ਮੈਚ ਖੇਡ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 59.65 ਦੀ ਔਸਤ ਨਾਲ 9007 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 31 ਸੈਂਕੜੇ, 4 ਦੋਹਰੇ ਸੈਂਕੜੇ ਅਤੇ 37 ਅਰਧ ਸੈਂਕੜੇ ਨਿਕਲੇ ਹਨ। ਇਸ ਦੇ ਨਾਲ ਹੀ ਉਸ ਦਾ ਸਰਵੋਤਮ ਸਕੋਰ 239 ਦੌੜਾਂ ਹੈ।


ਲਾਰਡਸ ਟੈਸਟ ਦਾ ਹਾਲ


ਪਹਿਲਾ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਨੇ ਦੂਜੇ ਟੈਸਟ 'ਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਪਿੱਚ ਤਿਆਰ ਕਰਵਾਈ ਸੀ। ਇਸ ਤੋਂ ਬਾਅਦ ਕਪਤਾਨ ਬੇਨ ਸਟੋਕਸ ਨੇ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਸ ਦੇ ਬਾਵਜੂਦ ਆਸਟ੍ਰੇਲੀਆਈ ਬੱਲੇਬਾਜ਼ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਪਹਿਲੀ ਵਿਕਟ 73 ਦੇ ਸਕੋਰ 'ਤੇ ਡਿੱਗੀ। ਉਸਮਾਨ ਖਵਾਜਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਡੇਵਿਡ ਵਾਰਨਰ 66 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਖਬਰ ਲਿਖੇ ਜਾਣ ਤੱਕ ਸਟੀਵ ਸਮਿਥ 38 ਅਤੇ ਮਾਰਨਸ ਲਾਬੂਸ਼ੇਨ 45 ਦੌੜਾਂ 'ਤੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦਾ ਸਕੋਰ 2 ਵਿਕਟਾਂ 'ਤੇ 190 ਦੌੜਾਂ ਹੈ।


ਇਹ ਵੀ ਪੜ੍ਹੋ: Rishabh Pant: ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੇ ਕਿਉਂ ਬਦਲੀ ਆਪਣੀ ਡੇਟ ਆਫ ਬਰਥ? ਜਾਣੋ ਕਾਰਨ