Ruturaj Gaikwad Create History: ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੇ ਵਿਜੇ ਹਜ਼ਾਰੇ ਟਰਾਫੀ 'ਚ ਵੱਡਾ ਕਾਰਨਾਮਾ ਕੀਤਾ ਹੈ। ਇਸ ਵੱਕਾਰੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚ ਵਿੱਚ ਗਾਇਕਵਾੜ ਨੇ ਇੱਕ ਓਵਰ ਵਿੱਚ 7 ​​ਛੱਕੇ ਜੜੇ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਹਨਾਂ ਨੇ ਇਹ ਕਾਰਨਾਮਾ ਮੈਚ ਦੇ 49ਵੇਂ ਓਵਰ ਵਿੱਚ ਕੀਤਾ। ਗਾਇਕਵਾੜ ਨੇ ਆਪਣੇ ਸੱਤ ਸ਼ਾਨਦਾਰ ਛੱਕਿਆਂ ਦੀ ਮਦਦ ਨਾਲ ਇਸ ਮੈਚ ਵਿੱਚ ਦੋਹਰਾ ਸੈਂਕੜਾ ਜੜਿਆ।


ਉੱਤਰ ਪ੍ਰਦੇਸ਼ ਖਿਲਾਫ਼ ਰਿਕਾਰਡ ਬਣਾਇਆ


ਉੱਤਰ ਪ੍ਰਦੇਸ਼ ਦੇ ਖ਼ਿਲਾਫ਼ ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਗਾਇਕਵਾੜ ਨੇ ਮੈਚ ਦੇ 49ਵੇਂ ਓਵਰ ਵਿੱਚ ਛੱਕਿਆਂ ਦੀ ਬਾਰਿਸ਼ ਕੀਤੀ। ਇਸ ਓਵਰ 'ਚ ਉਸ ਨੇ ਉੱਤਰ ਪ੍ਰਦੇਸ਼ ਦੇ ਗੇਂਦਬਾਜ਼ ਸਿਵਾ ਸਿੰਘ 'ਤੇ 6 ਗੇਂਦਾਂ 'ਚ 7 ਛੱਕੇ ਜੜੇ। ਇਨ੍ਹਾਂ 7 ਛੱਕਿਆਂ ਦੀ ਮਦਦ ਨਾਲ ਉਹਨਾਂ ਨੇ ਯੂਪੀ ਖਿਲਾਫ਼ ਦੋਹਰਾ ਸੈਂਕੜਾ ਵੀ ਲਾਇਆ। ਉਨ੍ਹਾਂ ਨੇ ਇਸ ਮੈਚ ਵਿੱਚ 159 ਗੇਂਦਾਂ ਵਿੱਚ 220 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ 16 ਛੱਕੇ ਲਗਾਏ।


 




 


1 ਓਵਰ 'ਚ 43 ਦੌੜਾਂ ਬਣਾਈਆਂ


ਗਾਇਕਵਾੜ ਨੇ ਯੂਪੀ ਖ਼ਿਲਾਫ਼ ਲਗਾਤਾਰ ਸੱਤ ਛੱਕੇ ਲਾਂ ਕੇ ਵੱਡੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਉਹਨਾਂ ਨੇ ਇਸ ਓਵਰ ਵਿੱਚ 43 ਦੌੜਾਂ ਬਣਾਈਆਂ। ਯੂਪੀ ਦੇ ਖਿਲਾਫ ਆਪਣੀ ਪਾਰੀ ਵਿੱਚ, ਉਨ੍ਹਾਂ ਨੇ ਲਿਸਟ ਏ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਦੇ ਓਵਰਾਂ ਦੀ ਬਰਾਬਰੀ ਕੀਤੀ ਹੈ। ਗਾਇਕਵਾੜ ਤੋਂ ਪਹਿਲਾਂ ਬਰੇਟ ਹੈਂਪਟਨ ਅਤੇ ਜੋ ਕਾਰਟਰ ਨੇ ਸਾਲ 2018 ਵਿੱਚ ਇੱਕ ਓਵਰ ਵਿੱਚ 43 ਦੌੜਾਂ ਬਣਾਈਆਂ ਸਨ।


ਯੂਪੀ ਖਿਲਾਫ਼ ਦੋਹਰਾ ਸੈਂਕੜਾ ਲਗਾਇਆ


ਰਿਤੂਰਾਜ ਗਾਇਕਵਾੜ ਨੇ ਵਿਜੇ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਖ਼ਿਲਾਫ਼ ਦੋਹਰਾ ਸੈਂਕੜਾ ਲਗਾਇਆ। ਉਹਨਾਂ ਮੈਚ 'ਚ ਉਹਨਾਂ ਨੇ 159 ਗੇਂਦਾਂ 'ਤੇ 220 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਪਾਰੀ 'ਚ ਉਨ੍ਹਾਂ ਨੇ 10 ਚੌਕੇ ਅਤੇ 16 ਛੱਕੇ ਲਗਾਏ। ਉਸ ਨੇ ਇਸ ਮੈਚ ਵਿੱਚ ਆਪਣਾ ਦੋਹਰਾ ਸੈਂਕੜਾ ਬਹੁਤ ਹੀ ਖਾਸ ਤਰੀਕੇ ਨਾਲ ਪੂਰਾ ਕੀਤਾ। ਦਰਅਸਲ, ਉਹਨਾਂ ਨੇ 49ਵੇਂ ਓਵਰ ਵਿੱਚ ਲਗਾਤਾਰ 7 ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਉਹ ਰੋਹਿਤ ਸ਼ਰਮਾ, ਐਨ ਜਗਦੀਸ਼ਨ ਤੋਂ ਬਾਅਦ ਇੱਕ ਪਾਰੀ ਵਿੱਚ 16 ਛੱਕੇ ਮਾਰਨ ਵਾਲੇ ਤੀਜੇ ਖਿਡਾਰੀ ਬਣ ਗਏ ਹਨ।