T20 World Cup: ਆਈਸੀਸੀ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਅਜੇ ਦੋ ਮਹੀਨੇ ਬਾਕੀ ਹਨ ਪਰ ਕ੍ਰਿਕਟ ਪ੍ਰਸ਼ੰਸਕ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 23 ਅਕਤੂਬਰ ਨੂੰ ਐਮਸੀਜੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਲਈ ਸਟੈਂਡਿੰਗ ਟਿਕਟਾਂ ਜਾਰੀ ਕਰ ਦਿੱਤੀਆਂ ਹਨ। ਆਈਸੀਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਮੈਚ ਨੂੰ ਦੇਖਣ ਲਈ 90 ਹਜ਼ਾਰ ਤੋਂ ਵੱਧ ਦਰਸ਼ਕ ਮੈਦਾਨ 'ਤੇ ਪਹੁੰਚ ਸਕਦੇ ਹਨ।
ਫਰਵਰੀ ਵਿੱਚ ਇਸ ਮੈਚ ਦੀਆਂ ਆਮ ਟਿਕਟਾਂ ਪੰਜ ਮਿੰਟਾਂ ਵਿੱਚ ਹੀ ਵਿਕ ਗਈਆਂ ਸਨ। ਇਸ ਵਿੱਚ 30 ਆਸਟ੍ਰੇਲੀਅਨ ਡਾਲਰਾਂ ਵਿੱਚ 4000 ਤੋਂ ਵੱਧ ਅਣਰਿਜ਼ਰਵਡ ਟਿਕਟਾਂ ਉਪਲਬਧ ਹਨ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਿਕਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਵੇਚੀਆਂ ਜਾਣਗੀਆਂ।
ICC ਚਾਹੁੰਦਾ ਹੈ ਕਿ ਵੱਧ ਤੋਂ ਵੱਧ ਦਰਸ਼ਕ ਇਸ ਮੈਚ ਦਾ ਹਿੱਸਾ ਬਣਨ। ਆਈਸੀਸੀ ਨੇ ਕਿਹਾ, ''ਇਹ ਟਿਕਟਾਂ ਇਹ ਯਕੀਨੀ ਬਣਾਉਣਗੀਆਂ ਕਿ ਵੱਧ ਤੋਂ ਵੱਧ ਪ੍ਰਸ਼ੰਸਕ ਇਸ ਮੈਚ ਨੂੰ ਦੇਖ ਸਕਣ। ਆਈਸੀਸੀ ਹਾਸਪਿਟੈਲਿਟੀ ਅਤੇ ਆਈਸੀਸੀ ਟਰੈਵਲ ਐਂਡ ਟੂਰਸ ਪ੍ਰੋਗਰਾਮ ਰਾਹੀਂ ਸੀਮਤ ਗਿਣਤੀ ਵਿੱਚ ਪੈਕੇਜ ਵੀ ਉਪਲਬਧ ਹਨ।
EPFO: ਜ਼ਰੂਰਤ ਦੇ ਸਮੇਂ ਫਟਾਫਟ PF ਅਕਾਊਂਟ ਤੋਂ ਕਢਵਾਉਣੇ ਹੈ ਪੈਸੇ! ਤਾਂ follow ਕਰੋ ਇਹ ਪ੍ਰਕਿਰਿਆ
ਫਾਈਨਲ ਦਾ ਰੋਮਾਂਚ
16 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਪਹਿਲੇ ਮੈਚ ਤੋਂ ਪਹਿਲਾਂ ਇੱਕ ਰੀਸੇਲ ਪਲੇਟਫਾਰਮ ਵੀ ਲਾਂਚ ਕਰਨਗੇ। ਆਈਸੀਸੀ ਨੇ ਕਿਹਾ ਕਿ ਜੋ ਪ੍ਰਸ਼ੰਸਕ ਪਹਿਲਾਂ ਟਿਕਟ ਬੁੱਕ ਕਰਨ ਤੋਂ ਖੁੰਝ ਗਏ ਹਨ, ਉਹ ਅਜੇ ਵੀ ਟਿਕਟ ਲੈ ਸਕਦੇ ਹਨ। ਬੱਚਿਆਂ ਦੀਆਂ ਟਿਕਟਾਂ ਪੰਜ ਡਾਲਰ ਅਤੇ ਬਾਲਗਾਂ ਲਈ 20 ਡਾਲਰ ਤੋਂ ਉਪਲਬਧ ਹਨ।
ਇਰਫਾਨ ਪਠਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਏਅਰਪੋਰਟ 'ਤੇ ਕੀਤਾ ਗਿਆ ਦੁਰਵਿਵਹਾਰ, ਟਵੀਟ ਦੇ ਰਾਹੀਂ ਦਰਜ ਕਰਵਾਈ ਸ਼ਿਕਾਇਤ
ਦੱਸ ਦੇਈਏ ਕਿ ਕਿਸੇ ਵੀ ਆਈਸੀਸੀ ਈਵੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਵਰਗਾ ਰੋਮਾਂਚ ਹੁੰਦਾ ਹੈ। ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਇਆ ਸੀ। ਹਾਲਾਂਕਿ, ਇਸ ਮੈਚ ਦੇ ਜ਼ਰੀਏ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਕਿਸੇ ਵੀ ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਰਹੀ। ਟੀਮ ਇੰਡੀਆ ਦੀਆਂ ਨਜ਼ਰਾਂ ਪਿਛਲੇ ਸਾਲ ਮਿਲੀ ਹਾਰ ਦਾ ਬਦਲਾ ਲੈਣ 'ਤੇ ਹੋਣਗੀਆਂ।