Shubman Gill On World Cup 2023: ਭਾਰਤੀ ਟੀਮ ਵਿਸ਼ਵ ਕੱਪ ਲਈ ਤਿਆਰ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜ ਖਿਡਾਰੀਆਂ ਤੋਂ ਇਲਾਵਾ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਵਰਗੇ ਉਭਰਦੇ ਖਿਡਾਰੀਆਂ 'ਤੇ ਹੋਣਗੀਆਂ। ਹਾਲਾਂਕਿ ਸ਼ੁਭਮਨ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸ਼ੁਭਮਨ ਗਿੱਲ ਆਪਣੇ ਵਿਸ਼ਵ ਕੱਪ ਦੇ ਸੁਪਨੇ ਅਤੇ ਸਫਰ ਬਾਰੇ ਦੱਸ ਰਹੇ ਹਨ।


ਕੀ ਕਿਹਾ ਸ਼ੁਭਮਨ ਗਿੱਲ ਨੇ ਵੀਡੀਓ 'ਚ?


ਸਟਾਰ ਸਪੋਰਟਸ ਨੈੱਟਵਰਕ ਨੇ ਸ਼ੁਬਮਨ ਗਿੱਲ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸ਼ੁਭਮਨ ਗਿੱਲ ਕਹਿ ਰਹੇ ਹਨ ਕਿ ਜਦੋਂ ਭਾਰਤੀ ਟੀਮ ਨੇ 2011 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਤਾਂ ਉਸ ਦੀ ਉਮਰ ਸਿਰਫ 10 ਸਾਲ ਸੀ। ਪਰ ਭਾਰਤੀ ਟੀਮ ਦੇ ਚੈਂਪੀਅਨ ਬਣਨ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਆਸਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਸ ਸਮੇਂ ਪਹਿਲੀ ਵਾਰ ਮੇਰੇ ਦਿਮਾਗ 'ਚ ਇਹ ਖਿਆਲ ਆਇਆ ਕਿ ਮੈਨੂੰ ਦੇਸ਼ ਲਈ ਕ੍ਰਿਕਟ ਖੇਡਣਾ ਚਾਹੀਦਾ ਹੈ। ਭਾਰਤ ਲਈ ਵਿਸ਼ਵ ਕੱਪ ਖੇਡਣਾ ਹਰ ਬੱਚੇ ਦਾ ਸੁਪਨਾ ਹੁੰਦਾ ਹੈ, ਇਹ ਮੇਰਾ ਵੀ ਸੁਪਨਾ ਰਿਹਾ ਹੈ। 


 






ਸ਼ੁਭਮਨ ਗਿੱਲ ਟੀਮ ਇੰਡੀਆ ਨੂੰ ਬਣਾਏਗਾ ਵਿਸ਼ਵ ਚੈਂਪੀਅਨ...


ਸ਼ੁਭਮਨ ਗਿੱਲ ਨੇ ਕਿਹਾ ਕਿ ਮੇਰਾ ਧਿਆਨ 12 ਸਾਲ ਬਾਅਦ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ 'ਤੇ ਹੈ। ਮੈਂ ਟੀਮ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣਾ ਮੇਰੇ ਲਈ ਸੁਪਨੇ ਵਰਗਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਮੈਨੂੰ ਜਿੱਥੇ ਵੀ ਮੌਕੇ ਮਿਲੇ ਹਨ, ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਸ਼ੁਭਮਨ ਗਿੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਸ਼ੁਭਮਨ ਗਿੱਲ ਦੀ ਵੀਡੀਓ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।