IPL 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਵਿੱਚ ਇੱਕ ਵੱਡਾ ਕਦਮ ਦੇਖਿਆ ਗਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਇਲਾਕਿਆਂ ਵਿੱਚ ਜੰਗਬੰਦੀ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੋਸਟ ਤੋਂ ਬਾਅਦ ਇਸਦੀ ਪੁਸ਼ਟੀ ਹੋਈ। ਅਜਿਹੀ ਸਥਿਤੀ ਵਿੱਚ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਜਲਦੀ ਹੀ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੁੜ ਸ਼ੁਰੂਆਤ ਬਾਰੇ ਅਧਿਕਾਰਤ ਐਲਾਨ ਕਰ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਸ਼ੁੱਕਰਵਾਰ ਨੂੰ ਆਈਪੀਐਲ ਨੂੰ ਇੱਕ ਹਫ਼ਤੇ ਲਈ ਰੋਕ ਦਿੱਤਾ ਗਿਆ ਸੀ। ਹਾਲਾਂਕਿ, ਇਹ ਟੂਰਨਾਮੈਂਟ ਦੁਬਾਰਾ ਕਦੋਂ ਸ਼ੁਰੂ ਹੋਵੇਗਾ, ਇਸ ਬਾਰੇ ਫੈਸਲਾ ਨਹੀਂ ਹੋ ਸਕਿਆ। ਪਰ ਹੁਣ ਤਾਜ਼ਾ ਸਥਿਤੀ ਤੋਂ ਬਾਅਦ, ਇਹ ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਜਲਦੀ ਹੀ ਇਸ ਸੰਬੰਧੀ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦਾ ਹੈ।
ਦੱਸ ਦਈਏ ਕਿ ਆਈਪੀਐਲ 2025 ਵਿੱਚ ਕੁੱਲ 57 ਮੈਚ ਪੂਰੇ ਹੋਏ ਸਨ। 58ਵਾਂ ਮੈਚ 8 ਮਈ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਵਿਚਕਾਰ ਖੇਡਿਆ ਜਾ ਰਿਹਾ ਸੀ, ਪਰ ਇਸਨੂੰ ਸਿਰਫ਼ 10.1 ਓਵਰਾਂ ਤੋਂ ਬਾਅਦ ਰੋਕ ਦਿੱਤਾ ਗਿਆ ਅਜੇ ਇਹ ਫੈਸਲਾ ਨਹੀਂ ਹੋਇਆ ਹੈ ਕਿ ਇਹ ਮੈਚ ਦੁਬਾਰਾ ਖੇਡਿਆ ਜਾਵੇਗਾ ਜਾਂ ਨਹੀਂ। ਜਦੋਂ 8 ਮਈ ਨੂੰ ਮੈਚ ਰੋਕਿਆ ਗਿਆ ਸੀ, ਤਾਂ ਪੰਜਾਬ ਕਿੰਗਜ਼ ਨੇ 10.1 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ 'ਤੇ 122 ਦੌੜਾਂ ਬਣਾਈਆਂ ਸਨ। ਪ੍ਰਿਯਾਂਸ਼ ਆਰੀਆ ਨੇ 34 ਗੇਂਦਾਂ ਵਿੱਚ 5 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ। ਪ੍ਰਭਸਿਮਰਨ ਸਿੰਘ 28 ਗੇਂਦਾਂ 'ਤੇ 50 ਦੌੜਾਂ ਬਣਾ ਕੇ ਅਤੇ ਸ਼੍ਰੇਅਸ ਅਈਅਰ (0) ਨਾਲ ਅਜੇਤੂ ਰਹੇ।
ਹੁਣ ਲੀਗ ਪੜਾਅ ਵਿੱਚ ਸਿਰਫ਼ 12 ਮੈਚ ਬਾਕੀ ਹਨ, ਉਸ ਤੋਂ ਬਾਅਦ 4 ਪਲੇਆਫ ਮੈਚ ਹੋਣਗੇ। ਪਹਿਲਾਂ ਦੇ ਸ਼ਡਿਊਲ ਅਨੁਸਾਰ, ਕੁਆਲੀਫਾਇਰ 1 ਅਤੇ ਐਲੀਮੀਨੇਟਰ ਹੈਦਰਾਬਾਦ ਵਿੱਚ ਹੋਣੇ ਸਨ, ਜਦੋਂ ਕਿ ਕੁਆਲੀਫਾਇਰ 2 ਅਤੇ ਫਾਈਨਲ ਕੋਲਕਾਤਾ ਵਿੱਚ ਹੋਣੇ ਸਨ।
ਬਾਕੀ ਮੈਚਾਂ ਦਾ ਸ਼ਡਿਊਲ ਇਸ ਤਰ੍ਹਾਂ ਸੀ
58. ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 8 ਮਈ, ਸ਼ਾਮ 7:30 ਵਜੇ, ਧਰਮਸ਼ਾਲਾ (ਰੱਦ ਕੀਤਾ ਗਿਆ)59. ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੌਰ, 9 ਮਈ, ਸ਼ਾਮ 7:30 ਵਜੇ, ਲਖਨਊ60. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 10 ਮਈ, ਸ਼ਾਮ 7:30 ਵਜੇ, ਹੈਦਰਾਬਾਦ61. ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 11 ਮਈ, ਦੁਪਹਿਰ 3:30 ਵਜੇ, ਧਰਮਸ਼ਾਲਾ62. ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼, 11 ਮਈ, ਸ਼ਾਮ 7:30 ਵਜੇ, ਦਿੱਲੀ63. ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, 12 ਮਈ, ਸ਼ਾਮ 7:30 ਵਜੇ, ਚੇਨਈ64. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, 13 ਮਈ, ਸ਼ਾਮ 7:30 ਵਜੇ, ਬੰਗਲੁਰੂ65. ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ, 14 ਮਈ, ਸ਼ਾਮ 7:30 ਵਜੇ, ਅਹਿਮਦਾਬਾਦ66. ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, 15 ਮਈ, ਸ਼ਾਮ 7:30 ਵਜੇ, ਮੁੰਬਈ67. ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼, 16 ਮਈ, ਸ਼ਾਮ 7:30 ਵਜੇ, ਜੈਪੁਰ68. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 17 ਮਈ, ਸ਼ਾਮ 7:30 ਵਜੇ, ਬੰਗਲੁਰੂ69. ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼, 18 ਮਈ, ਦੁਪਹਿਰ 3:30 ਵਜੇ, ਅਹਿਮਦਾਬਾਦ70. ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, 18 ਮਈ, ਸ਼ਾਮ 7:30 ਵਜੇ, ਲਖਨਊ71. ਕੁਆਲੀਫਾਇਰ 1, 20 ਮਈ, ਸ਼ਾਮ 7:30 ਵਜੇ, ਹੈਦਰਾਬਾਦ72. ਐਲੀਮੀਨੇਟਰ, 21 ਮਈ, ਸ਼ਾਮ 7:30 ਵਜੇ, ਹੈਦਰਾਬਾਦ73. ਕੁਆਲੀਫਾਇਰ 2, 23 ਮਈ, ਸ਼ਾਮ 7:30 ਵਜੇ, ਕੋਲਕਾਤਾ74. ਫਾਈਨਲ, 25 ਮਈ, ਸ਼ਾਮ 7:30 ਵਜੇ, ਕੋਲਕਾਤਾ