T20 World Cup: ਟੀ-20 ਵਿਸ਼ਵ ਕੱਪ 'ਚ ਲਗਪਗ ਸਾਰੀਆਂ ਟੀਮਾਂ ਨੇ ਆਪਣੇ ਗਰੁੱਪ ਸਟੇਜ ਦੇ ਮੈਚ ਖੇਡੇ ਹਨ। ਇਸ ਦੇ ਨਾਲ ਹੀ 8 ਟੀਮਾਂ ਨੇ ਸੁਪਰ-8 ਲਈ ਵੀ ਕੁਆਲੀਫਾਈ ਕਰ ਲਿਆ ਹੈ। ਟੀ-20 ਵਿਸ਼ਵ ਕੱਪ ਸੁਪਰ-8 'ਚ ਅੱਠ ਟੀਮਾਂ ਨੂੰ 4-4 ਦੇ ਗਰੁੱਪ 'ਚ ਰੱਖਿਆ ਗਿਆ ਹੈ। ਇਨ੍ਹਾਂ ਗਰੁੱਪਾਂ ਦੀਆਂ ਟੌਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।


ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਟੀ-20 ਵਿਸ਼ਵ ਕੱਪ ਦੇ ਜੁਆਇੰਟ ਪਲੇਇੰਗ 11 ਦੀ ਚਰਚਾ ਹੈ ਜਿਸ 'ਚ ਸਾਰੇ ਫਲਾਪ ਖਿਡਾਰੀ ਸ਼ਾਮਲ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਫਲਾਪ ਖਿਡਾਰੀਆਂ ਦੇ ਇਸ ਜੁਆਇੰਟ ਪਲੇਇੰਗ 11 ਵਿੱਚ ਦੋ ਮਜ਼ਬੂਤ ​​ਭਾਰਤੀ ਖਿਡਾਰੀ ਵੀ ਸ਼ਾਮਲ ਹਨ।


ਕੇਨ ਵਿਲੀਅਮਸਨ ਕਰਨਗੇ ਅਗਵਾਈ 
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਇਸ ਟੀ-20 ਵਿਸ਼ਵ ਕੱਪ 'ਚ ਪੂਰੀ ਤਰ੍ਹਾਂ ਖਾਮੋਸ਼ ਰਹੇ ਹਨ। ਇਸੇ ਕਾਰਨ ਉਨ੍ਹਾਂ ਦੀ ਟੀਮ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ। ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਈ ਹੈ। ਇਸ ਕਾਰਨ ਹੁਣ ਉਸ ਦੀ ਕਪਤਾਨੀ ਦੀ ਆਲੋਚਨਾ ਹੋ ਰਹੀ ਹੈ।


ਇਸ ਲਈ ਟੀ-20 ਵਿਸ਼ਵ ਕੱਪ ਦੀ ਫਲਾਪ ਪਲੇਇੰਗ 11 ਟੀਮ ਦੀ ਕਪਤਾਨੀ ਕੇਨ ਵਿਲੀਅਮਸਨ ਨੂੰ ਸੌਂਪੀ ਗਈ ਹੈ। ਵਿਲੀਅਮਸਨ ਤੋਂ ਇਲਾਵਾ ਉਸ ਦੇ ਹਮਵਤਨ ਤੇਜ਼ ਗੇਂਦਬਾਜ਼ ਮੈਟ ਹੈਨਰੀ ਵੀ ਇਸ ਟੀਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਗਲੇਨ ਮੈਕਸਵੈੱਲ, ਰੀਜ਼ਾ ਹੈਂਡਰਿਕਸ, ਆਜ਼ਮ ਖਾਨ, ਸ਼ਾਦਾਬ ਖਾਨ, ਮੋਈਨ ਅਲੀ, ਕਾਗਿਸੋ ਰਬਾਦਾ ਵੀ ਇਸ ਟੀਮ 'ਚ ਸ਼ਾਮਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਵੀ ਇਸ ਟੂਰਨਾਮੈਂਟ 'ਚ ਕਾਫੀ ਖਰਾਬ ਰਿਹਾ ਹੈ।


ਵਿਰਾਟ-ਜਡੇਜਾ ਸਮੇਤ 3 ਭਾਰਤੀ ਖਿਡਾਰੀ ਵੀ ਸ਼ਾਮਲ
ਟੀ-20 ਵਿਸ਼ਵ ਕੱਪ 2024 'ਚ ਸੋਸ਼ਲ ਮੀਡੀਆ 'ਤੇ ਜਿਸ ਫਲਾਪ ਪਲੇਇੰਗ 11 ਦੀ ਚਰਚਾ ਹੋ ਰਹੀ ਹੈ, ਉਸ 'ਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਵੀ ਸ਼ਾਮਲ ਹੋ ਗਿਆ ਹੈ। ਇਹ ਟੀ-20 ਵਿਸ਼ਵ ਕੱਪ ਵਿਰਾਟ ਕੋਹਲੀ ਲਈ ਬਹੁਤ ਬੁਰਾ ਜਾ ਰਿਹਾ ਹੈ ਤੇ ਉਸ ਦੇ ਬੱਲੇ ਨੇ ਕੋਈ ਕਮਾਲ ਨਹੀਂ ਵਿਖਾਇਆ। 


ਇਸ ਦੇ ਨਾਲ ਹੀ ਖੱਬੇ ਹੱਥ ਦੇ ਹਰਫਨਮੌਲਾ ਰਵਿੰਦਰ ਜਡੇਜਾ ਤੇ ਮੁਹੰਮਦ ਸਿਰਾਜ ਨੂੰ ਵੀ ਇਸ ਟੀ-20 ਵਿਸ਼ਵ ਕੱਪ ਦੇ ਫਲਾਪ ਪਲੇਇੰਗ 11 'ਚ ਸ਼ਾਮਲ ਕੀਤਾ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਫਲਾਪ ਪਲੇਅਰ 'ਚ ਇਨ੍ਹਾਂ ਤਿੰਨ ਬਿਹਤਰੀਨ ਖਿਡਾਰੀਆਂ ਦੇ ਨਾਂ ਦੇਖ ਕੇ ਭਾਰਤੀ ਸਮਰਥਕ ਨਿਰਾਸ਼ ਹਨ।


ਟੀ-20 ਵਿਸ਼ਵ ਕੱਪ ਫਲਾਪ ਪਲੇਇੰਗ 11
ਵਿਰਾਟ ਕੋਹਲੀ, ਰੀਜ਼ਾ ਹੈਂਡਰਿਕਸ, ਕੇਨ ਵਿਲੀਅਮਸਨ (ਕਪਤਾਨ), ਗਲੇਨ ਮੈਕਸਵੈੱਲ, ਆਜ਼ਮ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਰਵਿੰਦਰ ਜਡੇਜਾ, ਮੋਈਨ ਅਲੀ, ਮੁਹੰਮਦ ਸਿਰਾਜ, ਮੈਟ ਹੈਨਰੀ, ਕਾਗਿਸੋ ਰਬਾਡਾ।