Shubman Gill Wedding: ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਦੇ ਵਿਆਹ ਦੀਆਂ ਖਬਰਾਂ ਨਾਲ ਸੋਸ਼ਲ ਮੀਡੀਆ ਉੱਪਰ ਬਵਾਲ ਮੱਚਿਆ ਹੋਇਆ ਹੈ।  ਦੱਸ ਦੇਈਏ ਕਿ ਸ਼ੁਭਮਨ ਦਾ ਨਾਂਅ ਅਕਸਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ, ਡੇਟਿੰਗ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਕਦੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਸ ਵਿਚਾਲੇ ਹੁਣ ਕ੍ਰਿਕਟਰ ਦੇ ਵਿਆਹ ਦੀਆਂ ਖਬਰਾਂ ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਹੈ। 


ਇਸ ਅਦਾਕਾਰਾ ਨਾਲ ਜੁੜਿਆ ਨਾਂਅ


ਦਰਅਸਲ, ਕ੍ਰਿਕਟਰ ਸ਼ੁਭਮਨ ਗਿੱਲ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਵਾਰ ਉਹ ਸਾਰਾ ਤੇਂਦੁਲਕਰ ਨਾਲ ਨਹੀਂ ਬਲਕਿ ਟੀਵੀ ਇੰਡਸਟਰੀ ਦੀ ਇੱਕ ਅਦਾਕਾਰਾ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦਸੰਬਰ 2024 'ਚ ਵਿਆਹ ਕਰਨ ਜਾ ਰਹੇ ਹਨ। ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਦਾਕਾਰਾ ਰਿਧੀਮਾ ਪੰਡਿਤ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦਸੰਬਰ 2024 'ਚ ਵਿਆਹ ਕਰਨ ਜਾ ਰਹੇ ਹਨ।



ਰਿਧੀਮਾ ਪੰਡਿਤ ਨੇ ਆਪਣੀ ਚੁੱਪੀ ਤੋੜੀ


ਦੱਸ ਦੇਈਏ ਕਿ ਸ਼ੁਭਮਨ ਗਿੱਲ ਦੇ ਵਿਆਹ ਅਤੇ ਰਿਧੀਮਾ ਪੰਡਿਤ ਦੇ ਡੇਟਿੰਗ ਦੀਆਂ ਖਬਰਾਂ ਆ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ 'ਚ ਹੁਣ ਅਦਾਕਾਰਾ ਰਿਧੀਮਾ ਪੰਡਿਤ ਨੇ ਇਕ ਵੀਡੀਓ ਜਾਰੀ ਕਰਕੇ ਵਿਆਹ ਦੀਆਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ।


ਰਿਧੀਮਾ ਨੇ ਦੱਸਿਆ ਕਿ ਇਹ ਸਿਰਫ ਅਫਵਾਹ ਹੈ। ਰਿਧੀਮਾ ਨੇ ਕਿਹਾ, 'ਮੇਰੀ ਸਵੇਰ ਬਹੁਤ ਸਾਰੇ ਪੱਤਰਕਾਰਾਂ ਦੇ ਕਾਲਾਂ ਨਾਲ ਸ਼ੁਰੂ ਹੋਈ। ਹਰ ਕੋਈ ਮੇਰੇ ਆਉਣ ਵਾਲੇ ਵਿਆਹ ਬਾਰੇ ਜਾਣਨਾ ਚਾਹੁੰਦਾ ਸੀ। ਪਰ ਕਿਹੜਾ ਵਿਆਹ? ਕਿਸਦੇ ਨਾਲ ? ਉਨ੍ਹਾਂ ਅੱਗੇ ਕਿਹਾ, 'ਜੇਕਰ ਮੇਰੀ ਜ਼ਿੰਦਗੀ ਵਿਚ ਅਜਿਹਾ ਕੁਝ ਹੋ ਰਿਹਾ ਹੈ। ਜੇਕਰ ਮੈਂ ਵਿਆਹ ਬਾਰੇ ਸੋਚ ਰਹੀ ਹਾਂ, ਤਾਂ ਮੈਂ ਨਿੱਜੀ ਤੌਰ 'ਤੇ ਇਸ ਦਾ ਐਲਾਨ ਕਰਾਂਗੀ। ਫਿਲਹਾਲ ਇਸ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ।



Read More: Entertainment Live: ਇਹ ਫਿਲਮੀ ਸਿਤਾਰੇ ਚੜ੍ਹੇ ਸਿਆਸੀ ਪੌੜੀ, ਸਲਮਾਨ ਦੀ ਸਾਲੀ ਨਾਲ ਸ਼ੁਭਮਨ ਦੇ ਵਿਆਹ ਦੀ ਕਿਉਂ ਛਿੜੀ ਚਰਚਾ ਸਣੇ ਅਹਿਮ ਖਬਰਾਂ


Read More: Hans Raj Hans: ਹੰਸ ਰਾਜ ਹੰਸ ਦਾ ਚੋਣ ਮੈਦਾਨ 'ਚ ਬੁਰੀ ਤਰ੍ਹਾਂ ਵੱਜਿਆ ਬੈਂਡ, ਲੋਕ ਬੋਲੇ- 'ਉੱਡ ਗਿਆ ਹੰਸ'