Rishabh Pant: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਨ੍ਹੀਂ ਦਿਨੀਂ ਭਾਰਤੀ ਟੀਮ ਨਾਲ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪਰਫਾਰਮ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਟੂਰਨਾਮੈਂਟ 'ਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਹੁਣ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਜੁੜੀ ਅਜਿਹੀ ਖਬਰ ਆ ਰਹੀ ਹੈ, ਜਿਸ ਨੂੰ ਸੁਣ ਕੇ ਸਾਰੇ ਸਮਰਥਕ ਕਾਫੀ ਨਿਰਾਸ਼ ਹੋ ਗਏ ਹਨ। ਦਰਅਸਲ, ਰਿਸ਼ਭ ਪੰਤ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਜਗ੍ਹਾ ਟੀ-20 ਵਿਸ਼ਵ ਕੱਪ ਟੀਮ 'ਚ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।



ਰਿਸ਼ਭ ਪੰਤ ਜ਼ਖਮੀ!


ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇਹ ਖਬਰ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਉਹ ਇਸ ਸਮੇਂ ਜ਼ਖਮੀ ਹਨ ਅਤੇ ਇਸ ਕਾਰਨ ਉਹ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲੈ ਰਹੇ ਹਨ। ਰਿਸ਼ਭ ਪੰਤ ਨੂੰ ਇੱਕ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਗੁੱਟ 'ਤੇ ਗੇਂਦ ਲੱਗ ਗਈ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਮੈਡੀਕਲ ਟੀਮ ਦੀ ਦੇਖ-ਰੇਖ 'ਚ ਭੇਜਿਆ ਗਿਆ ਸੀ। ਅਫਗਾਨਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਵੀ ਉਸ ਦੀ ਗੈਰਹਾਜ਼ਰੀ ਦੇਖਣ ਨੂੰ ਮਿਲੀ।


ਪ੍ਰਭਸਿਮਰਨ ਸਿੰਘ ਕਰ ਸਕਦੇ ਰਿਪਲੇਸ 


ਟੀਮ ਇੰਡੀਆ (Team India) ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੁੰਦੇ ਹਨ ਤਾਂ ਬੀਸੀਸੀਆਈ ਪ੍ਰਬੰਧਨ ਉਨ੍ਹਾਂ ਦੀ ਜਗ੍ਹਾ ਪ੍ਰਭਸਿਮਰਨ ਸਿੰਘ ਨੂੰ ਮੌਕਾ ਦੇਣ 'ਤੇ ਵਿਚਾਰ ਕਰ ਸਕਦਾ ਹੈ। ਪ੍ਰਭਸਿਮਰਨ ਸਿੰਘ ਇਸ ਸਮੇਂ ਰੈੱਡ ਹੌਟ ਫਾਰਮ 'ਚ ਹਨ ਅਤੇ ਇਸੇ ਕਾਰਨ ਉਨ੍ਹਾਂ ਦੀ ਚੋਣ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪ੍ਰਭਸਿਮਰਨ ਸਿੰਘ ਦੇ ਭਾਰਤੀ ਟੀਮ 'ਚ ਸ਼ਾਮਲ ਹੋਣ ਤੋਂ ਬਾਅਦ ਪ੍ਰਬੰਧਕਾਂ ਕੋਲ ਓਪਨਿੰਗ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਦਾ ਵਿਕਲਪ ਹੋਵੇਗਾ।


ਪ੍ਰਭਸਿਮਰਨ ਸਿੰਘ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ 


ਜੇਕਰ ਪੰਜਾਬ ਕਿੰਗਜ਼ ਦੇ ਓਪਨਿੰਗ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਪੰਜਾਬ ਟੀ-20 ਕੱਪ 'ਚ ਹਿੱਸਾ ਲੈ ਰਹੇ ਹਨ। ਪ੍ਰਭਸਿਮਰਨ ਸਿੰਘ ਨੇ ਐਗਰੀ ਕਿੰਗਜ਼ ਨਾਈਟਸ ਦੇ ਖਿਲਾਫ ਟ੍ਰਾਈਡੈਂਟ ਸਟਾਲੀਅਨਜ਼ ਲਈ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ ਹੈ। ਇਸ ਮੈਚ 'ਚ ਉਸ ਨੇ 62 ਗੇਂਦਾਂ ਦਾ ਸਾਹਮਣਾ ਕਰਦੇ ਹੋਏ 7 ਚੌਕਿਆਂ ਅਤੇ 11 ਛੱਕਿਆਂ ਦੀ ਮਦਦ ਨਾਲ 122 ਦੌੜਾਂ ਦੀ ਅਜੇਤੂ ਪਾਰੀ ਖੇਡੀ।