Harbhajan Singh On PCA Members: ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ  (Harbhajan Singh) ਨੇ ਹਾਲ ਹੀ 'ਚ ਇਕ ਵੱਡਾ ਖੁਲਾਸਾ ਕੀਤਾ ਹੈ, ਜਿਸ ਨੇ ਕ੍ਰਿਕਟ ਜਗਤ 'ਚ ਸਨਸਨੀ ਮਚਾ ਦਿੱਤੀ ਹੈ। ਹਰਭਜਨ ਸਿੰਘ ਨੇ ਪੀਸੀਏ ਦੇ ਕੁਝ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ ਹਨ। ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਕੁਝ ਅਧਿਕਾਰੀ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ।


ਹਰਭਜਨ ਸਿੰਘ ਦੀ ਚਿੱਠੀ ਨੇ ਮਚਾ ਦਿੱਤੀ ਸਨਸਨੀ 


ਹਰਭਜਨ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਮੈਂਬਰਾਂ ਅਤੇ ਐਸੋਸੀਏਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਪੱਤਰ ਭੇਜਿਆ ਹੈ। ਹਰਭਜਨ ਸਿੰਘ ਨੇ ਇਸ ਪੱਤਰ ਵਿੱਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ ਜਿਨ੍ਹਾਂ ’ਤੇ ਉਨ੍ਹਾਂ ਨੇ ਦੋਸ਼ ਲਾਏ ਹਨ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ 'ਆਮ ਆਦਮੀ ਪਾਰਟੀ' ਦੇ ਕੌਮੀ ਕਨਵੀਨਰ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ।


ਭੱਜੀ ਨੇ ਗੰਭੀਰ ਲਾਏ ਦੋਸ਼ 


ਹਰਭਜਨ ਸਿੰਘ  ਨੇ ਪੱਤਰ ਵਿੱਚ ਲਿਖਿਆ, 'ਮੁੱਖ ਗੱਲ ਇਹ ਹੈ ਕਿ ਪੀਸੀਏ 150 ਮੈਂਬਰਾਂ ਨੂੰ ਫਰੈਂਚਾਇਜ਼ੀ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਹੱਥ ਉੱਪਰ ਰਹੇ। ਇਹ ਸਭ ਕੁਝ ਮੁੱਖ ਸਲਾਹਕਾਰ ਦੀ ਸਲਾਹ ਤੋਂ ਬਿਨਾਂ ਜਾਂ ਸੁਪਰੀਮ ਕੌਂਸਲ ਨੂੰ ਪੁੱਛੇ ਬਿਨਾਂ ਕੀਤਾ ਜਾ ਰਿਹਾ ਹੈ। ਇਹ ਬੀਸੀਸੀਆਈ ਦੇ ਸੰਵਿਧਾਨ, ਪੀਸੀਏ ਦੇ ਦਿਸ਼ਾ-ਨਿਰਦੇਸ਼ਾਂ ਦੇ ਖ਼ਿਲਾਫ਼ ਹੈ ਅਤੇ ਖੇਡ ਇਕਾਈਆਂ ਦੀ ਪਾਰਦਰਸ਼ਤਾ ਦੇ ਨਿਯਮਾਂ ਦੀ ਵੀ ਉਲੰਘਣਾ ਹੈ। ਉਨ੍ਹਾਂ ਅੱਗੇ ਕਿਹਾ, 'ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਛੁਪਾਉਣ ਲਈ, ਉਹ ਪੀਸੀਏ ਦੀਆਂ ਰਸਮੀ ਮੀਟਿੰਗਾਂ ਨਹੀਂ ਬੁਲਾ ਰਹੇ ਹਨ ਅਤੇ ਸਾਰੇ ਫੈਸਲੇ ਖੁਦ ਲੈ ਰਹੇ ਹਨ।'


10-15 ਦਿਨਾਂ ਤੋਂ ਮਿਲ ਰਹੀਆਂ ਸੀ ਸ਼ਿਕਾਇਤਾਂ


ਚਿੱਠੀ ਬਾਰੇ ਪੁੱਛੇ ਜਾਣ 'ਤੇ ਹਰਭਜਨ ਸਿੰਘ  (Harbhajan Singh) ਨੇ ਪੀਟੀਆਈ ਨੂੰ ਕਿਹਾ, 'ਮੈਨੂੰ ਪਿਛਲੇ 10-15 ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੈਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਪਰ ਮੈਨੂੰ ਜ਼ਿਆਦਾਤਰ ਨੀਤੀਗਤ ਫੈਸਲਿਆਂ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਮੈਨੂੰ ਮੈਂਬਰਾਂ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣੀਆਂ ਪਈਆਂ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ। ਹਰਭਜਨ ਸਿੰਘ ਨੇ ਆਪਣੇ ਕਰੀਅਰ ਵਿੱਚ ਟੀਮ ਇੰਡੀਆ ਲਈ 103 ਟੈਸਟ ਮੈਚ, 269 ਵਨਡੇ ਮੈਚ ਅਤੇ 28 ਟੀ-20 ਮੈਚ ਖੇਡੇ ਹਨ।