Shoaib Akhtar On Virat Kohli: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਹੁਣ ਤੱਕ ਕੁੱਲ 75 ਸੈਂਕੜੇ ਲਗਾਏ ਹਨ। ਵਿਰਾਟ ਕੋਹਲੀ ਸਚਿਨ ਤੇਂਦੁਲਕਰ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਅਕਸਰ ਵਿਰਾਟ ਕੋਹਲੀ ਦੇ ਸੈਂਕੜੇ ਦੀ ਗੱਲ ਕਰਦੇ ਹਨ। ਉਹ ਹਮੇਸ਼ਾ ਕੋਹਲੀ ਦੇ ਸਮਰਥਨ 'ਚ ਬੋਲਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਕਿੰਗ ਕੋਹਲੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਾਡੇ ਦੌਰ 'ਚ ਖੇਡਦੇ ਹੁੰਦਾ ਤਾਂ 30 ਤੋਂ 50 ਸੈਂਕੜੇ ਹੀ ਲਗਾ ਪਾਉਂਦੇ।
ਦੋਹਾ 'ਚ ਲੀਜੈਂਡਜ਼ ਲੀਗ ਕ੍ਰਿਕਟ ਬਾਰੇ ਗੱਲਬਾਤ ਕਰਦੇ ਹੋਏ ਅਖਤਰ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਸਾਡੇ ਜ਼ਮਾਨੇ 'ਚ ਖੇਡਿਆ ਹੁੰਦਾ ਤਾਂ ਅਸੀਂ ਉਨ੍ਹਾਂ ਨੂੰ ਖੂਬ ਸਲੈੱਜ ਕਰਦੇ। ਵਿਰਾਟ ਕੋਹਲੀ ਨੂੰ ਇਸ ਨਾਲ ਬਹੁਤ ਮੁਸ਼ਕਲ ਹੁੰਦੀ ਹੈ। ਸ਼ੋਏਬ ਅਖਤਰ ਨੇ ਕਿਹਾ, "ਜੇਕਰ ਮੈਂ, ਵਕਾਰ ਯੂਨਿਸ ਅਤੇ ਵਸੀਮ ਅਕਰਮ ਆਪਣੇ ਟਾਪ 'ਤੇ ਹੁੰਦੇ ਤਾਂ ਵਿਰਾਟ ਨੂੰ ਇਹ ਬਹੁਤ ਮੁਸ਼ਕਲ ਹੁੰਦਾ। ਅਸੀਂ ਉਸ ਨੂੰ ਗਾਲ੍ਹਾਂ ਕੱਢਦੇ ਅਤੇ ਪੰਜਾਬੀ ਹੋਣ ਕਰਕੇ ਉਹ ਜਵਾਬ ਦਿੰਦਾ। ਅਸੀਂ ਉਸ ਨੂੰ ਬਹੁਤ ਛੇੜਦੇ ਹੁੰਦੇ।"
ਸਾਡੇ ਜ਼ਮਾਨੇ 'ਚ ਸਿਰਫ਼ 30 ਤੋਂ 50 ਸੈਂਕੜੇ ਹੀ ਲਗਾ ਪਾਉਂਦਾ
ਸ਼ੋਏਬ ਨੇ ਅੱਗੇ ਕਿਹਾ, "ਜੇ ਉਹ ਸਾਡੇ ਜ਼ਮਾਨੇ 'ਚ ਖੇਡਦੇ ਤਾਂ ਉਨ੍ਹਾਂ ਕੋਲ 70 ਤੋਂ ਵੱਧ ਸੈਂਕੜੇ ਨਹੀਂ ਹੁੰਦੇ। ਸਗੋਂ ਉਹ 30 ਤੋਂ 50 ਸੈਂਕੜੇ ਹੀ ਲਗਾ ਪਾਉਂਦੇ। ਪਰ ਉਹ ਸੈਂਕੜੇ ਵੱਖਰੀ ਕੈਟਾਗਰੀ ਦੇ ਹੁੰਦੇ। ਅਸੀਂ ਨਿੱਜੀ ਤੌਰ 'ਤੇ ਮਹਿਸੂਸ ਕਰਦੇ ਹਾਂ ਕਿ ਸੁਨੀਲ ਗਾਵਸਕਰ ਸਭ ਤੋਂ ਮਹਾਨ ਸਨ, ਖ਼ਾਸ ਤੌਰ 'ਤੇ ਜਦੋਂ ਉਹ 80 ਦੇ ਦਹਾਕੇ ਦੇ ਗੇਂਦਬਾਜ਼ਾਂ ਦੇ ਖ਼ਿਲਾਫ਼ ਖੇਡੇ ਤਾਂ ਉਹ ਸਭ ਤੋਂ ਮੁਸ਼ਕਿਲ ਗੇਂਦਬਾਜ਼ ਸਨ। ਗਾਵਸਕਰ ਨੇ ਉਦੋਂ 34 ਦੇ ਕਰੀਬ ਸੈਂਕੜੇ ਲਗਾਏ ਸਨ। ਸਚਿਨ ਇਸ ਲਈ ਵੀ ਮਹਾਨ ਹਨ, ਕਿਉਂਕਿ ਉਨ੍ਹਾਂ ਨੇ ਸਾਡੇ ਸਮਿਆਂ ਦੀ ਗੇਂਦਬਾਜ਼ੀ ਦਾ ਸਾਹਮਣਾ ਕੀਤਾ, ਜਦੋਂ ਗੇਂਦਬਾਜ਼ਾਂ 'ਤੇ ਕੋਈ ਪਾਬੰਦੀ ਨਹੀਂ ਸੀ।"
ਅਖਤਰ ਨੇ ਵਿਰਾਟ ਕੋਹਲੀ ਨੂੰ 100 ਸੈਂਕੜਾ ਪਾਰ ਕਰਨ ਦਾ ਦਿੱਤਾ ਨੁਸਖਾ
ਇਸ ਤੋਂ ਇਲਾਵਾ ਅਖਤਰ ਨੇ ਇਹ ਵੀ ਦੱਸਿਆ ਕਿ ਵਿਰਾਟ ਕੋਹਲੀ 100 ਸੈਂਕੜਿਆਂ ਦਾ ਅੰਕੜਾ ਕਿਵੇਂ ਪਾਰ ਕਰ ਸਕਦਾ ਹੈ। ਇਸ ਬਾਰੇ ਅਖਤਰ ਨੇ ਕਿਹਾ, "ਮੈਂ ਵਿਰਾਟ ਕੋਹਲੀ ਨੂੰ 43 ਸਾਲ ਦੀ ਉਮਰ ਤੱਕ ਖੇਡਣ ਦੀ ਅਪੀਲ ਕਰਦਾ ਹਾਂ। ਤੁਹਾਡੇ ਕੋਲ ਅਜੇ 8 ਜਾਂ 9 ਸਾਲ ਹਨ। ਭਾਰਤ ਤੁਹਾਨੂੰ ਵ੍ਹੀਲਚੇਅਰ 'ਚ ਬਿਠਾ ਕੇ ਵੀ ਖਿਡਾਏਗਾ ਅਤੇ ਤੁਹਾਨੂੰ 100 ਸੈਂਕੜਿਆਂ ਤੱਕ ਲੈ ਜਾਵੇਗਾ। ਮੈਨੂੰ ਲੱਗਦਾ ਹੈ ਕਿ ਉਹ ਸੰਨਿਆਸ ਲੈਣ ਤੱਕ 110 ਸੈਂਕੜੇ ਲਗਾ ਦੇਣਗੇ।"