Gautam Gambhir: ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਤਾਂ ਗੌਤਮ ਗੰਭੀਰ ਬਣ ਗਏ ਹਨ ਪਰ ਬਾਕੀ ਕੋਚਿੰਗ ਸਟਾਫ ਦਾ ਐਲਾਨ ਹੋਣਾ ਬਾਕੀ ਹੈ ਅਤੇ ਹੁਣ ਤਿੰਨ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਗੰਭੀਰ ਆਪਣਾ ਸਹਾਇਕ ਕੋਚ ਬਣਾਉਣਾ ਚਾਹੁੰਦੇ ਹਨ ਅਤੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਵੀ ਹਾਂ ਕਹਿ ਦਿੱਤੀ ਹੈ।


ਗੰਭੀਰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਬਣ ਗਏ ਹਨ, ਉਹ ਆਉਣ ਵਾਲੇ ਦੌਰੇ ਤੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਅਜਿਹੇ 'ਚ ਗੰਭੀਰ ਦੇ ਕੋਚਿੰਗ ਸਟਾਫ 'ਚ ਤਿੰਨ ਹੋਰ ਦਿੱਗਜ ਖਿਡਾਰੀ ਸ਼ਾਮਲ ਹੋ ਸਕਦੇ ਹਨ। ਗੌਤਮ ਨੇ ਆਪਣੇ ਕੋਚਿੰਗ ਸਟਾਫ ਦੀ ਮੰਗ ਸ਼ਾਹ ਅੱਗੇ ਰੱਖ ਦਿੱਤੀ ਹੈ ਅਤੇ ਇਸ ਵਿੱਚ ਇਕ ਭਾਰਤੀ ਅਤੇ ਦੋ ਵਿਦੇਸ਼ੀ ਸ਼ਾਮਲ ਹਨ।



ਅਭਿਸ਼ੇਕ ਨਾਇਰ ਬਣ ਸਕਦੇ ਬੱਲੇਬਾਜ਼ੀ ਕੋਚ


ਸਾਬਕਾ ਭਾਰਤੀ ਖਿਡਾਰੀ ਅਭਿਸ਼ੇਕ ਨਾਇਰ (Abhishek Nayar) ਟੀਮ ਇੰਡੀਆ ਦੇ ਅਗਲੇ ਬੱਲੇਬਾਜ਼ੀ ਕੋਚ ਬਣ ਸਕਦੇ ਹਨ ਅਤੇ ਉਹ ਵਿਕਰਮ ਰਾਠੌਰ ਦੀ ਜਗ੍ਹਾ ਲੈ ਸਕਦੇ ਹਨ। ਨਾਇਰ ਨੂੰ ਗੰਭੀਰ ਦਾ ਕਾਫੀ ਕਰੀਬ ਮੰਨਿਆ ਜਾਂਦਾ ਹੈ ਅਤੇ ਉਹ ਇਸ ਦਾ ਫਾਇਦਾ ਉਠਾ ਕੇ ਭਾਰਤ ਦੇ ਅਗਲੇ ਬੱਲੇਬਾਜ਼ੀ ਕੋਚ ਬਣ ਸਕਦੇ ਹਨ।


ਨਾਇਰ ਆਈਪੀਐੱਲ 'ਚ ਕੋਲਕਾਤਾ ਦੇ ਬੱਲੇਬਾਜ਼ੀ ਕੋਚ ਹਨ ਅਤੇ ਉਨ੍ਹਾਂ ਨੇ ਟੀਮ ਨੂੰ 2024 'ਚ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸੇ ਲਈ ਗੰਭੀਰ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁੰਦਾ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਅਭਿਸ਼ੇਕ ਭਾਰਤ ਦੇ ਅਗਲੇ ਬੱਲੇਬਾਜ਼ੀ ਕੋਚ ਹੋਣਗੇ।


ਮੋਰਨੇ ਮੋਰਕਲ ਬਣ ਸਕਦੇ ਗੇਂਦਬਾਜ਼ੀ ਕੋਚ 


ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਮੋਰਨੇ ਮੋਰਕਲ (Morne Morkel) ਨੂੰ ਵੀ ਗੰਭੀਰ ਨੇ ਆਪਣੇ ਕੋਚਿੰਗ ਸਟਾਫ 'ਚ ਸ਼ਾਮਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਹ ਉਨ੍ਹਾਂ ਨੂੰ ਟੀਮ ਇੰਡੀਆ ਦਾ ਨਵਾਂ ਗੇਂਦਬਾਜ਼ੀ ਕੋਚ ਬਣਾਉਣਾ ਚਾਹੁੰਦੇ ਹਨ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਗੰਭੀਰ ਨੇ ਭਾਰਤੀ ਕ੍ਰਿਕਟ ਬੋਰਡ ਤੋਂ ਮੰਗ ਕੀਤੀ ਹੈ ਕਿ ਮੋਰਕਲ ਨੂੰ ਅਗਲਾ ਗੇਂਦਬਾਜ਼ੀ ਕੋਚ ਚੁਣਿਆ ਜਾਵੇ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਅਫਰੀਕੀ ਖਿਡਾਰੀ ਪਾਕਿਸਤਾਨ ਦੇ ਗੇਂਦਬਾਜ਼ੀ ਕੋਚ ਰਹਿ ਚੁੱਕੇ ਹਨ ਅਤੇ ਹੁਣ ਗੌਤਮ ਉਨ੍ਹਾਂ ਨੂੰ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ ਬਣਾਉਣਾ ਚਾਹੁੰਦੇ ਹਨ। ਵੈਸੇ ਵੀ ਬੋਰਡ ਸਕੱਤਰ ਜੈ ਸ਼ਾਹ ਨੇ ਗੰਭੀਰ ਨੂੰ ਛੋਟ ਦਿੱਤੀ ਹੈ ਅਤੇ ਅਜਿਹੇ 'ਚ ਗੌਤਮ ਜਿਸ ਨੂੰ ਚਾਹੁਣ ਆਪਣਾ ਸਹਾਇਕ ਕੋਚ ਨਿਯੁਕਤ ਕਰਨਗੇ।


ਰਿਆਨ ਟੈਨ ਡੋਸ਼ੇਟ ਬਣ ਸਕਦੇ ਫੀਲਡਿੰਗ ਕੋਚ


ਸਾਬਕਾ ਭਾਰਤੀ ਮੁੱਖ ਕੋਚ ਦੇ ਕਾਰਜਕਾਲ ਦੌਰਾਨ ਟੀ ਦਿਲੀਪ ਭਾਰਤ ਦੇ ਫੀਲਡਿੰਗ ਕੋਚ ਸਨ ਅਤੇ ਹੁਣ ਗੰਭੀਰ ਦੌਰ ਸ਼ੁਰੂ ਹੋ ਗਿਆ ਹੈ ਅਤੇ ਅਜਿਹੇ ਵਿੱਚ ਗੌਤਮ ਨੇ ਨੀਦਰਲੈਂਡ ਦੇ ਇੱਕ ਖਿਡਾਰੀ ਨੂੰ ਫੀਲਡਿੰਗ ਕੋਚ ਵਜੋਂ ਚੁਣਿਆ ਹੈ। ਦਰਅਸਲ, ਗੰਭੀਰ ਨੇ ਰਿਆਨ ਟੈਨ ਡੋਸ਼ੇਟ ਨੂੰ ਭਾਰਤ ਦਾ ਅਗਲਾ ਫੀਲਡਿੰਗ ਕੋਚ ਬਣਾਉਣ ਦੀ ਮੰਗ ਕੀਤੀ ਹੈ। ਡੋਸ਼ੇਟ ਪਹਿਲਾਂ ਆਈਪੀਐਲ 2024 ਵਿੱਚ ਕੋਲਕਾਤਾ ਦੇ ਫੀਲਡਿੰਗ ਕੋਚ ਸਨ ਅਤੇ ਹੁਣ ਉਹ ਟੀਮ ਇੰਡੀਆ ਦੇ ਅਗਲੇ ਫੀਲਡਿੰਗ ਕੋਚ ਬਣ ਸਕਦੇ ਹਨ।