U19 World Cup 2022 India Dinesh Bana: ਭਾਰਤੀ ਅੰਡਰ-19 ਟੀਮ ਨੇ ਐਂਟੀਗੁਆ 'ਚ ਇਤਿਹਾਸ ਰਚਿਆ ਹੈ। ਟੀਮ ਇੰਡੀਆ ਨੇ ਅੰਡਰ 19 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਦੀ ਇਸ ਮਜ਼ਬੂਤ ਟੀਮ ਵਿੱਚ ਹਿਸਾਰ ਦੇ ਦਿਨੇਸ਼ ਬਾਨਾ ਵੀ ਸ਼ਾਮਲ ਸੀ। ਬਾਨਾ ਦੇਸ਼ ਭਰ 'ਚ ਕ੍ਰਿਕਟ ਦਾ ਨਵਾਂ ਹੀਰੋ ਬਣ ਕੇ ਉਭਰਿਆ ਹੈ। ਉਸ ਦੀ ਸਫ਼ਲਤਾ ’ਤੇ ਪਰਿਵਾਰਕ ਮੈਂਬਰਾਂ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪੁੱਤਰ ਦੀ ਸਫਲਤਾ ਦੀ ਖੁਸ਼ੀ 'ਚ ਦਿਨੇਸ਼ ਦੇ ਮਾਤਾ-ਪਿਤਾ ਦੇ ਨਾਲ ਪੂਰਾ ਪਰਿਵਾਰ ਅਤੇ ਗੁਆਂਢੀ ਵੀ ਨੱਚਦੇ ਨਜ਼ਰ ਆਏ।
ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਦਿਨੇਸ਼ ਬਾਨਾ ਨੇ ਸ਼ਾਨਦਾਰ ਵਿਕਟਕੀਪਿੰਗ ਕਰਦੇ ਹੋਏ ਇੰਗਲੈਂਡ ਦੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਦੇ ਨਾਲ ਹੀ ਬੱਲੇਬਾਜ਼ੀ 'ਚ ਉਸ ਨੇ ਸਿਰਫ 5 ਗੇਂਦਾਂ 'ਚ 2 ਛੱਕੇ ਲਗਾ ਕੇ 13 ਦੌੜਾਂ ਬਣਾਈਆਂ। ਇਹ ਸਭ ਵੇਖ ਕੇ ਫਿਊਚਰ ਸਟਾਰ 'ਚ ਲੋਕਾਂ ਨੂੰ ਭਵਿੱਖ ਦਾ ਧੋਨੀ ਵੀ ਨਜ਼ਰ ਆਇਆ। ਬਾਨਾ ਦੇ ਗੇਮ ਫਿਨਿਸ਼ਰ ਸਟਾਈਲ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਹਿਸਾਰ ਦੇ ਰਹਿਣ ਵਾਲੇ ਦਿਨੇਸ਼ ਬਾਨਾ ਦੀ ਪੂਰੇ ਦੇਸ਼ 'ਚ ਚਰਚਾ ਹੈ, ਦਿਨੇਸ਼ ਬਾਨਾ ਨੂੰ ਜੂਨੀਅਰ ਧੋਨੀ ਕਿਹਾ ਜਾ ਰਿਹਾ ਹੈ। ਦਿਨੇਸ਼ ਨੇ ਸ਼ਾਨਦਾਰ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਹੈ। ਸ਼ਨੀਵਾਰ ਨੂੰ ਦਿਨੇਸ਼ ਬਾਨਾ ਦੀ ਖੇਡ ਬਿਲਕੁਲ ਉਹੀ ਸੀ ਜਿਵੇਂ 2011 'ਚ ਮਹਿੰਦਰ ਸਿੰਘ ਧੋਨੀ ਨੇ ਛੱਕਾ ਮਾਰ ਕੇ ਭਾਰਤ ਨੂੰ 28 ਸਾਲ ਬਾਅਦ 50 ਓਵਰਾਂ ਦੇ ਵਿਸ਼ਵ ਕੱਪ ਦਾ ਜੇਤੂ ਬਣਾਇਆ ਸੀ। ਬਾਨਾ ਨੇ ਮੈਚ ਵਿੱਚ 5 ਗੇਂਦਾਂ ਵਿੱਚ 2 ਛੱਕੇ ਜੜੇ ਅਤੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਮੁੜ ਜਿੱਤਣ ਵਿੱਚ ਨਾਬਾਦ 13 ਦੌੜਾਂ ਦਾ ਯੋਗਦਾਨ ਪਾਇਆ।
ਦਿਨੇਸ਼ ਦੇ ਪਿਤਾ ਮਹਾਵੀਰ ਬਾਨਾ ਨੇ ਕਿਹਾ, ''ਦਿਨੇਸ਼ ਨੂੰ ਬਚਪਨ ਤੋਂ ਹੀ ਕ੍ਰਿਕਟ 'ਚ ਦਿਲਚਸਪੀ ਸੀ। ਉਹ ਸਾਰਾ ਦਿਨ ਕ੍ਰਿਕੇਟ ਖੇਡਦਾ ਰਹਿੰਦਾ ਸੀ ਅਤੇ ਜਿਵੇਂ ਹੀ ਉਸਦੀ ਪ੍ਰੀਖਿਆ ਦਾ ਸਮਾਂ ਆਉਂਦਾ ਸੀ, ਮੈਂ ਉਸਦੀ ਪ੍ਰੈਕਟਿਸ ਬੰਦ ਕਰ ਦਿੰਦਾ ਸੀ ਅਤੇ ਉਸਨੂੰ ਪੜ੍ਹਨ ਲਈ ਬੈਠਾ ਦਿੰਦਾ ਸੀ। ਫਿਰ ਇੱਕ ਦਿਨ ਦਿਨੇਸ਼ ਨੇ ਕਿਹਾ ਕਿ ਪਾਪਾ, ਮੇਰਾ ਸੁਪਨਾ ਇੰਡੀਆ ਟੀਮ ਵਿਚ ਖੇਡਣ ਦਾ ਹੈ ਤਾਂ ਮੈਂ ਸੋਚਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਦਾ ਰਹੇ ਤਾਂ ਠੀਕ ਹੈ। ਪਰ ਫਿਰ ਮੈਂ ਦੇਖਿਆ ਕਿ ਪੜ੍ਹਾਈ 'ਚ ਸੰਘਰਸ਼ ਹੁੰਦਾ ਹੈ ਅਤੇ ਖੇਡ 'ਚ ਟੈਲੇਂਟ ਵੀ ਹੈ ਤਾਂ ਕਿਉਂ ਨਾ ਇਸ ਨੂੰ ਖੇਡ 'ਚ ਹੀ ਮੌਕਾ ਦਿੱਤਾ ਜਾਵੇ। ਉਦੋਂ ਤੋਂ, ਮੈਂ ਅਤੇ ਮੇਰੇ ਪਰਿਵਾਰ ਨੇ ਕ੍ਰਿਕਟ ਲਈ ਉਸਦਾ ਪੂਰਾ ਸਮਰਥਨ ਕੀਤਾ ਹੈ ਅਤੇ ਉਸਨੇ ਬਹੁਤ ਮਿਹਨਤ ਵੀ ਕੀਤੀ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਭਾਰਤੀ ਟੀਮ ਲਈ ਖੇਡੇਗਾ ਅਤੇ ਪੂਰੇ ਸੂਬੇ ਦਾ ਨਾਂ ਰੌਸ਼ਨ ਕਰੇਗਾ।
ਦਿਨੇਸ਼ ਦੇ ਕੋਚ ਰਣਵੀਰ ਸਿੰਘ ਨੇ ਕਿਹਾ, ''ਅਸੀਂ ਹਿਸਾਰ ਦੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹਾਂ ਜੋ ਵਿਸ਼ਵ ਕੱਪ 'ਚ ਭਾਰਤੀ ਟੀਮ ਲਈ ਖੇਡਿਆ ਹੈ। ਅਤੇ ਦਿਨੇਸ਼ ਦਾ ਪ੍ਰਦਰਸ਼ਨ ਪਹਿਲੀ ਵਾਰ 'ਚ ਹੀ ਬਹੁਤ ਵਧੀਆ ਰਿਹਾ ਹੈ, ਵੱਡੇ ਲੋਕ ਉਸ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਕਰ ਰਹੇ ਹਨ, ਕੋਚ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ: Team India ਦੀ ਇਤਿਹਾਸਕ ਜਿੱਤ ਤੋਂ ਖੁਸ਼ ਹੋਏ ਕਪਤਾਨ Rohit Sharma, ਨਾਲ ਹੀ ਟੀਮ ਨੂੰ ਦਿੱਤਾ ਜਿੱਤ ਦੇ ਕ੍ਰੈਡਿਟ ਨਾਲ ਇਹ ਖਾਸ ਸੁਝਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin