WPL 2025 Schedule: IPL 2025 ਤੋਂ ਪਹਿਲਾਂ ਭਾਰਤ ਵਿੱਚ WPL 2025 ਖੇਡਿਆ ਜਾਵੇਗਾ। ਮਹਿਲਾ ਖਿਡਾਰੀਆਂ ਦੀ ਇਸ T-20 ਲੀਗ ਵਿੱਚ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ WPL ਦਾ ਤੀਜਾ ਸੀਜ਼ਨ ਹੋਵੇਗਾ, ਜਿਸ ਵਿੱਚ ਭਾਰਤ ਦੀਆਂ ਸਟਾਰ ਮਹਿਲਾ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਕ੍ਰਿਕਟਰਸ ਵੀ ਦੇਖਣ ਨੂੰ ਮਿਲਣਗੀਆਂ। WPL 2025 ਵਿੱਚ ਕੁੱਲ 22 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿੱਚ ਫਾਈਨਲ ਵੀ ਸ਼ਾਮਲ ਹੋਵੇਗਾ। ਇਸ ਦੀ ਸ਼ੁਰੂਆਤ 14 ਫਰਵਰੀ ਤੋਂ ਹੋ ਰਹੀ ਹੈ ਅਤੇ ਖਿਤਾਬੀ ਮੁਕਾਬਲਾ 15 ਮਾਰਚ ਨੂੰ ਹੋਵੇਗਾ।
ਆਓ ਜਾਣਦੇ ਹਾਂ ਮੈਚਾਂ ਦੇ Schedule ਤੋਂ ਲੈ ਕੇ ਟੀਮਾਂ ਦੀ ਕਪਤਾਨ ਕੌਣ ਹੈ, ਅਤੇ WPL ਮੈਚਾਂ ਨੂੰ ਟੀਵੀ 'ਤੇ ਅਤੇ ਲਾਈਵ ਸਟ੍ਰੀਮਿੰਗ ਰਾਹੀਂ ਕਿੱਥੇ ਦੇਖਿਆ ਜਾ ਸਕਦਾ ਹੈ?
ਇਹ ਹਨ ਟੀਮਾਂ ਅਤੇ ਕਪਤਾਨ
WPL ਵਿੱਚ ਕੁੱਲ ਪੰਜ ਟੀਮਾਂ ਸ਼ਾਮਲ ਹਨ:
ਰਾਇਲ ਚੈਲੇਂਜਰਸ ਬੰਗਲੌਰ – ਸਮ੍ਰਿਤੀ ਮੰਧਾਨਾ (ਕਪਤਾਨ)
ਗੁਜਰਾਤ ਜਾਇੰਟਸ – ਐਸ਼ਲੇ ਗਾਰਡਨਰ (ਕਪਤਾਨ)
ਮੁੰਬਈ ਇੰਡੀਅਨਜ਼ – ਹਰਮਨਪ੍ਰੀਤ ਕੌਰ (ਕਪਤਾਨ)
ਦਿੱਲੀ ਕੈਪਿਟਲਜ਼ – ਮੇਗ ਲੈਨਿੰਗ (ਕਪਤਾਨ)
ਯੂ.ਪੀ ਵਾਰਿਅਰਜ਼ – ਦੀਪਤੀ ਸ਼ਰਮਾ (ਕਪਤਾਨ)
WPL 2025 ਦੇ ਮੈਚ ਕਿੱਥੇ ਦੇਖ ਸਕਦੇ ਹੋ?
ਟੀਵੀ 'ਤੇ LIVE: WPL 2025 ਦੇ ਸਾਰੇ ਮੈਚ ਸਪੋਰਟਸ 18 ਨੈੱਟਵਰਕ 'ਤੇ ਸ਼ਾਮ 7:30 ਵਜੇ ਤੋਂ ਲਾਈਵ ਦੇਖੇ ਜਾ ਸਕਣਗੇ।
ਮੋਬਾਈਲ ਤੇ LIVE ਸਟ੍ਰੀਮਿੰਗ: Jio Cinema ਐਪ 'ਤੇ ਮੈਚ ਫ੍ਰੀ ਵਿੱਚ ਦੇਖਣ ਦੀ ਵਿਵਸਥਾ ਹੋਵੇਗੀ।
WPL 2025 ਪੂਰਾ ਸ਼ਡਿਊਲ
14 ਫਰਵਰੀ – RCB vs Gujarat Giants (ਵਡੋਦਰਾ)
15 ਫਰਵਰੀ – Delhi Capitals vs Mumbai Indians (ਵਡੋਦਰਾ)
16 ਫਰਵਰੀ – Gujarat Giants vs UP Warriors (ਵਡੋਦਰਾ)
17 ਫਰਵਰੀ – Delhi Capitals vs RCB (ਵਡੋਦਰਾ)
18 ਫਰਵਰੀ – Gujarat Giants vs Mumbai Indians (ਵਡੋਦਰਾ)
19 ਫਰਵਰੀ – UP Warriors vs Delhi Capitals (ਵਡੋਦਰਾ)
21 ਫਰਵਰੀ – RCB vs Mumbai Indians (ਬੈਂਗਲੁਰੂ)
22 ਫਰਵਰੀ – Delhi Capitals vs UP Warriors (ਬੈਂਗਲੁਰੂ)
24 ਫਰਵਰੀ – RCB vs UP Warriors (ਬੈਂਗਲੁਰੂ)
25 ਫਰਵਰੀ – Delhi Capitals vs Gujarat Giants (ਬੈਂਗਲੁਰੂ)
26 ਫਰਵਰੀ – Mumbai Indians vs UP Warriors (ਬੈਂਗਲੁਰੂ)
27 ਫਰਵਰੀ – RCB vs Gujarat Giants (ਬੈਂਗਲੁਰੂ)
28 ਫਰਵਰੀ – Delhi Capitals vs Mumbai Indians (ਬੈਂਗਲੁਰੂ)
1 ਮਾਰਚ – RCB vs Delhi Capitals (ਬੈਂਗਲੁਰੂ)
3 ਮਾਰਚ – UP Warriors vs Gujarat Giants (ਲਖਨਊ)
6 ਮਾਰਚ – UP Warriors vs Mumbai Indians (ਲਖਨਊ)
7 ਮਾਰਚ – Gujarat Giants vs Delhi Capitals (ਲਖਨਊ)
8 ਮਾਰਚ – UP Warriors vs RCB (ਲਖਨਊ)
10 ਮਾਰਚ – Mumbai Indians vs Gujarat Giants (ਮੁੰਬਈ)
11 ਮਾਰਚ – Mumbai Indians vs RCB (ਮੁੰਬਈ)
ਐਲੀਮੀਨੇਟਰ ਅਤੇ ਫਾਈਨਲ
13 ਮਾਰਚ – ਐਲੀਮੀਨੇਟਰ ਮੈਚ (ਮੁੰਬਈ)
15 ਮਾਰਚ – WPL 2025 ਫਾਈਨਲ (ਮੁੰਬਈ)
WPL 2025 ਦੇ ਮੈਚ ਪਹਿਲਾਂ ਵਡੋਦਰਾ, ਫਿਰ ਬੈਂਗਲੁਰੂ, ਲਖਨਊ, ਅਤੇ ਆਖਰੀ ਚਾਰ ਮੈਚ ਮੁੰਬਈ 'ਚ ਖੇਡੇ ਜਾਣਗੇ।