T20 World Cup 2024 A To Z Details: 2024 ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਵੇਗਾ। ਵੈਸਟਇੰਡੀਜ਼ ਅਤੇ ਅਮਰੀਕਾ ਇਸ ਗਲੋਬਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਵਿਸ਼ਵ ਕੱਪ 'ਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ।


2024 ਟੀ-20 ਵਿਸ਼ਵ ਕੱਪ ਦਾ ਸ਼ਡਿਊਲ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਆਪਣਾ ਪਹਿਲਾ ਮੈਚ 5 ਜੂਨ ਨੂੰ ਨਿਊਯਾਰਕ 'ਚ ਆਇਰਲੈਂਡ ਖਿਲਾਫ ਖੇਡੇਗੀ। ਵੈਸਟਇੰਡੀਜ਼ ਅਤੇ ਅਮਰੀਕਾ ਸਾਂਝੇ ਤੌਰ 'ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਵਿੱਚ 20 ਟੀਮਾਂ ਖੇਡਣਗੀਆਂ, ਜਿਨ੍ਹਾਂ ਨੂੰ ਪੰਜ-ਪੰਜ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਹੈ।


ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਹੋਵੇਗੀ। ਸੈਮੀਫਾਈਨਲ ਮੈਚ 26 ਜੂਨ ਨੂੰ ਗੁਆਨਾ ਅਤੇ 27 ਜੂਨ ਨੂੰ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ, ਜਦਕਿ ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ 'ਚ ਖੇਡਿਆ ਜਾਵੇਗਾ।


ਗਰੁੱਪ ਪੜਾਅ ਦੇ ਮੈਚ 1 ਤੋਂ 18 ਜੂਨ ਤੱਕ ਖੇਡੇ ਜਾਣਗੇ ਜਦਕਿ ਸੁਪਰ 8 ਦੇ ਮੈਚ 19 ਤੋਂ 24 ਜੂਨ ਤੱਕ ਖੇਡੇ ਜਾਣਗੇ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 8 ਵਿੱਚ ਥਾਂ ਬਣਾਉਣਗੀਆਂ। ਫਿਰ ਇਨ੍ਹਾਂ ਟੀਮਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਸੁਪਰ 8 ਦੇ ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਵੈਸਟਇੰਡੀਜ਼ ਦੇ ਛੇ ਅਤੇ ਅਮਰੀਕਾ ਦੇ ਤਿੰਨ ਸਟੇਡੀਅਮਾਂ ਵਿੱਚ ਕੁੱਲ 55 ਮੈਚ ਖੇਡੇ ਜਾਣਗੇ।


29 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਬਲਾਕਬਸਟਰ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ 9 ਜੂਨ ਨੂੰ ਨਿਊਯਾਰਕ ਦੇ ਨਿਊ ਨਸਾਊ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ, ਪਾਕਿਸਤਾਨ, ਆਇਰਲੈਂਡ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਾਮੀਬੀਆ, ਸਕਾਟਲੈਂਡ, ਓਮਾਨ, ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊ ਗਿਨੀ, ਦੱਖਣੀ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਦੀਆਂ ਟੀਮਾਂ ਭਾਗ ਲੈਣਗੀਆਂ।  


ਗਰੁੱਪ ਏ: ਭਾਰਤ, ਪਾਕਿਸਤਾਨ, ਆਇਰਲੈਂਡ, ਕੈਨੇਡਾ, ਅਮਰੀਕਾ।


ਗਰੁੱਪ ਬੀ: ਇੰਗਲੈਂਡ, ਆਸਟ੍ਰੇਲੀਆ, ਨਾਮੀਬੀਆ, ਸਕਾਟਲੈਂਡ, ਓਮਾਨ।


ਗਰੁੱਪ ਸੀ: ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊ ਗਿਨੀ।


ਗਰੁੱਪ ਡੀ: ਦੱਖਣੀ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ, ਨੇਪਾਲ।