WPL 2023 Live Streaming: ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਐਡੀਸ਼ਨ ਨੂੰ ਸ਼ੁਰੂ ਹੋਣ ਵਿੱਚ 24 ਘੰਟੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਇਸ ਟੀ-20 ਲੀਗ ਦਾ ਪਹਿਲਾ ਮੈਚ 4 ਮਾਰਚ ਨੂੰ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਵਿਚਾਲੇ ਮੁੰਬਈ ਦੀ ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾਵੇਗਾ।


ਇਸ ਪੂਰੇ ਸੀਜ਼ਨ ਦਾ ਸਪੋਰਟਸ 18 ਨੈੱਟਵਰਕ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।


ਜੇਕਰ ਦੋਵਾਂ ਟੀਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸ਼ਾਨਦਾਰ ਮਹਿਲਾ ਖਿਡਾਰੀਆਂ ਦੇ ਨਾਂ ਦੇਖਣ ਨੂੰ ਮਿਲਣਗੇ। ਇੱਕ ਪਾਸੇ ਜਿੱਥੇ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ ਖਿਡਾਰਨ ਬੇਥ ਮੂਨੀ ਗੁਜਰਾਤ ਜਾਇੰਟਸ ਟੀਮ ਦੀ ਕਪਤਾਨੀ ਕਰਨ ਜਾ ਰਹੀ ਹੈ, ਉੱਥੇ ਹੀ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਮਹਿਲਾ ਟੀਮ ਦੀ ਕਪਤਾਨੀ ਸੌਂਪੀ ਗਈ ਹੈ।


ਇਹ ਵੀ ਪੜ੍ਹੋ: MS Dhoni Cricket Academy: ਗੁਜਰਾਤ ਵਿੱਚ ਮਹੇਂਦਰ ਧੋਨੀ ਨੇ ਖੋਲ੍ਹੀ ਆਪਣੀ ਦੂਜੀ ਅਕੈਡਮੀ, ਜਾਣੋ ਕਿਸਦੇ ਨਾਲ ਹੈ ਸਾਂਝ


WPL ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਨੂੰ ਲੈ ਕੇ ਸਾਰੇ ਕ੍ਰਿਕਟ ਦੇ ਫੈਂਸ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਲਗਭਗ ਖਤਮ ਹੋਣ ਜਾ ਰਿਹਾ ਹੈ। ਇਸ ਪਹਿਲੇ ਐਡੀਸ਼ਨ ਵਿੱਚ ਕੁੱਲ 5 ਫਰੈਂਚਾਇਜ਼ੀ ਹਿੱਸਾ ਲੈ ਰਹੀਆਂ ਹਨ। ਜਿਸ ਵਿੱਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਮਹਿਲਾ ਟੀਮ ਤੋਂ ਇਲਾਵਾ ਦਿੱਲੀ ਕੈਪੀਟਲਸ, ਯੂਪੀ ਵਾਰੀਅਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਸ਼ਾਮਲ ਹੈ।


ਇਸ ਮੈਚ ਨੂੰ ਲੈ ਕੇ ਦੋਵਾਂ ਟੀਮਾਂ ਦੇ ਅਹਿਮ ਖਿਡਾਰੀਆਂ ਦੀ ਗੱਲ ਕਰੀਏ ਤਾਂ ਏਸ਼ਲੇ ਗਾਰਡਨਰ ਤੋਂ ਇਲਾਵਾ ਸੋਫੀ ਡੰਕਲੀ ਵੀ ਗੁਜਰਾਤ ਜਾਇੰਟਸ ਟੀਮ 'ਚ ਖੇਡਦੀ ਨਜ਼ਰ ਆਵੇਗੀ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਵਿੱਚ ਹੈਲੀ ਮੈਥਿਊਜ਼ ਤੋਂ ਇਲਾਵਾ ਨਤਾਲੀ ਸਿਵਰ ਬ੍ਰੰਟ ਅਤੇ ਅਮੇਲੀਆ ਕੇਰ ਮੁੱਖ ਭੂਮਿਕਾਵਾਂ ਨਿਭਾਉਂਦੀਆਂ ਨਜ਼ਰ ਆ ਸਕਦੀਆਂ ਹਨ।


ਤੁਸੀਂ ਪਹਿਲੇ ਮੈਚ ਦਾ ਲਾਈਵ ਟੈਲੀਕਾਸਟ ਕਿੱਥੇ ਦੇਖ ਸਕਦੇ ਹੋ?


ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਮਹਿਲਾ ਟੀਮ ਵਿਚਕਾਰ ਖੇਡੇ ਗਏ ਇਸ ਸੀਜ਼ਨ ਦੇ ਮੈਚ ਦਾ ਲਾਈਵ ਟੈਲੀਕਾਸਟ ਸਪੋਰਟਸ 18 ਨੈੱਟਵਰਕ 'ਤੇ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਿਸ ਕੋਲ ਪੂਰੇ ਸੀਜ਼ਨ ਦੇ ਮੈਚਾਂ ਦੇ ਪ੍ਰਸਾਰਣ ਅਧਿਕਾਰ ਹਨ। ਇਸ ਦੇ ਨਾਲ ਹੀ ਇਸ ਮੈਚ ਦੀ ਆਨਲਾਈਨ ਲਾਈਵ ਸਟ੍ਰੀਮਿੰਗ ਨੂੰ ਜੀਓ ਸਿਨੇਮਾ ਦੀ ਐਪ ਅਤੇ ਵੈੱਬਸਾਈਟ ਰਾਹੀਂ ਦੇਖਿਆ ਜਾ ਸਕਦਾ ਹੈ। ਜਿਸ ਵਿੱਚ ਉਨ੍ਹਾਂ ਨੂੰ Jio ਸਿਨੇਮਾ 'ਤੇ 4K ਵਿੱਚ ਇਹ ਮੈਚ ਦੇਖਣ ਦੀ ਸਹੂਲਤ ਮਿਲੇਗੀ।


ਇਹ ਵੀ ਪੜ੍ਹੋ: IND vs AUS: ਇੰਦੌਰ 'ਚ ਪਹਿਲੀ ਵਾਰ ਭਾਰਤ ਨੂੰ ਮਿਲੀ ਟੈਸਟ ਹਾਰ, 3 ਅੰਕਾਂ 'ਚ ਸਮਝੋ 'ਰੋਹਿਤ ਬ੍ਰਿਗੇਡ' ਕਿਵੇਂ ਹਾਰੀ ਮੈਚ