BCCI ਨੇ ਟਾਟਾ ਮਹਿਲਾ ਪ੍ਰੀਮੀਅਰ ਲੀਗ 2026 ਦੀ ਨਿਲਾਮੀ ਲਈ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ‘ਤੇ ਟੀਮਾਂ ਬੋਲੀ ਲਾਉਣਗੀਆਂ। ਆਉਣ ਵਾਲੇ ਐਡੀਸ਼ਨ ਲਈ ਕੁੱਲ 73 ਸਲਾਟ ਖਾਲੀ ਹਨ। ਨਿਲਾਮੀ 27 ਨਵੰਬਰ 2025 ਨੂੰ ਨਵੀਂ ਦਿੱਲੀ ਵਿੱਚ ਹੋਵੇਗੀ। ਨਿਲਾਮੀ ਦੀ ਸ਼ੁਰੂਆਤ ਮਾਰਕੀ ਸੈੱਟ ਤੋਂ ਹੋਵੇਗੀ, ਜਿਸ ਵਿੱਚ ਦੀਪਤੀ ਸ਼ਰਮਾ ਅਤੇ ਰੇਣੂਕਾ ਸਿੰਘ ਸਮੇਤ ਅੱਠ ਖਿਡਾਰੀ ਸ਼ਾਮਲ ਹਨ।

Continues below advertisement



ਕੁੱਲ੍ਹ 277 ਪਲੇਅਰਸ ਲੀਸਟ 'ਚ ਸ਼ਾਮਲ


ਨਿਲਾਮੀ ਦੀ ਲਿਸਟ ਵਿੱਚ 194 ਭਾਰਤੀ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ 52 ਕੈਪਡ ਅਤੇ 142 ਅਨਕੈਪਡ ਹਨ। ਭਾਰਤੀ ਖਿਡਾਰੀਆਂ ਲਈ ਪੰਜਾਹ ਸਲਾਟ ਉਪਲਬਧ ਹਨ। ਲਿਸਟ ਵਿੱਚ 66 ਵਿਦੇਸ਼ੀ ਕੈਪਡ ਅਤੇ 17 ਵਿਦੇਸ਼ੀ ਅਨਕੈਪਡ ਖਿਡਾਰੀ ਵੀ ਸ਼ਾਮਲ ਹਨ, ਜਿਸ ਨਾਲ 23 ਖਾਲੀ ਸਲਾਟ ਬਚੇ ਹਨ।



19 ਖਿਡਾਰੀਆਂ ਦਾ ਬੇਸ ਪ੍ਰਾਈਸ 50 ਲੱਖ 


ਵੂਮੈਂਸ ਪ੍ਰੀਮੀਅਰ ਲੀਗ 2026 ਦੀ ਨਿਲਾਮੀ ਵਿੱਚ ਸਭ ਤੋਂ ਵੱਧ ਬੇਸ ਪ੍ਰਾਈਸ 50 ਲੱਖ ਰੁਪਏ ਹੈ। ਇਸ ਬੇਸ ਪ੍ਰਾਈਸ ਨਾਲ 19 ਖਿਡਾਰੀਆਂ ਨੂੰ ਲਿਸਟਿਡ ਕੀਤਾ ਗਿਆ ਹੈ। 40 ਲੱਖ ਰੁਪਏ ਦੇ ਬੇਸ ਪ੍ਰਾਈਸ ਵਾਲੇ 11 ਖਿਡਾਰੀ ਅਤੇ 30 ਲੱਖ ਰੁਪਏ ਦੇ ਬੇਸ ਪ੍ਰਾਈਸ ਵਾਲੇ 88 ਖਿਡਾਰੀ ਹਨ।


WPL 2026 ਆਕਸ਼ਨ ਵਿੱਚ ਅੱਠ ਮਾਰਕੀ ਪਲੇਅਰਸ


WPL 2026 ਨਿਲਾਮੀ 27 ਨਵੰਬਰ ਨੂੰ ਦੁਪਹਿਰ 3:30 ਵਜੇ IST 'ਤੇ ਸ਼ੁਰੂ ਹੋਵੇਗੀ। ਇਹ ਮਾਰਕੀ ਸੈੱਟ ਨਾਲ ਸ਼ੁਰੂ ਹੋਵੇਗੀ, ਜਿਸ ਵਿੱਚ ਅੱਠ ਖਿਡਾਰੀ ਸ਼ਾਮਲ ਹਨ। ਮਾਰਕੀ ਸੈੱਟ ਵਿੱਚ ਸ਼ਾਮਲ ਖਿਡਾਰੀ - ਦੀਪਤੀ ਸ਼ਰਮਾ (ਭਾਰਤ), ਰੇਣੂਕਾ ਸਿੰਘ (ਭਾਰਤ), ਸੋਫੀ ਡੇਵਾਈਨ (ਨਿਊਜ਼ੀਲੈਂਡ), ਸੋਫੀ ਏਕਲਸਟੋਨ (ਇੰਗਲੈਂਡ), ਐਲਿਸਾ ਹੀਲੀ (ਆਸਟ੍ਰੇਲੀਆ), ਅਮੇਲੀਆ ਕੇਰ (ਨਿਊਜ਼ੀਲੈਂਡ), ਮੇਗ ਲੈਨਿੰਗ (ਆਸਟ੍ਰੇਲੀਆ), ਅਤੇ ਲੌਰਾ ਵੋਲਵਾਰਡਟ (ਦੱਖਣੀ ਅਫਰੀਕਾ)।