ਰਜਨੀਸ਼ ਕੌਰ ਦੀ ਰਿਪੋਰਟ 


T20 World Cup 2022: ਟੀ-20 ਵਿਸ਼ਵ ਕੱਪ 2022  (T20 World Cup 2022) ਦਾ ਦੂਜਾ ਸੈਮੀਫਾਈਨਲ ਮੈਚ 10 ਨਵੰਬਰ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇਸ ਇਕਤਰਫਾ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਸ਼ਰਮਨਾਕ ਹਾਰ ਮਿਲੀ। ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਰੋਂਦੇ ਹੋਏ ਨਜ਼ਰ ਆਏ। ਇਹੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੇ ਭਾਰਤੀ ਕਪਤਾਨ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ।


ਸੋਸ਼ਲ ਮੀਡੀਆ 'ਤੇ ਤਸਵੀਰ ਨੂੰ ਵੇਖ ਭੜਕੇ ਫੈਨਜ਼ 


ਇਸ ਨਾਲ ਹੀ ਭਾਰਤੀ ਟੀਮ ਦੀ ਇਸ ਵੱਡੀ ਹਾਰ ਤੋਂ ਬਾਅਦ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ, ਜਿਸ 'ਤੇ ਕ੍ਰਿਕਟ ਫੈਨਜ਼ ਆਪਣਾ ਗੁੱਸਾ ਕੱਢ ਰਹੇ ਹਨ। ਇਹ ਤਸਵੀਰ ਭਾਰਤੀ ਓਪਨਰ ਕੇਐੱਲ ਰਾਹੁਲ ਅਤੇ ਉਹਨਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਦੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਇਕੱਠੇ ਡਿਨਰ ਕਰਦੇ ਨਜ਼ਰ ਆ ਰਹੇ ਹਨ।


ਵਾਇਰਲ ਹੋ ਰਹੀ ਤਸਵੀਰ ਵਿੱਚ ਇਨ੍ਹਾਂ ਦੋਵਾਂ ਦੇ ਨਾਲ ਵਿਰਾਟ ਕੋਹਲੀ, ਮੁੱਖ ਕੋਚ ਰਾਹੁਲ ਦ੍ਰਾਵਿੜ, ਦਿਨੇਸ਼ ਕਾਰਤਿਕ ਸਮੇਤ ਹੋਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿੱਥੇ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ। ਇੱਥੇ ਹੀ ਰਾਹੁਲ ਅਤੇ ਆਥੀਆ ਇੱਕ ਦੂਜੇ ਦੇ ਨਾਲ ਰੂਝੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਇੰਗਲੈਂਡ ਖਿਲਾਫ਼ ਸੈਮੀਫਾਈਨਲ ਤੋਂ ਠੀਕ ਪਹਿਲਾਂ ਦੀਆਂ ਹਨ।


 






 


ਰਾਹੁਲ ਤੇ ਆਥੀਆ ਨੂੰ ਫੈਨਜ਼ ਨੇ ਕੀਤਾ ਖੂਬ ਟ੍ਰੋਲ 


ਵਾਇਰਲ ਹੋ ਰਹੀ ਤਸਵੀਰ ਐਡੀਲੇਡ ਦੇ ਬ੍ਰਿਟਿਸ਼ ਰਾਜ ਰੈਸਟੋਰੈਂਟ ਦੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਰਾਹੁਲ ਅਤੇ ਆਥੀਆ ਨੂੰ ਖੂਬ ਟ੍ਰੋਲ ਕਰ ਰਹੇ ਹਨ। ਇਕ ਕ੍ਰਿਕਟ ਪ੍ਰੇਮੀ ਨੇ ਲਿਖਿਆ, 'ਹੁਣ ਰਾਹੁਲ ਨੂੰ ਕਹੋ ਕਿ ਉਹ ਆਥੀਆ ਨਾਲ ਇਡਲੀ ਵੇਚਣ। ਕ੍ਰਿਕਟ ਸਿਰਫ ਇਸ ਦੇ ਬਸ ਦੀ ਗੱਲ ਨਹੀਂ ਹੈ।






ਇਸ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਸਭ ਤੋਂ ਪਹਿਲਾਂ ਬੀਸੀਸੀਆਈ ਨੂੰ ਵੱਡੇ ਟੂਰ 'ਤੇ ਪਤਨੀ ਅਤੇ ਪ੍ਰੇਮਿਕਾ ਨੂੰ ਨਾਲ ਲੈ ਕੇ ਜਾਣਾ ਬੰਦ ਕਰਨਾ ਚਾਹੀਦਾ ਹੈ। ਮੈਦਾਨ ਤੋਂ ਬਾਹਰ ਟੀਮ ਬੌਨਡਿੰਗ ਜ਼ਰੂਰੀ ਹੈ। ਇਹ ਕੋਈ ਰੋਮਾਂਟਿਕ ਜਾਂ ਪਰਿਵਾਰਕ ਯਾਤਰਾ ਨਹੀਂ ਹੈ।






ਕੇਐਲ ਰਾਹੁਲ ਦਾ ਪ੍ਰਦਰਸ਼ਨ ਨਹੀਂ ਖਾਸ 


ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2022 ਵਿੱਚ ਕੇਐਲ ਰਾਹੁਲ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਸੀ। ਟੀਮ ਲਈ ਕੁੱਲ ਛੇ ਮੈਚ ਖੇਡਦੇ ਹੋਏ, ਉਸਨੇ 21.33 ਦੀ ਔਸਤ ਨਾਲ 128 ਦੌੜਾਂ ਬਣਾਈਆਂ, ਜੋ ਉਸਦੇ ਨਾਮ ਨਾਲ ਇਨਸਾਫ ਨਹੀਂ ਕਰਦਾ। ਪਹਿਲੇ ਤਿੰਨ ਮੈਚਾਂ ਵਿੱਚ ਉਹ ਸਿਰਫ਼ 22 ਦੌੜਾਂ ਹੀ ਬਣਾ ਸਕਿਆ ਸੀ। ਇਸ ਤੋਂ ਬਾਅਦ ਉਸ ਨੇ ਲਗਾਤਾਰ ਦੋ ਅਰਧ ਸੈਂਕੜੇ ਲਾਏ। ਟੀਮ ਨੂੰ ਨਾਕਆਊਟ ਮੈਚ ਵਿੱਚ ਉਸ ਤੋਂ ਬਹੁਤ ਉਮੀਦਾਂ ਸਨ ਪਰ ਉਹ ਇੱਥੇ ਬਿਲਕੁੱਲ ਫਲਾਪ ਰਹੇ।