Ram Mandir Pran Pratishtha Cricketers Invitation List: 'ਮੇਰੀ ਚੌਖਟ ਪਰ ਚਲਕਰ ਆਜ ਚਾਰ ਧਾਮ ਆਏ ਹੈਂ,' ਬਜਾਓ ਢੋਲ ਸਵਾਗਤ ਮੈਂ ਮੇਰੇ ਘਰ ਆਏ ਹੈਂ... ਪੂਰਾ ਦੇਸ਼ ਅਜਿਹੇ ਸੰਗੀਤ ਨਾਲ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦੀ ਉਡੀਕ ਕਰ ਰਿਹਾ ਹੈ। ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਪੂਰੇ ਦੇਸ਼ 'ਚ ਭਾਰੀ ਉਤਸ਼ਾਹ ਹੈ। ਇਸ ਸਮਾਗਮ ਵਿੱਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਕ੍ਰਿਕਟ ਜਗਤ ਦੇ ਕਈ ਵੱਡੇ ਸਿਤਾਰਿਆਂ ਨੂੰ ਵੀ ਸਮਾਗਮ ਲਈ ਸੱਦਾ ਪੱਤਰ ਮਿਲੇ ਹਨ।


ਕ੍ਰਿਕੇਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ, ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਭਾਰਤ ਲਈ ਤਿੰਨ ਆਈਸੀਸੀ ਟਰਾਫੀਆਂ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਅਤੇ ਭਾਰਤ ਦੇ ਮਹਾਨ ਸਪਿਨਰ ਹਰਭਜਨ ਸਿੰਘ ਨੂੰ ਇਸ ਪਵਿੱਤਰ ਰਸਮ ਲਈ ਸੱਦਾ ਦਿੱਤਾ ਗਿਆ ਹੈ। ਉਂਜ, ਇਨ੍ਹਾਂ ਵਿੱਚੋਂ ਕੌਣ ਅਯੁੱਧਿਆ ਜਾਵੇਗਾ? ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਚਿਨ ਅਤੇ ਕੋਹਲੀ ਅਯੁੱਧਿਆ ਜਾ ਸਕਦੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ ਮੁੱਖ ਮਹਿਮਾਨ 


ਦੱਸ ਦੇਈਏ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਹੁਣ ਤੱਕ ਕਰੀਬ 6 ਹਜ਼ਾਰ ਵਿਸ਼ੇਸ਼ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ 'ਚ ਕ੍ਰਿਕਟਰਾਂ ਤੋਂ ਇਲਾਵਾ ਫਿਲਮੀ ਹਸਤੀਆਂ ਅਤੇ ਮਸ਼ਹੂਰ ਕਾਰੋਬਾਰੀ ਸ਼ਾਮਲ ਹਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ।


ਸਮਾਗਮ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ


ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ। ਇਸ ਸ਼ਾਨਦਾਰ ਸਮਾਰੋਹ ਲਈ ਪੂਰੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। 22 ਜਨਵਰੀ ਨੂੰ ਦੁਪਿਹਰ 12:30 ਤੋਂ 1 ਵਜੇ ਤੱਕ ਅੰਮ੍ਰਿਤਪਾਨ ਸਮਾਗਮ ਹੋਵੇਗਾ। ਇਸ ਸਮਾਰੋਹ ਵਿੱਚ 150 ਦੇਸ਼ਾਂ ਦੇ ਰਾਮ ਭਗਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ 21 ਜਨਵਰੀ ਅਤੇ 22 ਜਨਵਰੀ ਨੂੰ ਮੰਦਰ ਸ਼ਰਧਾਲੂਆਂ ਲਈ ਬੰਦ ਰਹੇਗਾ। ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਸ ਮੰਦਰ ਨੂੰ 23 ਜਨਵਰੀ ਨੂੰ ਰਾਮਲਲਾ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।