Big Bash League: ਬਿਗ ਬੈਸ਼ ਲੀਗ (BBL 2022-23) 'ਚ ਬੀਤੀ 15 ਜਨਵਰੀ ਨੂੰ ਹੋਬਾਰਟ ਹਰੀਕੇਨਜ਼ ਅਤੇ ਸਿਡਨੀ ਥੰਡਰ ਵਿਚਕਾਰ ਖੇਡੇ ਗਏ ਮੈਚ 'ਚ ਹੋਬਾਰਟ ਹਰੀਕੇਨਜ਼ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ 'ਚ ਉਨ੍ਹਾਂ ਨੇ ਸਿਡਨੀ ਥੰਡਰ ਨੂੰ 20 ਓਵਰਾਂ 'ਚ 135 ਦੌੜਾਂ 'ਤੇ ਆਊਟ ਕੀਤਾ। ਉਨ੍ਹਾਂ ਦੀ ਗੇਂਦਬਾਜ਼ੀ 'ਚ ਅਜਿਹੀ ਇਨਸਵਿੰਗ ਯਾਰਕਰ ਦੇਖਣ ਨੂੰ ਮਿਲੀ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਡੇਵਿਡ ਵਾਰਨਰ ਇਨਸਵਿੰਗ ਯਾਰਕਰ 'ਤੇ ਹੋਏ ਬੋਲਡ


ਹੋਬਾਰਟ ਹਰੀਕੇਨਜ਼ ਦੇ ਗੇਂਦਬਾਜ਼ ਰਿਲੇ ਮੈਰੇਡਿੱਥ ਨੇ ਡੇਵਿਡ ਵਾਰਨਰ ਨੂੰ ਖ਼ਤਰਨਾਕ ਇਨਸਵਿੰਗ ਯਾਰਕਰ ਸੁੱਟੀ। ਰਿਲੇ ਮੈਰੇਡਿੱਥ ਦੀ ਯਾਰਕਰ ਬਿਲਕੁਲ ਖੇਡਣ ਯੋਗ ਨਹੀਂ ਸੀ। ਸਿਡਨੀ ਥੰਡਰ ਦੇ ਬੱਲੇਬਾਜ਼ ਡੇਵਿਡ ਵਾਰਨਰ ਨੂੰ ਉਨ੍ਹਾਂ ਦੀ ਗੇਂਦ ਨੇ ਹੈਰਾਨ ਕਰ ਦਿੱਤਾ। ਇਸ ਦੀ ਵੀਡੀਓ cricket.com.au ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।


ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਮੈਚ ਦਾ ਪਹਿਲਾ ਓਵਰ ਸੁੱਟਿਆ ਜਾ ਰਿਹਾ ਸੀ ਅਤੇ ਪਹਿਲਾ ਓਵਰ ਕਰਨ ਵਾਲੇ ਗੇਂਦਬਾਜ਼ ਰਿਲੇ ਮੈਰੇਡਿੱਥ ਨੇ ਪਾਰੀ ਦੀ ਪੰਜਵੀਂ ਗੇਂਦ 'ਤੇ ਡੇਵਿਡ ਵਾਰਨਰ ਨੂੰ ਆਊਟ ਕੀਤਾ। ਵਾਰਨਰ ਆਪਣੀ ਪਾਰੀ ਦੀ ਦੂਜੀ ਗੇਂਦ 'ਤੇ ਬਗੈਰ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਵਾਰਨਰ ਰਿਲੇ ਮੈਰੇਡਿੱਥ ਦੀ ਗੇਂਦ ਨੂੰ ਰੋਕਣ 'ਚ ਅਸਫਲ ਰਹੇ ਅਤੇ ਗੇਂਦ ਨੇ ਉਨ੍ਹਾਂ ਦੀ ਵਿਕਟ ਖਿਲਾਰ ਦਿੱਤੀ। ਇਸ ਗੇਂਦ ਨੂੰ ਦੇਖ ਕੇ ਹਰ ਕੋਈ ਹੈਰਾਨ ਹਨ।



ਹੋਬਾਰਟ ਹਰੀਕੇਨਜ਼ ਨੇ ਜਿੱਤਿਆ ਮੈਚ


ਇਸ ਮੈਚ 'ਚ ਹੋਬਾਰਟ ਹਰੀਕੇਨਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਹੋਬਾਰਟ ਹਰੀਕੇਨਜ਼ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਬੱਲੇਬਾਜ਼ੀ 'ਚ ਕਮਾਲ ਕਰ ਦਿਖਾਇਆ ਅਤੇ ਬੜੀ ਆਸਾਨੀ ਨਾਲ ਮੈਚ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਿਡਨੀ ਥੰਡਰ ਨੇ 20 ਓਵਰਾਂ 'ਚ 10 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਹੋਬਾਰਟ ਹਰੀਕੇਨਜ਼ ਨੇ ਸਿਰਫ਼ 16.1 ਓਵਰਾਂ 'ਚ ਹੀ ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ। ਇਸ ਜਿੱਤ 'ਚ ਟਿਮ ਡੇਵਿਡ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 41 ਗੇਂਦਾਂ 'ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 75 ਦੌੜਾਂ ਦੀ ਪਾਰੀ ਖੇਡੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।