Most Expensive Uncapped Player In WPL: ਮਹਿਲਾ ਪ੍ਰੀਮੀਅਰ ਲੀਗ ਦੀ ਇਸ ਵਾਰ ਦੀ ਨਿਲਾਮੀ ਵਿੱਚ ਇੱਕ ਨਵਾਂ ਰਿਕਾਰਡ ਬਣਿਆ ਹੈ। ਇੱਥੇ ਇਸ ਲੀਗ ਦੇ ਛੋਟੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ ਸਾਹਮਣੇ ਆਇਆ ਹੈ। ਇਸ ਖਿਡਾਰੀ ਦਾ ਨਾਂ ਕਾਸ਼ਵੀ ਗੌਤਮ ਹੈ। ਕਾਸ਼ਵੀ ਨੇ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਨਹੀਂ ਕੀਤਾ ਹੈ। ਇਸ ਦੇ ਬਾਵਜੂਦ ਉਸ ਤੇ ਨਿਲਾਮੀ 'ਚ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ। ਗੁਜਰਾਤ ਜਾਇੰਟਸ ਨੇ ਉਸ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ।
ਕਾਸ਼ਵੀ ਨੇ ਇਸੇ ਨਿਲਾਮੀ ਵਿੱਚ ਕੁਝ ਸਮਾਂ ਪਹਿਲਾਂ ਵਰਿੰਦਾ ਦਿਨੇਸ਼ ਦੁਆਰਾ ਬਣਾਏ ਗਏ ਸਭ ਤੋਂ ਮਹਿੰਗੇ ਅਨਕੈਪਡ ਖਿਡਾਰੀ ਦਾ ਰਿਕਾਰਡ ਤੋੜ ਦਿੱਤਾ। ਵਰਿੰਦਾ ਨੇ ਵੀ ਅਜੇ ਆਪਣਾ ਅੰਤਰਰਾਸ਼ਟਰੀ ਡੈਬਿਊ ਨਹੀਂ ਕੀਤਾ ਹੈ ਪਰ ਯੂਪੀ ਵਾਰੀਅਰਜ਼ ਨੇ ਉਸ ਨੂੰ 1.30 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਉਂਝ ਤਾਂ ਨਿਲਾਮੀ ਤੋਂ ਪਹਿਲਾਂ ਹੀ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਮਹਿੰਗੇ ਭਾਅ 'ਤੇ ਵਿਕਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।
ਅੰਡਰ-19 'ਚ ਧਮਾਲ ਮਚਾ ਸੁਰਖੀਆਂ ਬਟੋਰੀਆਂ
20 ਸਾਲਾ ਦੀ ਇਸ ਗੇਂਦਬਾਜ਼ ਨੇ ਸਾਲ 2020 'ਚ ਆਪਣਾ ਨਾਂ ਸੁਰਖੀਆਂ 'ਚ ਲਿਆਂਦਾ ਸੀ। ਘਰੇਲੂ ਕ੍ਰਿਕਟ ਵਿੱਚ, ਉਸਨੇ ਅੰਡਰ-19 ਮਹਿਲਾ ਵਨਡੇ ਟੂਰਨਾਮੈਂਟ ਦੇ ਇੱਕ ਮੈਚ ਵਿੱਚ ਹੈਟ੍ਰਿਕ ਨਾਲ ਸਾਰੀਆਂ 10 ਵਿਕਟਾਂ ਲਈਆਂ। ਉਸਨੇ ਸੀਨੀਅਰ ਮਹਿਲਾ ਟੀ-20 ਟਰਾਫੀ ਵਿੱਚ 7 ਮੈਚਾਂ ਵਿੱਚ 12 ਵਿਕਟਾਂ ਵੀ ਲਈਆਂ। ਹਾਲ ਹੀ 'ਚ ਉਸ ਨੇ ਇੰਡੀਆ-ਏ ਲਈ ਖੇਡਦੇ ਹੋਏ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸ ਗੇਂਦਬਾਜ਼ ਨੇ ਇੰਗਲੈਂਡ-ਏ ਖਿਲਾਫ ਦੋ ਟੀ-20 ਮੈਚਾਂ 'ਚ ਤਿੰਨ ਵਿਕਟਾਂ ਲਈਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।