T20 World Cup 2022: ਟੀ-20 ਵਿਸ਼ਵ ਕੱਪ 2022  (T20 World Cup 2022) ਬਹੁਤ ਰੋਮਾਂਚਕ ਹੋ ਰਿਹਾ ਹੈ। ਇਸ ਵਿੱਚ ਪਾਕਿਸਤਾਨ ਦੀ ਟੀਮ ਲਗਾਤਾਰ ਦੋ ਮੈਚ ਹਾਰ ਗਈ ਹੈ। ਟੀਮ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਦੂਜਿਆਂ 'ਤੇ ਨਿਰਭਰ ਹੋਣਾ ਪਵੇਗਾ। ਪਾਕਿਸਤਾਨ ਟੀ-20 ਵਿਸ਼ਵ ਕੱਪ ਦਾ ਤੀਜਾ ਮੈਚ ਨੀਦਰਲੈਂਡ ਨਾਲ ਖੇਡ ਰਿਹਾ ਹੈ। ਟੀਮ ਨੂੰ ਆਪਣੇ ਸਾਰੇ ਮੈਚ ਜਿੱਤਣੇ ਪੈਣਗੇ ਅਤੇ ਉਨ੍ਹਾਂ ਨੂੰ ਭਾਰਤੀ ਟੀਮ ਦੀ ਜਿੱਤ 'ਤੇ ਵੀ ਨਿਰਭਰ ਰਹਿਣਾ ਹੋਵੇਗਾ। ਪਾਕਿਸਤਾਨ ਦੋ ਹਾਰਾਂ ਨਾਲ ਗਰੁੱਪ 'ਚ ਪੰਜਵੇਂ ਨੰਬਰ 'ਤੇ ਮੌਜੂਦ ਹੈ।


ਜਿੱਤਣੇ ਪੈਣਗੇ ਤਿੰਨ ਮੈਚ 


ਪਾਕਿਸਤਾਨੀ ਟੀਮ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਆਪਣੇ ਤਿੰਨੇ ਮੈਚ ਜਿੱਤਣੇ ਹੋਣਗੇ। ਨੀਦਰਲੈਂਡ ਤੋਂ ਇਲਾਵਾ ਪਾਕਿਸਤਾਨ ਨੇ ਹੁਣ ਦੱਖਣੀ ਅਫਰੀਕਾ (3 ਨਵੰਬਰ) ਅਤੇ ਬੰਗਲਾਦੇਸ਼ (6 ਨਵੰਬਰ) ਖਿਲਾਫ਼ ਖੇਡਣਾ ਹੈ। ਜੇ ਪਾਕਿਸਤਾਨ ਅੱਜ ਨੀਦਰਲੈਂਡ ਖਿਲਾਫ਼ ਖੇਡਿਆ ਜਾ ਰਿਹਾ ਮੈਚ ਹਾਰ ਜਾਂਦਾ ਹੈ ਤਾਂ ਉਹ ਸੈਮੀਫਾਈਨਲ ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗਾ। ਇਸ ਤੋਂ ਪਹਿਲਾਂ ਸਾਲ 2009 'ਚ ਟੀ-20 ਵਿਸ਼ਵ ਕੱਪ 'ਚ ਨੀਦਰਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਪਾਕਿਸਤਾਨ ਨੇ ਨੀਦਰਲੈਂਡ ਨੂੰ 82 ਦੌੜਾਂ ਨਾਲ ਹਰਾਇਆ ਸੀ।


ਪਾਕਿਸਤਾਨੀ ਬੱਲੇਬਾਜ਼ ਨਜ਼ਰ ਆ ਰਹੇ ਨੇ ਕਮਜ਼ੋਰ


ਪਾਕਿਸਤਾਨ ਦੇ ਬੱਲੇਬਾਜ਼ਾਂ ਦੀ ਅਸਲ ਪ੍ਰੀਖਿਆ ਆਸਟ੍ਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਪਿੱਚਾਂ 'ਤੇ ਹੋ ਰਹੀ ਹੈ। ਜ਼ਿੰਬਾਬਵੇ ਖਿਲਾਫ਼ ਖੇਡੇ ਗਏ ਮੈਚ 'ਚ ਪਾਕਿਸਤਾਨ ਟੀਮ ਦੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ। ਉਸ ਮੈਚ ਵਿੱਚ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 130 ਦੌੜਾਂ ਬਣਾਈਆਂ ਸਨ। ਦੌੜਾਂ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਅੱਗੇ ਝੁਕ ਗਈ ਸੀ। ਇਸ ਮੈਚ 'ਚ ਪਾਕਿਸਤਾਨ ਨੂੰ 1 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


ਜ਼ਿਕਰਯੋਗ ਹੈ ਕਿ ਇਸ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੂੰ ਲਗਾਤਾਰ ਦੋ ਮੈਚ ਹਾਰੇ ਹਨ। ਟੀਮ ਨੂੰ ਪਹਿਲੇ ਮੈਚ 'ਚ ਭਾਰਤੀ ਟੀਮ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੂੰ ਵੀ ਜ਼ਿੰਬਾਬਵੇ ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਨੀਦਰਲੈਂਡ ਖਿਲਾਫ ਹੋਣ ਵਾਲੇ ਮੈਚ 'ਤੇ ਟਿਕੀਆਂ ਹੋਈਆਂ ਹਨ।