Suresh Raina Birthday: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਖਿਡਾਰੀ ਸੁਰੇਸ਼ ਰੈਨਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਰੈਨਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਨੂੰ ਕੁਝ ਸਮਾਂ ਹੋ ਗਿਆ ਹੈ ਪਰ ਉਹ ਅਜੇ ਵੀ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਕੁਝ ਮਹੀਨੇ ਪਹਿਲਾਂ ਰੈਨਾ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਅਤੇ ਭਾਰਤ 'ਚ ਘਰੇਲੂ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ। ਰੈਨਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਕਾਫੀ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ। ਆਓ ਉਸ ਦੇ ਕਰੀਅਰ 'ਤੇ ਇਕ ਨਜ਼ਰ ਮਾਰੀਏ।
19 ਸਾਲ ਦੀ ਉਮਰ 'ਚ ਕੀਤਾ ਅੰਤਰਰਾਸ਼ਟਰੀ ਡੈਬਿਊ
ਖੱਬੇ ਹੱਥ ਦੇ ਬੱਲੇਬਾਜ਼ ਰੈਨਾ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਰੈਨਾ ਨੇ 2005 ਵਿੱਚ ਵਨਡੇ ਅਤੇ 2006 ਵਿੱਚ ਟੀ-20 ਇੰਟਰਨੈਸ਼ਨਲ ਵਿੱਚ ਡੈਬਿਊ ਕੀਤਾ ਸੀ। ਉਹਨਾਂ ਨੇ ਭਾਰਤ ਲਈ 226 ਵਨਡੇ ਅਤੇ 78 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਰੈਨਾ ਦਾ ਟੈਸਟ ਕਰੀਅਰ ਬਹੁਤਾ ਸਫਲ ਨਹੀਂ ਰਿਹਾ ਅਤੇ ਉਹ ਸਿਰਫ 18 ਟੈਸਟ ਹੀ ਖੇਡ ਸਕਿਆ। ਉਹਨਾਂ ਨੇ ਵਨਡੇ ਵਿੱਚ 5615 ਦੌੜਾਂ ਬਣਾਈਆਂ ਹਨ ਜਿਸ ਵਿੱਚ ਪੰਜ ਸੈਂਕੜੇ ਅਤੇ 36 ਅਰਧ ਸੈਂਕੜੇ ਸ਼ਾਮਲ ਹਨ। ਟੀ-20 'ਚ ਉਸ ਨੇ ਆਪਣੇ ਬੱਲੇ ਨਾਲ 1604 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ। ਟੈਸਟ ਵਿੱਚ ਉਸ ਨੇ ਇੱਕ ਸੈਂਕੜੇ ਅਤੇ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ 768 ਦੌੜਾਂ ਬਣਾਈਆਂ ਹਨ।
ਰੈਨਾ ਦੇ ਨਾਮ ਦਰਜ ਹੈ ਇਹ ਰਿਕਾਰਡ
ਰੈਨਾ ਨੇ 2010 'ਚ ਵੈਸਟਇੰਡੀਜ਼ 'ਚ ਹੋਏ ਟੀ-20 ਵਿਸ਼ਵ ਕੱਪ 'ਚ ਸੈਂਕੜਾ ਲਗਾਇਆ ਸੀ ਅਤੇ ਅਜੇ ਵੀ ਟੀ-20 ਵਿਸ਼ਵ ਕੱਪ 'ਚ ਸੈਂਕੜਾ ਲਗਾਉਣ ਵਾਲਾ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਇਸ ਤੋਂ ਇਲਾਵਾ ਰੈਨਾ ਨੇ 2011 ਵਿਸ਼ਵ ਕੱਪ 'ਚ ਵੀ ਸੈਂਕੜਾ ਲਗਾਇਆ ਸੀ। ਉਹ ਟੀ-20 ਅਤੇ ਵਨਡੇ ਵਿਸ਼ਵ ਕੱਪ ਦੋਵਾਂ 'ਚ ਸੈਂਕੜਾ ਲਗਾਉਣ ਵਾਲਾ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਰੈਨਾ ਨੇ ਆਪਣੇ ਕਰੀਅਰ ਵਿੱਚ 15 ਮੈਨ ਆਫ ਦਾ ਮੈਚ ਅਤੇ ਤਿੰਨ ਮੈਨ ਆਫ ਦ ਸੀਰੀਜ਼ ਐਵਾਰਡ ਜਿੱਤੇ ਹਨ।