Team India: ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਟੀਮ ਦੇ ਨਾਲ 4 ਖਿਡਾਰੀਆਂ ਨੂੰ ਵੀ ਰਿਜ਼ਰਵ ਵਜੋਂ ਸ਼ਾਮਲ ਕੀਤਾ ਗਿਆ ਹੈ। ਅਜਿਹੇ 'ਚ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਹੋਣ ਵਾਲੀ ਅਗਲੀ ਕੁਝ ਸੀਰੀਜ਼ 'ਚ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਜੁਲਾਈ ਮਹੀਨੇ 'ਚ ਜ਼ਿੰਬਾਬਵੇ ਦੇ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਨ੍ਹਾਂ 5 ਟੀ-20 ਮੈਚਾਂ ਦੀ ਸੀਰੀਜ਼ 'ਚ ਚੋਣ ਕਮੇਟੀ ਅਰਜੁਨ ਤੇਂਦੁਲਕਰ, ਮਯੰਕ ਯਾਦਵ ਵਰਗੇ ਨੌਜਵਾਨ ਗੇਂਦਬਾਜ਼ਾਂ ਨੂੰ ਵੀ ਡੈਬਿਊ ਕਰਨ ਦਾ ਮੌਕਾ ਦੇ ਸਕਦੀ ਹੈ, ਜਦਕਿ ਉਹ ਹਾਰਦਿਕ ਪਾਂਡਿਆ ਜਾਂ ਰੋਹਿਤ ਸ਼ਰਮਾ ਦੀ ਥਾਂ ਰਿਤੂਰਾਜ ਗਾਇਕਵਾੜ ਨੂੰ ਟੀਮ ਦੀ ਕਪਤਾਨੀ ਦੇਣ ਦਾ ਫੈਸਲਾ ਵੀ ਕਰ ਸਕਦੀ ਹੈ।
ਰਿਤੁਰਾਜ ਗਾਇਕਵਾੜ ਨੂੰ ਟੀਮ ਦੀ ਕਪਤਾਨੀ ਮਿਲ ਸਕਦੀ
ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਕਰਨ ਵਾਲੇ ਰਿਤੂਰਾਜ ਗਾਇਕਵਾੜ ਨੂੰ ਚੋਣ ਕਮੇਟੀ ਜੁਲਾਈ ਮਹੀਨੇ ਵਿੱਚ ਹੋਣ ਵਾਲੀ ਜ਼ਿੰਬਾਬਵੇ ਟੀ-20 ਸੀਰੀਜ਼ ਲਈ ਟੀਮ ਦਾ ਕਪਤਾਨ ਨਿਯੁਕਤ ਕਰ ਸਕਦੀ ਹੈ। ਰੂਤੂਰਾਜ ਗਾਇਕਵਾੜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਕਪਤਾਨੀ 'ਚ ਟੀਮ ਇੰਡੀਆ ਨੂੰ ਸਾਲ 2023 'ਚ ਏਸ਼ੀਆਈ ਖੇਡਾਂ 'ਚ ਚੈਂਪੀਅਨ ਬਣਾਇਆ ਸੀ।
ਅਰਜੁਨ ਅਤੇ ਮਯੰਕ ਯਾਦਵ ਨੂੰ ਡੈਬਿਊ ਕਰਨ ਦਾ ਮਿਲੇਗਾ ਮੌਕਾ
ਮੁੱਖ ਚੋਣਕਾਰ ਅਜੀਤ ਅਗਰਕਰ ਨੇ ਜ਼ਿੰਬਾਬਵੇ ਦੌਰੇ 'ਤੇ ਹੋਣ ਵਾਲੀ ਟੀ-20 ਸੀਰੀਜ਼ 'ਚ ਡੈਬਿਊ ਕਰਨ ਵਾਲੀ ਟੀਮ ਇੰਡੀਆ 'ਚ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਅਤੇ ਦਿੱਲੀ ਦੇ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਚੋਣ ਕਮੇਟੀ ਰਿਆਨ ਪਰਾਗ ਅਤੇ ਅਭਿਸ਼ੇਕ ਸ਼ਰਮਾ ਵਰਗੇ ਨੌਜਵਾਨ ਬੱਲੇਬਾਜ਼ਾਂ ਨੂੰ ਵੀ ਟੀਮ 'ਚ ਸ਼ਾਮਲ ਕਰਨ ਦਾ ਫੈਸਲਾ ਕਰ ਸਕਦੀ ਹੈ।
ਜ਼ਿੰਬਾਬਵੇ ਟੀ-20 ਸੀਰੀਜ਼ ਲਈ ਸੰਭਾਵਿਤ ਟੀਮ
ਰੁਤੁਰਾਜ ਗਾਇਕਵਾੜ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਰਿੰਕੂ ਸਿੰਘ, ਅਕਸ਼ਰ ਪਟੇਲ, ਦੀਪਕ ਹੁੱਡਾ, ਤਿਲਕ ਵਰਮਾ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਅਵੇਸ਼ ਖਾਨ, ਮੁਕੇਸ਼ ਕੁਮਾਰ, ਅਰਜੁਨ ਤੇਂਦੁਲਕਰ ਅਤੇ ਮਯੰਕ ਯਾਦਵ।
Read More: Dinesh Kartik: ਦਿਨੇਸ਼ ਕਾਰਤਿਕ ਦੀ ਨਮ ਅੱਖਾਂ ਨਾਲ ਹੋਈ ਵਿਦਾਈ, ਆਖਰੀ ਮੈਚ ਨਾਲ ਖਤਮ ਹੋਇਆ IPL ਦਾ ਸਫਰ