DC vs RCB, Virat Kohli, Delhi Capitals: IPL 2023 ਦਾ 50ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ 'ਚ ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਹੋਣਗੀਆਂ। ਆਰਸੀਬੀ ਦੇ ਸਾਬਕਾ ਕਪਤਾਨ ਇਸ ਮੈਚ ਵਿੱਚ ਇਤਿਹਾਸ ਰਚ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਕਰਨਾ ਪਵੇਗਾ, ਸਿਰਫ਼ 12 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਉਹ ਦਿੱਲੀ ਵਿੱਚ 12 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਆਈਪੀਐਲ (Most runs in IPL) ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ।


ਇਕਲੌਤੇ ਖਿਡਾਰੀ ਹੋਣਗੇ


ਦਰਅਸਲ ਵਿਰਾਟ ਕੋਹਲੀ ਹੁਣ ਤੱਕ ਆਈਪੀਐਲ ਵਿੱਚ 232 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 224 ਪਾਰੀਆਂ 'ਚ 36.59 ਦੀ ਔਸਤ ਅਤੇ 129.58 ਦੇ ਸਟ੍ਰਾਈਕ ਰੇਟ ਨਾਲ 6,988 ਦੌੜਾਂ ਬਣਾਈਆਂ ਹਨ। ਦਿੱਲੀ ਕੈਪੀਟਲਸ ਖਿਲਾਫ 12 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ IPL 'ਚ 7000 ਦੌੜਾਂ ਪੂਰੀਆਂ ਕਰ ਲੈਣਗੇ। ਲੀਗ ਦੇ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਉਹ ਇਕਲੌਤੇ ਖਿਡਾਰੀ ਹੋਣਗੇ। ਕਿੰਗ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਹੁਣ ਤੱਕ 5 ਸੈਂਕੜੇ ਅਤੇ 49 ਅਰਧ ਸੈਂਕੜੇ ਲਗਾਏ ਹਨ। ਉਹ ਅੱਜ ਅਰਧ ਸੈਂਕੜੇ ਵੀ ਲਗੇ ਸਕਦੇ ਹਨ।


ਇਹ ਵੀ ਪੜ੍ਹੋ: Neeraj Chopra Wins: ਦੋਹਾ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ ਕਰਵਾਈ ਬੱਲੇ-ਬੱਲੇ, ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਖਿਤਾਬ


ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ


ਵਿਰਾਟ ਕੋਹਲੀ ਨੇ IPL 2023 'ਚ ਹੁਣ ਤੱਕ 9 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 9 ਪਾਰੀਆਂ 'ਚ 45.50 ਦੀ ਔਸਤ ਅਤੇ 137.88 ਦੇ ਸਟ੍ਰਾਈਕ ਰੇਟ ਨਾਲ 364 ਦੌੜਾਂ ਬਣਾਈਆਂ ਹਨ। ਉਹ ਆਰੇਂਜ ਕੈਪ ਦੀ ਦੌੜ ਵਿੱਚ ਬਣੇ ਹੋਏ ਹਨ। ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੂਚੀ 'ਚ ਦੂਜੇ ਨੰਬਰ 'ਤੇ ਸ਼ਿਖਰ ਧਵਨ ਹਨ, ਜਿਨ੍ਹਾਂ ਨੇ 212 ਪਾਰੀਆਂ 'ਚ 6536 ਦੌੜਾਂ ਬਣਾਈਆਂ ਹਨ। ਸੂਚੀ 'ਚ ਡੇਵਿਡ ਵਾਰਨਰ ਤੀਜੇ ਨੰਬਰ 'ਤੇ, ਰੋਹਿਤ ਸ਼ਰਮਾ ਚੌਥੇ ਨੰਬਰ 'ਤੇ ਅਤੇ ਆਈ.ਪੀ.ਐੱਲ. ਸੁਰੇਸ਼ ਰੈਨਾ ਪੰਜਵੇਂ ਨੰਬਰ 'ਤੇ ਹਨ।


ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ


ਵਿਰਾਟ ਕੋਹਲੀ : 6988 ਦੌੜਾਂ


ਸ਼ਿਖਨ ਧਵਨ: 6536 ਦੌੜਾਂ


ਡੇਵਿਡ ਵਾਰਨਰ: 6189 ਦੌੜਾਂ


ਰੋਹਿਤ ਸ਼ਰਮਾ : 6063 ਦੌੜਾਂ


ਸੁਰੇਸ਼ ਰੈਨਾ: 5528 ਦੌੜਾਂ


ਇਹ ਵੀ ਪੜ੍ਹੋ: Virat-Gautam Controversy: ਵਿਰਾਟ ਕੋਹਲੀ ਨੇ ਗੌਤਮ ਗੰਭੀਰ ਨਾਲ ਵਿਵਾਦ ਮਾਮਲੇ ਦੇ ਫੈਸਲੇ ਤੇ ਜਤਾਇਆ ਇਤਰਾਜ਼, BCCI ਨੂੰ ਦਿੱਤਾ ਸਪੱਸ਼ਟੀਕਰਨ