MS Dhoni Fun Interaction With A Fan: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪੂਰੀ ਦੁਨੀਆ 'ਚ ਪ੍ਰਸ਼ੰਸਕ ਹਨ। ਇਨ੍ਹੀਂ ਦਿਨੀਂ ਧੋਨੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਅਮਰੀਕਾ 'ਚ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਪ੍ਰਸ਼ੰਸਕ ਨੂੰ ਆਟੋਗ੍ਰਾਫ ਦੇਣ ਤੋਂ ਬਾਅਦ ਚਾਕਲੇਟ ਵਾਪਸ ਲੈਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਧੋਨੀ ਯੂਐਸ ਓਪਨ 2023 ਵਿੱਚ ਕਾਰਲੋਸ ਅਲਕਾਰਜ਼ ਅਤੇ ਜਵੇਰੇਵ ਵਿਚਾਲੇ ਕੁਆਰਟਰ ਫਾਈਨਲ ਮੈਚ ਦੇਖਣ ਵੀ ਪਹੁੰਚੇ ਸਨ।
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 2023 ਦਾ ਆਈਪੀਐਲ ਸੀਜ਼ਨ ਜਿੱਤਿਆ ਸੀ। ਇਸ ਤੋਂ ਬਾਅਦ ਧੋਨੀ ਨੇ ਆਪਣੇ ਗੋਡੇ ਦਾ ਆਪਰੇਸ਼ਨ ਵੀ ਕਰਵਾਇਆ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿੱਟ ਹੋ ਗਏ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਧੋਨੀ ਇੱਕ ਪ੍ਰਸ਼ੰਸਕ ਵੱਲੋਂ ਦਿੱਤੇ ਗਏ ਛੋਟੇ ਬੱਲੇ 'ਤੇ ਆਪਣਾ ਆਟੋਗ੍ਰਾਫ ਦੇ ਰਹੇ ਹਨ। ਇਸ ਤੋਂ ਬਾਅਦ ਧੋਨੀ ਨੇ ਉਸ ਨੂੰ ਬੱਲਾ ਵਾਪਸ ਦੇ ਦਿੱਤਾ ਅਤੇ ਕਾਫੀ ਮਜ਼ਾਕੀਆ ਅੰਦਾਜ਼ 'ਚ ਚਾਕਲੇਟ ਦਾ ਡੱਬਾ ਵਾਪਸ ਮੰਗਿਆ।
ਅਮਰੀਕਾ 'ਚ ਧੋਨੀ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੋਲਫ ਦਾ ਆਨੰਦ ਲੈਂਦੇ ਵੀ ਦੇਖਿਆ ਗਿਆ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਦੱਸ ਦੇਈਏ ਕਿ ਸਾਲ 2020 'ਚ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹ ਸਿਰਫ IPL 'ਚ ਹੀ ਖੇਡਦੇ ਨਜ਼ਰ ਆਉਂਦੇ ਹਨ।
IPL ਦੇ 17ਵੇਂ ਸੀਜ਼ਨ 'ਚ ਧੋਨੀ ਦੇ ਖੇਡਣ ਦੀ ਉਮੀਦ ਬਰਕਰਾਰ
ਸਾਲ 2024 'ਚ ਖੇਡੇ ਜਾਣ ਵਾਲੇ IPL ਦੇ 17ਵੇਂ ਸੀਜ਼ਨ 'ਚ ਸਾਰੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਧੋਨੀ ਫਿਰ ਤੋਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਧੋਨੀ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਹਨ ਅਤੇ ਅਜਿਹੇ 'ਚ ਉਹ ਅਗਲੇ ਸੀਜ਼ਨ 'ਚ ਖੇਡਣ ਨੂੰ ਲੈ ਕੇ ਜਲਦ ਹੀ ਫੈਸਲਾ ਲੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।