IPL 2023: ਵੀਰਵਾਰ ਦੇਰ ਰਾਤ ਖੇਡੇ ਗਏ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕੇਕੇਆਰ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਨਾਲ ਨਾਰਾਜ਼ ਹੋ ਗਏ। ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਰਿੰਕੂ ਸਿੰਘ ਨੇ ਓਨੀ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਨਹੀਂ ਕੀਤੀ ਜਿੰਨੀ ਟੀਮ ਨੂੰ ਚਾਹੀਦੀ ਸੀ।


ਰਿੰਕੂ ਸਿੰਘ ਦਿੱਲੀ ਕੈਪੀਟਲਜ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਖੁੰਝ ਗਏ। ਰਿੰਕੂ ਸਿੰਘ ਨੇ 8 ਗੇਂਦਾਂ 'ਤੇ ਸਿਰਫ 6 ਦੌੜਾਂ ਬਣਾਈਆਂ। ਰਿੰਕੂ ਤੋਂ ਇਲਾਵਾ ਮਨਦੀਪ ਸਿੰਘ ਵੀ ਇਸ ਮੌਕੇ ਦਾ ਫ਼ਾਇਦਾ ਚੁੱਕਣ ਵਿਚ ਕਾਮਯਾਬ ਰਹੇ। ਮਨਦੀਪ ਸਿੰਘ ਨੇ 11 ਗੇਂਦਾਂ 'ਤੇ 12 ਦੌੜਾਂ ਦੀ ਪਾਰੀ ਖੇਡੀ। ਇਹ ਦੋਵੇਂ ਖਿਡਾਰੀ ਅਕਸ਼ਰ ਪਟੇਲ ਨੂੰ ਵੱਡਾ ਸ਼ਾਟ ਲਗਾਉਣ ਦੇ ਚੱਕਰ ਵਿੱਚ ਪੈਵੇਲੀਅਨ ਵਾਪਸ ਚਲੇ ਗਏ।


ਦੋਵਾਂ ਖਿਡਾਰੀਆਂ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਯੁਵਰਾਜ ਸਿੰਘ ਨੇ ਲਿਖਿਆ, ''ਮੈਂ ਰਿੰਕੂ ਸਿੰਘ ਅਤੇ ਮਨਦੀਪ ਤੋਂ ਖੁਸ਼ ਨਹੀਂ ਹਾਂ। ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡਾ ਕੋਨਫੀਡੈਂਸ ਕਿੰਨਾ ਹੈ, ਪਰ ਅਜਿਹੀ ਸਥਿਤੀ ਵਿੱਚ ਤੁਹਾਡੀ ਪਹੁੰਚ ਮਹੱਤਵਪੂਰਨ ਹੈ। ਜਦੋਂ ਵਿਕਟ ਡਿੱਗ ਰਹੇ ਹੁੰਦੇ ਹਨ, ਤੁਹਾਨੂੰ ਪਾਰਟਨਰਸ਼ਿਪ ਲਈ ਖੇਡਣਾ ਪੈਂਦਾ ਹੈ। ਤੁਹਾਨੂੰ ਘੱਟੋ-ਘੱਟ 15 ਓਵਰਾਂ ਲਈ ਵਨਡੇ ਮਾਨਸਿਕਤਾ ਨਾਲ ਖੇਡਣ ਦੀ ਲੋੜ ਸੀ।


ਇਹ ਵੀ ਪੜ੍ਹੋ: Shreyas Iyer: ਇੰਗਲੈਂਡ ਵਿੱਚ ਸ਼੍ਰੇਅਸ ਅਈਅਰ ਦੀ ਹੋਈ ਸਫਲ ਸਰਜਰੀ, ਪਰ ਨਹੀਂ ਖੇਡ ਪਾਉਣਗੇ WTC ਫਾਈਨਲ


ਰਸੇਲ ਨੇ ਖੇਡੀ ਸ਼ਾਨਦਾਰ ਪਾਰੀ


ਦੱਸ ਦਈਏ ਕਿ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ 'ਚ ਕੇਕੇਆਰ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਦੇ 9 ਬੱਲੇਬਾਜ਼ 15.4 ਓਵਰਾਂ 'ਚ 96 ਦੇ ਸਕੋਰ 'ਤੇ ਪੈਵੇਲੀਅਨ ਪਰਤ ਗਏ ਸਨ। ਹਾਲਾਂਕਿ ਰਸਲ ਨੇ ਇਕ ਸਿਰੇ ਨੂੰ ਸੰਭਾਲਦੇ ਹੋਏ 38 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 127 ਤੱਕ ਪਹੁੰਚਾਇਆ।


ਦਿੱਲੀ ਕੈਪੀਟਲਸ ਤੋਂ ਮਿਲੀ ਹਾਰ ਤੋਂ ਬਾਅਦ ਕੇਕੇਆਰ ਦੀ ਟੀਮ ਅੰਕ ਸੂਚੀ 'ਚ ਸੱਤਵੇਂ ਸਥਾਨ 'ਤੇ ਖਿਸਕ ਗਈ ਹੈ। ਕੇਕੇਆਰ ਨੇ ਹੁਣ ਤੱਕ 6 ਮੈਚਾਂ 'ਚੋਂ ਸਿਰਫ 2 ਹੀ ਜਿੱਤੇ ਹਨ। ਜੇਕਰ ਕੇਕੇਆਰ ਦਾ ਖਰਾਬ ਪ੍ਰਦਰਸ਼ਨ ਅਗਲੇ ਕੁਝ ਮੈਚਾਂ 'ਚ ਵੀ ਜਾਰੀ ਰਿਹਾ ਤਾਂ ਟੀਮ ਨੂੰ ਪਲੇਆਫ ਦੀ ਦੌੜ 'ਚ ਬਣੇ ਰਹਿਣ 'ਚ ਦਿੱਕਤ ਆ ਸਕਦੀ ਹੈ।


ਇਹ ਵੀ ਪੜ੍ਹੋ: Virat Kohli: IPL 'ਚ ਨਵਾਂ ਰਿਕਾਰਡ ਬਣਾਉਣ ਦੇ ਕਰੀਬ ਹਨ ਵਿਰਾਟ ਕੋਹਲੀ, ਮਹਿਜ਼ ਇੰਨੇਂ ਦੌੜਾਂ ਦੀ ਹੈ ਜ਼ਰੂਰਤ