T20 WC India Squad 2022: ਆਸਟ੍ਰੇਲੀਆ ਵਿੱਚ 16 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ T20 World Cup 2022। ਇਸ ਦੇ ਨਾਲ ਹੀ ਆਸਟ੍ਰੇਲੀਆ 'ਚ ਹੋਣ ਵਾਲੇ ਇਸ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਉੱਥੇ ਪਹੁੰਚ ਗਈ ਹੈ।  ਇਸ ਵਿਸ਼ਵ ਕੱਪ ਲਈ ਹੁਣ ਬੀਸੀਸੀਆਈ ਨੇ ਅਧਿਕਾਰਤ ਤੌਰ 'ਤੇ ਅੰਤਿਮ 15 ਖਿਡਾਰੀਆਂ ਦੀ ਸੂਚੀ ਆਈਸੀਸੀ ਨੂੰ ਭੇਜ ਦਿੱਤੀ ਹੈ। ਪੂਰੇ ਦੇਸ਼ ਦੀਆਂ ਉਮੀਦਾਂ ਇਨ੍ਹਾਂ 15 ਖਿਡਾਰੀਆਂ 'ਤੇ ਟਿਕੀਆਂ ਹੋਣਗੀਆਂ। ਇਸ ਸੂਚੀ ਵਿੱਚ ਜਸਪ੍ਰੀਤ ਬੁਮਰਾਹ ਦੀ ਥਾਂ ਮੁਹੰਮਦ ਸ਼ਮੀ ਨੂੰ ਸ਼ਾਮਲ ਕੀਤਾ ਗਿਆ ਹੈ।


ਸਾਰਿਆਂ ਦੀਆਂ ਨਜ਼ਰਾਂ ਵਿਰਾਟ, ਰੋਹਿਤ, ਰਾਹੁਲ ਅਤੇ ਸੂਰਿਆ 'ਤੇ ਹੋਣਗੀਆਂ


ਟੀ-20 ਵਿਸ਼ਵ ਕੱਪ 2022 'ਚ ਬੱਲੇਬਾਜ਼ ਭਾਰਤ ਦੀ ਜਿੱਤ ਦੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣਗੇ। ਇਸ ਵਾਰ ਭਾਰਤੀ ਟੀਮ 'ਚ ਬੱਲੇਬਾਜ਼ੀ ਦਾ ਸਾਰਾ ਬੋਝ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ 'ਤੇ ਹੋਵੇਗਾ। ਪੂਰੇ ਦੇਸ਼ ਨੂੰ ਇਨ੍ਹਾਂ ਬੱਲੇਬਾਜ਼ਾਂ ਤੋਂ ਉਮੀਦਾਂ ਹਨ।


ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਵਿਕਟਕੀਪਰ ਹੋਣਗੇ


ਭਾਰਤੀ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਦੀ ਜ਼ਿੰਮੇਵਾਰੀ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਦੇ ਹੱਥਾਂ ਵਿੱਚ ਹੋਵੇਗੀ। ਦੋਵੇਂ ਖਿਡਾਰੀ ਇਸ ਵਾਰ ਵਿਸ਼ਵ ਕੱਪ 'ਚ ਭਾਰਤ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਦੇ ਪਲੇਇੰਗ ਇਲੈਵਨ 'ਚ ਕਿਸ ਨੂੰ ਮੌਕਾ ਮਿਲਦਾ ਹੈ, ਦਿਨੇਸ਼ ਕਾਰਤਿਕ ਜਾਂ ਰਿਸ਼ਭ ਪੰਤ।


ਪੰਡਯਾ ਦੇ ਹੱਥਾਂ 'ਚ ਹੋਵੇਗੀ ਆਲਰਾਊਂਡਰਸ ਦੀ ਕਮਾਨ
ਹਾਰਦਿਕ ਪੰਡਯਾ, ਅਕਸ਼ਰ ਪਟੇਲ ਅਤੇ ਦੀਪਕ ਹੁੱਡਾ ਤਿੰਨ ਆਲਰਾਊਂਡਰਾਂ ਨੂੰ ਟੀ-20 ਵਿਸ਼ਵ ਕੱਪ ਦੇ ਅੰਤਿਮ 15 ਖਿਡਾਰੀਆਂ ਦੀ ਸੂਚੀ ਵਿੱਚ ਚੁਣਿਆ ਗਿਆ ਹੈ। ਤਿੰਨੋਂ ਖਿਡਾਰੀਆਂ 'ਤੇ ਇਹ ਬੋਝ ਹੋਵੇਗਾ ਕਿ ਉਹ ਬੱਲੇ ਅਤੇ ਗੇਂਦ ਦੋਵਾਂ ਨਾਲ ਟੀਮ ਨੂੰ ਸੰਭਾਲਣ ਅਤੇ ਟੀਮ ਨੂੰ ਜਿੱਤ ਦਿਵਾਉਣ।


ਭੁਵੀ ਅਤੇ ਸ਼ਮੀ ਗੇਂਦਬਾਜ਼ੀ 'ਚ ਦਮ ਦਿਖਾਉਣਗੇ


ਭਾਰਤੀ ਟੀਮ ਨੇ ਆਪਣੇ ਆਖਰੀ 15 ਖਿਡਾਰੀਆਂ ਦੀ ਸੂਚੀ ਵਿੱਚ ਆਰ ਅਸ਼ਵਿਨ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਮੁਹੰਮਦ ਸ਼ਮੀ ਵਰਗੇ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ। ਇਹ ਗੇਂਦਬਾਜ਼ ਆਸਟ੍ਰੇਲੀਆ ਦੀਆਂ ਪਿੱਚਾਂ 'ਤੇ ਆਪਣੀ ਪੂਰੀ ਤਾਕਤ ਲਗਾ ਕੇ ਭਾਰਤ ਨੂੰ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਤਾਜ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।


ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ


ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।


ਸਟੈਂਡਬਾਏ ਖਿਡਾਰੀ


ਮੁਹੰਮਦ ਸਿਰਾਜ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ, ਸ਼ਾਰਦੁਲ ਠਾਕੁਰ