Virat Kohli Out On Zero, South Africa vs India 2nd ODI: ਬੋਲੈਂਡ ਪਾਰਕ ਪਾਰਲ 'ਚ ਖੇਡੇ ਜਾ ਰਹੇ ਦੂਜੇ ਵਨਡੇ 'ਚ ਵਿਰਾਟ ਕੋਹਲੀ ਜ਼ੀਰੋ 'ਤੇ ਆਊਟ ਹੋ ਗਏ। ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਦੇ ਹੱਥੋਂ ਕੈਚ ਕਰਵਾਇਆ। ਇਸ ਨਾਲ ਕੋਹਲੀ ਦੇ 71ਵੇਂ ਸੈਂਕੜੇ ਦਾ ਇੰਤਜ਼ਾਰ ਹੋਰ ਵਧ ਗਿਆ।
ਦੂਜੇ ਵਨਡੇ ਵਿੱਚ ਭਾਰਤੀ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ 10 ਓਵਰਾਂ ਤਕ ਰਾਹੁਲ ਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਜਾਪਦਾ ਸੀ। ਧਵਨ ਅਤੇ ਰਾਹੁਲ ਨੇ ਪਹਿਲੀ ਵਿਕਟ ਲਈ 11.4 ਓਵਰਾਂ 'ਚ 63 ਦੌੜਾਂ ਜੋੜੀਆਂ।
ਧਵਨ 38 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਏਡਨ ਮਾਰਕਰਮ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਪਿਛਲੇ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਕਿੰਗ ਕੋਹਲੀ ਅੱਜ ਪਹਿਲੀ ਗੇਂਦ 'ਤੇ ਹੀ ਅਸਹਿਜ ਨਜ਼ਰ ਆਏ।
ਵਿਰਾਟ ਕੋਹਲੀ ਤਿੰਨ ਸਾਲ ਬਾਅਦ ਜ਼ੀਰੋ 'ਤੇ ਆਊਟ ਹੋਏ
ਪੰਜਵੀਂ ਗੇਂਦ 'ਤੇ ਕੋਹਲੀ ਨੂੰ ਕੇਸ਼ਵ ਮਹਾਰਾਜ ਨੇ ਤੇਂਬਾ ਬਾਵੁਮਾ ਹੱਥੋਂ ਕੈਚ ਕਰਵਾਇਆ। ਵਨਡੇ ਕ੍ਰਿਕਟ 'ਚ ਤਿੰਨ ਸਾਲ ਬਾਅਦ ਵਿਰਾਟ ਕੋਹਲੀ ਜ਼ੀਰੋ 'ਤੇ ਆਊਟ ਹੋਏ। ਇਸ ਦੇ ਨਾਲ ਹੀ ਆਪਣੇ ਪੂਰੇ ਵਨਡੇ ਕਰੀਅਰ 'ਚ ਪਹਿਲੀ ਵਾਰ ਵਿਰਾਟ ਕੋਹਲੀ ਕਿਸੇ ਸਪਿਨਰ ਦੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋਏ ਹਨ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ-
ਭਾਰਤੀ ਟੀਮ- ਕੇਐੱਲ ਰਾਹੁਲ, ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਵੈਂਕਟੇਸ਼ ਅਈਅਰ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਦੱਖਣੀ ਅਫ਼ਰੀਕਾ ਦੀ ਟੀਮ- ਟੇਂਬਾ ਬਾਵੁਮਾ, ਕਵਿੰਟਨ ਡੀ ਕਾਕ, ਜਾਨੇਮਨ ਮਲਾਨ, ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸੇਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਲਾਂਗੀ ਐਨਗਿਡੀ, ਸਿਸੰਡਾ ਮਗਾਲਾ ਅਤੇ ਤਬਰੇਜ਼ ਸ਼ਮਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904